ਜਲੰਧਰ ਜ਼ਿਮਨ ਚੋਣ ਵਿੱਚ ਬੇਜੀਪੀ ਨੇ ਲਾਇਆ ਪੂਰਾ ਜ਼ੋਰ, ਕੇਂਦਰੀ ਮੰਤਰੀ ਕਰ ਰਹੇ ਚੋਣ ਪ੍ਰਚਾਰ
ਜਲੰਧਰ ਜ਼ਿਮਨੀ ਚੋਣ ਵਿੱਚ ਬੀਜੇਪੀ ਦੇ ਉਮੀਦਵਾਰ ਲਈ ਪ੍ਰਚਾਰ ਕਰਨ ਪਹੁੰਚੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਦੀ ਜਿੱਤ ਪੰਜਾਬ ਦੇ ਉਜਵਲ ਭਵਿੱਖ ਦੀ ਨੀਂਹ ਰੱਖੇਗੀ। ਇਸ ਦੌਰਾਨ ਉਨ੍ਹਾਂ ਨੇ ਮਾਨ ਸਰਕਾਰ 'ਤੇ ਜੰਮਕੇ ਨਿਸ਼ਾਨਾ ਸਾਧਿਆ।
ਜਲੰਧਰ। ਜ਼ਿਮਨੀ ਚੋਣ ਲਈ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਕੀਤਾ ਤੇ ਇਸਦੇ ਤਹਿਤ ਬੀਜੇਪੀ ਵੀ ਆਪਣੇ ਕੈਂਡੀਡੇਟ ਦੀ ਜਿੱਤ ਲਈ ਪੂਰਾ ਜੋਰ ਲਗਾ ਰਹੀ ਹੈ। ਇਸ ਤੋਂ ਇਲਾਵਾ ਹੋਰ ਪਾਰਟੀਆਂ ਜੰਗੀ ਪੱਧਰ ਤੇ ਚੋਣ ਪ੍ਰਚਾਰ ਕਰ ਰਹੀਆਂ ਹਨ।
ਜਲੰਧਰ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ਸਰਕਾਰ ਤੇ ਜੰਮਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਤੇ ਸੂਬੇ ਦੇ ਲੋਕ ਹੁਣ ਭਰੋਸਾ ਨਹੀਂ ਕਰ ਰਹੇ।
‘ਬਹੁਤ ਅਹਿਮ ਹੈ ਜਲੰਧਰ ਜ਼ਿਮਨੀ ਚੋਣ’
ਸ਼ੇਖਾਵਤ ਨੇ ਕਿਹਾ ਕਿ ਜ਼ਿਮਨੀ ਚੋਣ ਵਿੱਚ ਬੀਜੇਪੀ ਦੀ ਜਿੱਤ ਪੰਜਾਬ ਦੇ ਉਜਵਲ ਭਵਿੱਖ ਦੀ ਨੀਂਹ ਰੱਖੇਗੀ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਜੇਕਰ ਪੰਜਾਬ ਦੇ ਲੋਕਾਂ ਨੇ ਕਦੇ ਵੋਟਾਂ ਪਾਈਆਂ ਹਨ ਤਾਂ ਕਦੇ ਸੰਪਰਦਾ ਦੇ ਨਾਂ ਤੇ, ਜਾਂ ਕਦੇ ਧਰਮ ਦੇ ਨਾਂ ਤੇ ਜਾਂ ਤੁਸੀਂ ਆਪਣੀ ਪਾਰਟੀ ਦੀ ਵਚਨਬੱਧਤਾ ਦੇ ਨਾਂ ‘ਤੇ ਵੋਟ ਜ਼ਰੂਰ ਪਾਈ ਹੋਵੇਗੀ। ਪਰ ਇਸ ਵਾਰ ਜਲੰਧਰ ਦੀ ਜਿਮਣੀ ਚੋਣ ਬਹੁਤ ਅਹਿਮ ਹੋਵੇਗੀ।
ਬੀਜੇਪੀ ਸੁਧਾਰੇਗੀ ਪੰਜਾਬ ਦੇ ਹਾਲਾਤ-ਮੰਤਰੀ
ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹੋਈ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਤੁਸੀਂ ਪਹਿਲਾਂ ਵੀ ਵੋਟਾਂ ਪਾਈਆਂ ਹੋਣਗੀਆਂ। ਪਰ ਇਹ ਵੋਟਾਂ ਉਹਨਾਂ ਸਾਰੀਆਂ ਨਾਲੋਂ ਬਹੁਤ ਵੱਖਰੀਆਂ ਹਨ, ਕਿਉਂਕਿ ਇਸ ਵਾਰ ਬੀਜੇਪੀ ਦੀ ਜਿੱਤ ਹੋਵੇਗੀ ਜਿਸ ਨਾਲ ਪੰਜਾਬ ਦੇ ਸੁਨਿਹਰੇ ਭਵਿੱਖ ਦੀ ਨੀਂਹ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਹੀ ਪੰਜਾਬ ਹਾਲਾਤ ਸੁਧਾਰ ਸਕਦੀ ਹੈ।
‘ਆਪ’ ਸਰਕਾਰ ਨੇ ਲੋਕਾਂ ਨਾਲ ਝੂਠ ਬੋਲਿਆ-ਮੰਤਰੀ
ਅੱਜ ਇਹ ਚੋਣ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਸਰਕਾਰ ਨੇ ਪੰਜਾਬ ਵਿੱਚ ਵੱਡੇ-ਵੱਡੇ ਸੁਪਨੇ ਦਿਖਾ ਕੇ, ਵੱਡੀਆਂ ਤਬਦੀਲੀਆਂ ਦੀਆਂ ਆਸਾਂ ਜਗਾ ਕੇ ਅਤੇ ਵੱਡੀਆਂ ਖਾਹਿਸ਼ਾਂ ਤੇ ਉਮੀਦਾਂ ਦਿਖਾ ਕੇ ਵੋਟਾਂ ਹਾਸਲ ਕੀਤੀਆਂ ਸਨ। ਪੰਜਾਬ ਦੇ ਲੋਕਾਂ ਨੇ ਆਪਣੇ ਦਿਲਾਂ ‘ਚ ਵੱਡੀ ਤਬਦੀਲੀ ਦੀ ਆਸ ਨਾਲ ਛਪਰ ਪਾੜ ਕੇ ਵੋਟਾਂ ਪਾਈਆਂ ਸਨ, ਪਰ ਉਹ ਸਭ ਝੂਠ ਨਿਕਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਇਹ ਵੀ ਪੜ੍ਹੋ
‘ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ‘ਚ ਗੁੱਸਾ’
ਸ਼ੇਖਾਵਤ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਅੱਜ ਮੈਂ ਆਪਣੇ ਪ੍ਰੋਗਰਾਮਾਂ ਦੇ ਸਿਲਸਿਲੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਘੁੰਮਿਆ ਹਾਂ। ਅੱਜ ਸਾਰੇ ਇਲਾਕੇ ਦੇ ਲੋਕ ਰੋਹ ਤੇ ਗੁੱਸੇ ਨਾਲ ਭਰੇ ਬੈਠੇ ਹਨ। ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਮੌਜੂਦਾ ਸਰਕਾਰ ਪ੍ਰਤੀ ਲੋਕਾਂ ਵਿੱਚ ਭਾਰੀ ਰੋਸ ਹੈ।