ਜੰਲਧਰ ਦੇ ਦੇਵੀ ਤਾਲਾਬ ਮੰਦਿਰ ‘ਚ ਵੀ ਲਾਗੂ ਹੋਇਆ ਡਰੈੱਸ ਕੋਡ, ਛੋਟੇ ਕਪੜੇ ਪਾ ਕੇ ਸ਼ਰਧਾਲੂ ਨਹੀਂ ਕਰ ਸਕਣਗੇ ਮੰਦਿਰ ਚ ਪ੍ਰਵੇਸ਼

Updated On: 

10 Jul 2023 18:16 PM

Dress Code in Temples: ਇਸ ਤੋਂ ਪਹਿਲਾਂ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਪੰਜਾਬ ਦੇ ਕਈ ਮੰਦਿਰਾਂ ਵਿੱਚ ਛੋਟੇ ਕਪੜੇ ਪਾ ਕੇ ਮੰਦਿਰ ਵਿੱਚ ਪ੍ਰਵੇਸ਼ ਕਰਨ ਤੇ ਪਾਬੰਦੀ ਲਗਾ ਚੁੱਕੀ ਹੈ।

ਜੰਲਧਰ ਦੇ ਦੇਵੀ ਤਾਲਾਬ ਮੰਦਿਰ ਚ ਵੀ ਲਾਗੂ ਹੋਇਆ ਡਰੈੱਸ ਕੋਡ, ਛੋਟੇ ਕਪੜੇ ਪਾ ਕੇ ਸ਼ਰਧਾਲੂ ਨਹੀਂ ਕਰ ਸਕਣਗੇ ਮੰਦਿਰ ਚ ਪ੍ਰਵੇਸ਼
Follow Us On

ਪੰਜਾਬ ਦੇ ਕਈ ਮੰਦਰਾਂ ਵਿੱਚ ਛੋਟੇ ਕੱਪੜੇ ਪਹਿਨਣ ‘ਤੇ ਪਾਬੰਦੀ ਲਗਾਈ ਗਈ ਹੈ। ਇਸੇ ਪ੍ਰਕਿਰੀਆ ਦੇ ਤਹਿਤ ਜਲੰਧਰ ਦੇ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ (Shri Devi Talab Mandir) ਵਿੱਚ ਵੀ ਡਰੈੱਸ ਕੋਡ (Dress Code) ਲਾਗੂ ਕਰ ਦਿੱਤਾ ਗਿਆ ਹੈ। ਪ੍ਰਬੰਧਕ ਕਮੇਟੀ ਨੇ ਛੋਟੇ ਕੱਪੜੇ ਪਾ ਕੇ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਨਵੀਆਂ ਹਦਾਇਤਾਂ ਅਨੁਸਾਰ, ਮੰਦਿਰ ਵਿੱਚ ਛੋਟੇ ਕੱਪੜੇ, ਹਾਫ਼ ਪੈਂਟ, ਬਰਮੂਡਾ, ਮਿੰਨੀ ਸਕਰਟ, ਫਟੀ ਜੀਨਸ ਆਦਿ ਪਹਿਨਣ ‘ਤੇ ਪਾਬੰਦੀ ਲਗਾਈ ਗਈ ਹੈ |

ਮੰਦਰ ਦੇ ਪ੍ਰਬੰਧਕਾਂ ਨੇ ਇਸ ਸਬੰਧੀ ਜਾਣਕਾਰੀ ਮੰਦਰ ਦੇ ਮੁੱਖ ਗੇਟ ਤੇ ਵੀ ਲਗਾ ਦਿੱਤੀ ਹੈ। ਇਸ ‘ਤੇ ਇਕ ਫਲੈਕਸ ਲਗਾਇਆ ਗਿਆ ਹੈ ਅਤੇ ਇਸ ‘ਤੇ ਸਪੱਸ਼ਟ ਲਿਖਿਆ ਗਿਆ ਹੈ ਕਿ ਮੰਦਿਰ ਦੇ ਅੰਦਰ ਕੋਈ ਵੀ ਪੁਰਸ਼ ਜਾਂ ਮਹਿਲਾਂ ਬੋਰਡ ਤੇ ਲਿੱਖੇ ਛੋਟੇ ਕਪੜੇ ਪਾ ਕੇ ਮੰਦਿਰ ਦੇ ਅੰਦਰ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਨਾ ਕਰੇ। ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਮੰਦਰ ਦੇ ਅੰਦਰ ਅਤੇ ਬਾਹਰ ਝੰਡੇ ਵੀ ਲਗਾਏ ਹਨ।

ਹੋਰਨਾਂ ਮੰਦਿਰਾਂ ‘ਚ ਵੀ ਜਾਰੀ ਹੋ ਚੁੱਕੇ ਹਨ ਹੁਕਮ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਨੇ ਉੱਤਰੀ ਭਾਰਤ ਦੇ ਪ੍ਰਸਿੱਧ ਸ਼੍ਰੀ ਕਾਲੀ ਦੇਵੀ ਮੰਦਿਰ ‘ਚ ਸ਼ਰਧਾਲੂਆਂ ਨੂੰ ਫਲੈਕਸ ਬੋਰਡ ਲਗਾ ਕੇ ਅਪੀਲ ਕੀਤੀ ਹੈ ਕਿ ਉਹ ਛੋਟੇ ਕੱਪੜੇ ਅਤੇ ਹਾਫ ਪੈਂਟ, ਬਰਮੂਡਾ, ਮਿੰਨੀ ਸਕਰਟ ਪਹਿਨਣ , ਨਾਈਟ ਸੂਟ, ਕਟੀ-ਫਟੀ ਜੀਨਸ, ਫਰਾਕ ਅਤੇ ਥ੍ਰੀ ਕੁਆਟਰ ਜੀਨਸ ਪਾ ਮੰਦਿਰ ਚ ਪ੍ਰਵੇਸ਼ ਨਾ ਕਰਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ