ਲੁਧਿਆਣਾ ਦੇ ਗੋਦਾਮ ‘ਚੋਂ ਮਿਲਿਆ ਹਜ਼ਾਰਾਂ ਲੀਟਰ ਤੇਜ਼ਾਬ, ਪੁਲਿਸ ਨੇ ਗੋਦਾਮ ਨੂੰ ਕੀਤਾ ਬੰਦ ਕਰਕੇ ਜਾਂਚ ਸ਼ੁਰੂ ਕੀਤੀ

Published: 20 May 2023 16:48 PM

ਗਿਆਸਪੁਰਾ ਵਿੱਚ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਤੋਂ ਬਾਅਦ ਪੁਲਿਸ ਅਤੇ ਪੀਪੀਸੀਬੀ ਦੀਆਂ ਟੀਮਾਂ ਲਗਾਤਾਰ ਕਾਰਵਾਈ ਕਰ ਰਹੀਆਂ ਹਨ। ਸ਼ੁੱਕਰਵਾਰ ਨੂੰ ਪੁਲਿਸ ਅਤੇ ਪੀਪੀਸੀਬੀ ਦੀ ਟੀਮ ਨੇ ਇੱਕ ਗੋਦਾਮ ਵਿੱਚ ਛਾਪਾ ਮਾਰਿਆ।

ਗਿਆਸਪੁਰਾ ਵਿੱਚ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਤੋਂ ਬਾਅਦ ਪੁਲਿਸ ਅਤੇ ਪੀਪੀਸੀਬੀ ਦੀਆਂ ਟੀਮਾਂ ਲਗਾਤਾਰ ਕਾਰਵਾਈ ਕਰ ਰਹੀਆਂ ਹਨ। ਸ਼ੁੱਕਰਵਾਰ ਨੂੰ ਪੁਲਿਸ ਅਤੇ ਪੀਪੀਸੀਬੀ ਦੀ ਟੀਮ ਨੇ ਇੱਕ ਗੋਦਾਮ ਵਿੱਚ ਛਾਪਾ ਮਾਰਿਆ। ਗਿਆਸਪੁਰਾ ਵਿੱਖੇ ਪ੍ਰੋਪਰਾਈਟਰ ਨਰੇਸ਼ ਖੁਰਾਣਾ ਦੀ ਫਰਮ ਤੇ ਟੀਮ ਨੂੰ ਹਜ਼ਾਰਾਂ ਲੀਟਰ ਤੇਜ਼ਾਬ ਮਿਲਿਆ।ਵੱਡੇ ਟੈਂਕਰ ਤੇਜ਼ਾਬ ਨਾਲ ਭਰੇ ਹੋਏ ਸਨ ਅਤੇ ਇਸ ਦੇ ਨਾਲ ਡਰੰਮਾਂ ਅਤੇ ਹੋਰ ਡੱਬਿਆਂ ਵਿੱਚ ਤੇਜ਼ਾਬ ਪਿਆ ਹੋਇਆ ਸੀ। ਪੁਲਿਸ ਨੇ ਇੱਕ ਵਾਰ ਗੋਦਾਮ ਨੂੰ ਬੰਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੋਕਲ ਲੋਕਾਂ ਦੀ ਸ਼ਿਕਾਇਤ ਤੇ ਜਦੋਂ ਟੀਮ ਸ਼ੁੱਕਰਵਾਰ ਨੂੰ ਜਦੋਂ ਜਾਂਚ ਲਈ ਗਿਆਸਪੁਰਾ ਇਲਾਕੇ ‘ਚ ਸਥਿਤ ਗੋਦਾਮ ‘ਚ ਪਹੁੰਚੀ ਤਾਂ ਤੇਜ਼ਾਬ ਦੇਖ ਕੇ ਉਨ੍ਹਾਂ ਨੇ ਮਾਲਕ ਅਤੇ ਉਥੇ ਮੌਜੂਦ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਗੋਦਾਮ ਦੇ ਮਾਲਕ ਨਰੇਸ਼ ਨੇ ਦੱਸਿਆ ਕਿ ਉਸ ਕੋਲ ਸਹੀ ਜੀਐਸਟੀ ਨੰਬਰ ਹੈ ਅਤੇ ਫੂਡ ਸਪਲਾਈ ਵਿਭਾਗ ਵੱਲੋਂ ਜਾਰੀ ਲਾਇਸੈਂਸ ਵੀ ਹੈ, ਜੋ ਕਿ 2024 ਤੱਕ ਵੈਧ ਹੈ। ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਰਸਾਇਣ ਸਪਲਾਈ ਕਰਦਾ ਹੈ ਜਿਨ੍ਹਾਂ ਕੋਲ ਜੀਐਸਟੀ ਨੰਬਰ ਹਨ।

ਨਰੇਸ਼ ਅਨੁਸਾਰ ਜਦੋਂ ਉਸ ਨੇ ਗੋਦਾਮ ਲਿਆ ਸੀ ਤਾਂ ਇੱਥੇ ਕੋਈ ਘਰ ਨਹੀਂ ਸੀ। ਹੁਣ ਹੌਲੀ-ਹੌਲੀ ਇਸ ਇਲਾਕੇ ਵਿੱਚ ਮਕਾਨ ਬਣ ਗਏ ਹਨ ਅਤੇ ਇਲਾਕਾ ਰਿਹਾਇਸ਼ੀ ਬਣ ਗਿਆ ਹੈ। ਜੇਕਰ ਵਿਭਾਗ ਨੂੰ ਲੱਗਦਾ ਹੈ ਕਿ ਕੋਈ ਸਮੱਸਿਆ ਹੋ ਸਕਦੀ ਹੈ ਤਾਂ ਉਹ ਆਪਣੀ ਜਗ੍ਹਾ ਬਦਲਣ ਲਈ ਵੀ ਤਿਆਰ ਹਨ।

Follow Us On