ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, BJP ‘ਚ ਸ਼ਾਮਲ ਹੋਏ ਇੰਦਰ ਇਕਬਾਲ ਅਟਵਾਲ
Inder Iqbal Atwal ਨੇ ਸ਼੍ਰੋਮਣੀ ਅਕਾਲੀ ਦਲ ਛੱਡ ਬੀਜੇਪੀ ਦਾ ਪੱਲਾ ਫੜ ਲਿਆ ਹੈ। ਇੰਦਰ ਇਕਬਾਲ ਅਟਵਾਲ ਲੁਧਿਆਣਾ ਦੇ ਰਾਏਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਹਨ। ਸੰਭਾਵਨ ਜਤਾਈ ਜਾ ਰਹੀ ਹੈ ਕਿ ਇੰਦਰ ਇਕਬਾਲ ਸਿੰਘ ਨੂੰ ਬੀਜੇਪੀ ਜਲੰਧਰ ਜ਼ਿਮਨੀ ਚੋਣਾਂ ਲਈ ਟਿਕਟ ਦੇ ਸਕਦੀ ਹੈ।
Inder Iqbal Atwal Join BJP : ਇੰਦਰ ਇਕਬਾਲ ਅਟਵਾਲ ਨੇ ਅਕਾਲੀ ਦਲ ਛੱਡ ਬੀਜੇਪੀ (Bharatiya Janta Party) ਦਾ ਪੱਲਾ ਫੜ ਲਿਆ ਹੈ। ਇੰਦਰ ਇਕਬਾਲ ਅਟਵਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਹਨ। ਇੰਦਰ ਇਕਬਾਲ ਅਟਵਾਲ ਲੁਧਿਆਣਾ ਦੇ ਰਾਏਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਹਨ।
SAD ਤੋਂ ਅਸਤੀਫਾ, BJP ‘ਚ ਹੋਏ ਸ਼ਾਮਲ
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਆਪਣੇ ਪੁੱਤਰ ਇੰਦਰ ਇਕਬਾਲ ਸਿੰਘ ਨਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਦਰਅਸਲ, ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਅਟਵਾਲ ਅਤੇ ਇੰਦਰ ਇਕਬਾਲ ਸਿੰਘ ਨੂੰ ਸਾਈਡ ਲਾਈਨ ਕੀਤਾ ਹੋਇਆ ਸੀ। ਜਿਸ ਦੇ ਚੱਲਦਿਆਂ ਦੋਵਾਂ ਵਿੱਚ ਨਾਰਾਜ਼ਗੀ ਚੱਲ ਰਹੀ ਸੀ।
ਅੱਜ ਇੰਦਰ ਇਕਬਾਲ ਅਟਵਾਲ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ (Shiromani Akali Dal) ਦੇ ਅਹੁਦੇ ਤੋਂ ਅਸਤੀਫਾ ਦਿੱਤਾ ਅਤੇ ਬਾਅਦ ਵਿੱਚ ਦਿੱਲੀ ਸਥਿਤ ਬੀਜੀਪੀ ਦੇ ਹੈੱਡਕੁਆਰਟਰ ਵਿਖੇ ਭਾਜਪਾ ਵਿੱਚ ਸ਼ਾਮਲ ਹੋ ਗਏ।
ਕੀ ਹੁਣ ਜਲੰਧਰ ਤੋਂ ਮਿਲੇਗੀ ਟਿਕਟ?
ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦ ਕਹਿ ਕੇ ਸਾਬਕਾ ਵਿਧਾਇਕ ਇੰਦਰ ਇੱਕਬਾਲ ਸਿੰਘ ਬੀਜੀਪੀ ਵਿੱਚ ਸ਼ਾਮਲ ਹੋ ਗਏ ਹਨ। ਅੱਜ ਦਿੱਲੀ ਸਥਿਤ ਬੀਜੇਪੀ ਦੇ ਹੈੱਡਕੁਆਰਟਰ ਵਿਖੇ ਬੀਜੇਪੀ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਇੰਦਰ ਇੱਕਬਾਲ ਸਿੰਘ ਨੇ ਬੀਜੇਪੀ ਦਾ ਪੱਲਾ ਫੜਿਆ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਸੁਸ਼ੀਲ ਰਿੰਕੂ (Sushil Rinku) ਅਤੇ ਕਾਂਗਰਸ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਐਲਾਨੀਆਂ ਹੋਇਆ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਬੀਜੇਪੀ ਵੱਲੋਂ ਇੰਦਰ ਇੱਕਬਾਲ ਸਿੰਘ ਨੂੰ ਜਲੰਧਰ ਜ਼ਿਮਨੀ ਚੋਣਾਂ ਲਈ ਟਿਕਟ ਦਿੱਤੀ ਜਾਵੇਗੀ ਜਾਂ ਕਿਸੇ ਹੋਰ ਨੂੰ ਸਿਆਸੀ ਮੈਦਾਨ ਵਿੱਚ ਉਤਾਰਿਆ ਜਾਵੇਗਾ।
Eminent personalities from Punjab #JoinBJP at party headquarters in New Delhi. https://t.co/nD0lKhGY0B
ਇਹ ਵੀ ਪੜ੍ਹੋ
— BJP (@BJP4India) April 9, 2023