ਅਕਾਲੀ ਦਲ ਨੇ BJP ਦੇ ਕਿਸੇ ਲੀਡਰ ਨੂੰ ਖੜ੍ਹਾ ਨਹੀਂ ਹੋਣ ਦਿੱਤਾ, ਹੁਣ ਅਸੀਂ ਗਠਬੰਧਨ ਨਹੀਂ ਕਰਾਂਗੇ-ਹਰਦੀਪ ਪੁਰੀ

Published: 

07 May 2023 19:49 PM

ਅਕਾਲੀ ਦਲ ਨੇ ਹਮੇਸ਼ਾ ਬੀਜੇਪੀ ਦਾ ਨੁਕਸਾਨ ਕੀਤਾ ਹੈ। ਪੁਰੀ ਨੇ ਕਿਹਾ ਕਿ ਜਦੋਂ ਸਾਡਾ ਅਕਾਲੀ ਦਲ ਦੇ ਨਾਲ ਗਠਜੋੜ ਸੀ ਤਾਂ ਅਕਾਲੀ ਦਲ ਬੇਜੀਪੀ ਨੂੰ ਸਿਰਫ 23 ਸੀਟਾਂ ਦਿੰਦਾ ਸੀ ਜਦਕਿ ਉਸ ਸਮੇਂ ਵੀ ਬੀਜੇਪੀ ਨੂੰ 50 ਸੀਟਾਂ ਮਿਲਣੀਆਂ ਚਾਹੀਦੀਆਂ ਸਨ। ਉਸ ਸਮੇਂ ਇਹ ਲਗਦਾ ਸੀ ਕਿ ਬੇਜੀਪੀ ਦਾ ਸਿਰਫ ਸ਼ਹਿਰਾਂ ਵਿੱਚ ਹੀ ਆਧਾਰ ਹੈ ਪਰ ਹੁਣ ਪਾਰਟੀ ਪਿੰਡਾਂ ਵਿੱਚ ਵੀ ਮਜ਼ਬੂਤ ਹੋ ਰਹੀ ਹੈ।

ਅਕਾਲੀ ਦਲ ਨੇ BJP ਦੇ ਕਿਸੇ ਲੀਡਰ ਨੂੰ ਖੜ੍ਹਾ ਨਹੀਂ ਹੋਣ ਦਿੱਤਾ, ਹੁਣ ਅਸੀਂ ਗਠਬੰਧਨ ਨਹੀਂ ਕਰਾਂਗੇ-ਹਰਦੀਪ ਪੁਰੀ
Follow Us On

ਜਲੰਧਰ। ਜ਼ਿਮਨੀ ਚੋਣ ਲਈ ਬੇਜੀਪੀ (BJP) ਨੇ ਵੀ ਪੂਰੀ ਤਾਕਤ ਲਗਾਈ ਹੋਈ। ਆਪਣੇ ਉਮੀਦਵਾਰ ਦੀ ਸਥਿਤੀ ਨੂੰ ਮਜਬੂਤ ਕਰਨ ਦੇ ਲ਼ਈ ਕੇਂਦਰੀ ਮੰਤਰੀ ਸ਼ਹਿਰ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ। ਇਸਦੇ ਤਹਿਤ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਜਲੰਧਰ ਵਿੱਚ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ।

ਇਸ ਦੌਰਾਨ ਹਰਦੀਪ ਪੁਰੀ ਨੇ TV9 ਨਾਲ ਵੱਖ-ਵੱਖ ਮੁੱਦਿਆਂ ਤੇ ਖੁੱਲ੍ਹਕੇ ਗੱਲਬਾਤ ਕੀਤੀ। ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਨ ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਬੇਜੀਪੀ ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ।

ਪਿੰਡਾਂ ‘ਚ ਮਜ਼ਬੂਤ ਹੋ ਰਹੀ ਬੀਜੇਪੀ-ਮੰਤਰੀ

ਪੁਰੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ (Shiromani Akali Dal) ਦਲ ਨੇ ਬੀਜੇਪੀ ਦੇ ਆਗੂਆਂ ਨੂੰ ਕਦੇ ਵੀ ਖੜ੍ਹਾ ਨਹੀਂ ਹੋਣ ਦਿੱਤਾ। ਜਿਸ ਕਾਰਨ ਪਾਰਟੀ ਹੁਣ ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਅਕਾਲੀ ਦਲ ਨਾਲ ਗਠਜੋੜ ਸੀ ਤਾਂ ਬੀਜੇਪੀ ਨੂੰ ਸਿਰਫ 23 ਸੀਟਾਂ ਹੀ ਦਿੱਤੀਆਂ ਜਾਂਦੀਆਂ ਜਦਿਕ ਮਿਲਣੀ 50 ਚਾਹੀਦੀਆਂ ਸਨ। ਪੁਰੀ ਨੇ ਕਿਹਾ ਕਿ ਪਹਿਲਾਂ ਲਗਦਾ ਸੀ ਕਿ ਬੀਜੇਪੀ ਸਿਰਫ ਸ਼ਹਿਰੀ ਪਾਰਟੀ ਹੈ ਪਰ ਹੁਣ ਪਾਰਟੀ ਦਾ ਪਿੰਡਾਂ ਵਿੱਚ ਆਧਾਰ ਮਜਬੂਤ ਹੋ ਰਿਹਾ ਹੈ।

ਦਿੱਲੀ ਦੇ ਦੋ ਮਤੰਰੀ ਜੇਲ੍ਹ ਵਿੱਚ ਹਨ-ਪਰੀ

ਇਸ ਦੌਰਾਨ ਪੁਰੀ ਨੇ ਆਮ ਆਦਮੀ ਪਾਰਟੀ (Aam Aadmi Party) ‘ਤੇ ਜੰਮਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਦੇਖ ਰਹੇ ਹਨ ਕਿ ਮਾਨ ਸਰਕਾਰ ਦੇ ਮੰਤਰੀ ਕਿਹੜੇ ਕਿਹੜੇ ਕੰਮ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਦਿੱਲੀ ਦੇ ਦੋ ਮੰਤਰੀ ਜੇਲ੍ਹ ਵਿੱਚ ਹਨ। ਅਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਦਾ ਤੁਹਾਨੂੰ ਪਤਾ ਹੀ ਹੈ। ਪੁਰੀ ਨੇ ਕਿਹਾ ਕਿ ਨਸ਼ੇ ਤੋਂ ਪੰਜਾਬ ਨੂੰ ਸਿਰਫ ਬੀਜੇਪੀ ਹੀ ਮੁਕਤੀ ਦੁਆ ਸਕਦੀ ਹੈ।

‘ਦੇਸ਼ ਦੀ ਤਰੱਕੀ ‘ਚ ਪੰਜਾਬ ਨੇ ਨਿਭਾਈ ਅਹਿਮ ਭੂਮਿਕਾ’

ਉਨ੍ਹਾਂ ਨੇ ਕਿਹਾ ਕਿ ਪੰਜਾਬ ਜੋ ਪਹਿਲਾਂ ਦੂਜੇ ਅਤੇ ਚੌਥੇ ਨੰਬਰ ‘ਤੇ ਹੁੰਦਾ ਸੀ, ਅੱਜ ਏਨਾ ਪੱਛੜ ਗਿਆ ਹੈ ਕਿ ਪਿਛੜਨ ਲਈ ਕੋਈ ਹੋਰ ਸੂਬਾ ਨਹੀਂ ਬਚਿਆ ਅਤੇ ਪੰਜਾਬ (Punjab) ਅੱਜ ਆਖਰੀ ਲਾਈਨ ‘ਤੇ ਖੜ੍ਹਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਲੋਕ ਮਿਹਨਤੀ ਹਨ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਮਿਹਨਤ ਕਰਕੇ ਪੰਜਾਬ ਨੂੰ ਅੱਗੇ ਲਿਆਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਪੰਜਾਬ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ।

‘ਬੁਹਤ ਸਾਰੇ ਲੋਕ ਬੀਜੇਪੀ ‘ਚ ਆ ਰਹੇ ਹਨ’

ਬਹੁਤ ਸਾਰੇ ਲੋਕ ਭਾਜਪਾ ਵਿੱਚ ਆ ਰਹੇ ਹਨ ਜੋ ਭਾਜਪਾ ਦੇ ਕੰਮ ਕਰਨ ਦੇ ਤਰੀਕੇ ਨੂੰ ਪਸੰਦ ਕਰਦੇ ਹਨ, ਅੱਜ ਵੱਖ-ਵੱਖ ਪਾਰਟੀਆਂ ਦੇ ਲੋਕ ਭਾਜਪਾ ਵਿੱਚ ਆ ਰਹੇ ਹਨ, ਪਰ ਤੁਸੀਂ ਮੈਨੂੰ ਦੱਸੋ, ਭਾਜਪਾ ਵਿੱਚੋਂ ਕੋਈ ਕਿਸੇ ਹੋਰ ਪਾਰਟੀ ਵਿੱਚ ਜਾ ਰਿਹਾ ਹੈ ਕਿਉਂਕਿ ਲੋਕ ਮਹਿਸੂਸ ਕਰ ਰਹੇ ਹਨ ਕਿ ਸਿਰਫ ਭਾਜਪਾ ਹੀ ਇੱਕ ਚੰਗਾ ਵਿਕਲਪ ਹੈ, ਜਦੋਂ ਵੀ ਕੋਈ ਭਾਜਪਾ ਵਿੱਚ ਆਉਂਦਾ ਹੈ, ਉਹ ਭਾਜਪਾ ਦੇ ਅਨੁਸਾਰ ਕੰਮ ਕਰਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ