ਜੰਲਧਰ ਦੇ ਦੇਵੀ ਤਾਲਾਬ ਮੰਦਿਰ ‘ਚ ਵੀ ਲਾਗੂ ਹੋਇਆ ਡਰੈੱਸ ਕੋਡ, ਛੋਟੇ ਕਪੜੇ ਪਾ ਕੇ ਸ਼ਰਧਾਲੂ ਨਹੀਂ ਕਰ ਸਕਣਗੇ ਮੰਦਿਰ ਚ ਪ੍ਰਵੇਸ਼
Dress Code in Temples: ਇਸ ਤੋਂ ਪਹਿਲਾਂ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਪੰਜਾਬ ਦੇ ਕਈ ਮੰਦਿਰਾਂ ਵਿੱਚ ਛੋਟੇ ਕਪੜੇ ਪਾ ਕੇ ਮੰਦਿਰ ਵਿੱਚ ਪ੍ਰਵੇਸ਼ ਕਰਨ ਤੇ ਪਾਬੰਦੀ ਲਗਾ ਚੁੱਕੀ ਹੈ।
ਪੰਜਾਬ ਦੇ ਕਈ ਮੰਦਰਾਂ ਵਿੱਚ ਛੋਟੇ ਕੱਪੜੇ ਪਹਿਨਣ ‘ਤੇ ਪਾਬੰਦੀ ਲਗਾਈ ਗਈ ਹੈ। ਇਸੇ ਪ੍ਰਕਿਰੀਆ ਦੇ ਤਹਿਤ ਜਲੰਧਰ ਦੇ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ (Shri Devi Talab Mandir) ਵਿੱਚ ਵੀ ਡਰੈੱਸ ਕੋਡ (Dress Code) ਲਾਗੂ ਕਰ ਦਿੱਤਾ ਗਿਆ ਹੈ। ਪ੍ਰਬੰਧਕ ਕਮੇਟੀ ਨੇ ਛੋਟੇ ਕੱਪੜੇ ਪਾ ਕੇ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਨਵੀਆਂ ਹਦਾਇਤਾਂ ਅਨੁਸਾਰ, ਮੰਦਿਰ ਵਿੱਚ ਛੋਟੇ ਕੱਪੜੇ, ਹਾਫ਼ ਪੈਂਟ, ਬਰਮੂਡਾ, ਮਿੰਨੀ ਸਕਰਟ, ਫਟੀ ਜੀਨਸ ਆਦਿ ਪਹਿਨਣ ‘ਤੇ ਪਾਬੰਦੀ ਲਗਾਈ ਗਈ ਹੈ |
ਮੰਦਰ ਦੇ ਪ੍ਰਬੰਧਕਾਂ ਨੇ ਇਸ ਸਬੰਧੀ ਜਾਣਕਾਰੀ ਮੰਦਰ ਦੇ ਮੁੱਖ ਗੇਟ ਤੇ ਵੀ ਲਗਾ ਦਿੱਤੀ ਹੈ। ਇਸ ‘ਤੇ ਇਕ ਫਲੈਕਸ ਲਗਾਇਆ ਗਿਆ ਹੈ ਅਤੇ ਇਸ ‘ਤੇ ਸਪੱਸ਼ਟ ਲਿਖਿਆ ਗਿਆ ਹੈ ਕਿ ਮੰਦਿਰ ਦੇ ਅੰਦਰ ਕੋਈ ਵੀ ਪੁਰਸ਼ ਜਾਂ ਮਹਿਲਾਂ ਬੋਰਡ ਤੇ ਲਿੱਖੇ ਛੋਟੇ ਕਪੜੇ ਪਾ ਕੇ ਮੰਦਿਰ ਦੇ ਅੰਦਰ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਨਾ ਕਰੇ। ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਮੰਦਰ ਦੇ ਅੰਦਰ ਅਤੇ ਬਾਹਰ ਝੰਡੇ ਵੀ ਲਗਾਏ ਹਨ।


