AAP ਨੇ ਜਿੱਤਿਆ ਹੁਸ਼ਿਆਰਪੁਰ ਨਗਰ ਨਿਗਮ, ਸੁਰੇਂਦਰ ਸ਼ਿੰਦਾ ਬਣੇ ਰਹਿਣਗੇ ਮੇਅਰ

Updated On: 

18 Aug 2023 16:45 PM

Hoshiarpur MC Floor Test: ਮੇਅਰ ਸੁਰਿੰਦਰ ਕੁਮਾਰ ਨੇ ਜਿੱਥੇ ਉਹਨਾਂ ਨੂੰ ਸਮਰਥਨ ਦੇਣ ਵਾਲੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਨੇ ਕਿਹਾ ਕਿ ਨਗਰ ਨਿਗਮ ਵੱਲੋ ਵਿਕਾਸ ਕਾਰਜ ਇਸੇ ਤਰਾਂ ਬਿਨਾ ਭੇਦਭਾਵ ਤੋ ਜਾਰੀ ਰਹਿਣਗੇ।

AAP ਨੇ ਜਿੱਤਿਆ ਹੁਸ਼ਿਆਰਪੁਰ ਨਗਰ ਨਿਗਮ, ਸੁਰੇਂਦਰ ਸ਼ਿੰਦਾ ਬਣੇ ਰਹਿਣਗੇ ਮੇਅਰ
Follow Us On

ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ (Surinder Kumar Passo) ਕੋਲੋਂ ਕਾਗਰਸੀ ਕੌਂਸਲਰਾਂ ਵੱਲੋ ਸਮਰਥਨ ਵਾਪਿਸ ਲੈਣ ਤੋ ਬਾਅਦ ਅੱਜ ਨਗਰ ਨਿਗਮ ਦੇ ਬੈਠਕ ਹਾਲ ਵਿੱਚ ਨਿਯਮਾਂ ਅਨੁਸਾਰ ਫਲੋਰ ਟੈਸਟ ਕਰਵਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ (Brahm Shankar Jimpa) ਤੋ ਇਲਾਵਾ 25 ਕੌਂਸਲਰ ਨੇ ਮੇਅਰ ਸੁਰਿੰਦਰ ਕੁਮਾਰ ਦੇ ਹੱਕ ਵਿੱਚ ਵੋਟਿੰਗ ਕੀਤੀ, ਜਦਕਿ ਕਾਗਰਸੀ ਐਮਸੀ ਅਤੇ ਉਹਨਾਂ ਦਾ ਸਾਥ ਦੇਣ ਵਾਲੇ ਹੋਰਨਾਂ ਪਾਰਟੀਆਂ ਦੇ ਕੌੰਸਲਰਾਂ ਨੂੰ ਮਿਲਾ ਕੇ ਕੁੱਲ 19 ਨੇ ਮੇਅਰ ਪਾਸੋ ਦੇ ਖਿਲਾਫ ਵੋਟਿੰਗ ਕੀਤੀ।

ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਮੈਡਮ ਕੋਮਲ ਮਿੱਤਲ (Komal Mittal) ਦੀ ਮੌਜ਼ੂਦਗੀ ਵਿੱਚ ਕਾਰਵਾਏ ਗਏ ਇਸ ਫਲੋਰ ਟੈਸਟ ਦੋਰਾਨ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਸਨ। ਫਲੋਰ ਟੈਸਟ ਤੋ ਬਾਅਦ ਕਾਗਰਸੀ ਕੌਂਸਲਰਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸਰਕਾਰ ਦੇ ਜ਼ੋਰ ਨਾਲ ਅਤੇ ਕੌਂਸਲਰਾਂ ਨੂੰ ਡਰਾ ਧਮਕਾ ਕੇ ਫਲੋਰ ਟੈਸਟ ਜਿੱਤਿਆ ਗਿਆ, ਜੋ ਕਿ ਸਰਾਸਰ ਗਲਤ ਹੈ ਅਤੇ ਸਮੂਹ ਕਾਗਰਸੀ ਕੌਂਸਲਰ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੇ ਰਹਿਣਗੇ।

ਕਾਂਗਰਸ ਦੇ ਇਲਜ਼ਾਮਾਂ ‘ਤੇ ਜਿੰਪਾ ਦਾ ਜਵਾਬ

ਦੂਜੇ ਪਾਸੇ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਇਹ ਕਾਂਗਰਸੀ ਕੌਂਸਲਰ ਆਪਣੇ ਪੁਰਾਣੇ ਆਕਾ ਜੋ ਹੁਣ ਕਾਗਰਸ ਨੂੰ ਛੱਡ ਕੇ ਬੀਜੇਪੀ ਵਿਚ ਜਾ ਚੁੱਕਾ ਹੈ ਦੇ ਪਿੱਛੇ ਲੱਗ ਕੇ ਇਸ ਤਰਾਂ ਦੇ ਕੰਮ ਕਰ ਰਹੇ ਹਨ। ਜਦਿਕ ਨਗਰ ਨਿਗਮ ਵੱਲੋਂ ਸਾਰੇ ਵਾਰਡਾਂ ਦੇ ਕੰਮ ਬਿਨਾਂ ਭੇਦਭਾਵ ਤੋ ਕਰਵਾਏ ਜਾ ਰਹੇ ਹਨ।

ਇਸ ਦੋਰਾਨ ਆਮ ਆਦਮੀ ਪਾਰਟੀ ਦੇ ਆਗੂਆਂ, ਕੌਂਸਲਰਾਂ ਤੇ ਕੈਬਨਿਟ ਮੰਤਰੀ ਜਿੰਪਾ ਨੇ ਢੋਲ ਦੀ ਥਾਪ ਤੇ ਨੱਚ ਕੇ ਜਿੱਤ ਦੀ ਖੁਸ਼ੀ ਮਨਾਈ ਅਤੇ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਇੱਕ ਦੂਸਰੇ ਨੂੰ ਵਧਾਈ ਦਿੱਤੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ