‘ਜੇਲ੍ਹ ‘ਚ ਬੰਦ ਸੰਜੇ ਸਿੰਘ ਨੂੰ ਫਿਰ ਰਾਜ ਸਭਾ ਭੇਜੇਗੀ ਆਪ’, ਕੋਰਟ ਤੋਂ ਮਿਲੀ ਹਰੀ ਝੰਡੀ

Updated On: 

05 Jan 2024 13:42 PM

Sanjay Singh Again in Rajya Sabha: ਦਿੱਲੀ ਦੀ ਇਕ ਸਥਾਨਕ ਅਦਾਲਤ ਨੇ 'ਆਪ' ਸੰਸਦ ਮੈਂਬਰ ਸੰਜੇ ਸਿੰਘ ਨੂੰ ਰਾਜ ਸਭਾ 'ਚ ਮੁੜ ਨਾਮਜ਼ਦਗੀ ਲਈ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਰਿਟਰਨਿੰਗ ਅਫਸਰ ਨੇ 2 ਜਨਵਰੀ ਨੂੰ ਚੋਣ ਅਤੇ ਨਾਮਜ਼ਦਗੀ ਲਈ ਨੋਟਿਸ ਜਾਰੀ ਕੀਤਾ ਸੀ, ਜਿਸਨੂੰ 9 ਜਨਵਰੀ ਤੱਕ ਦਾਖਲ ਕਰਨਾ ਹੋਵੇਗਾ।

ਜੇਲ੍ਹ ਚ ਬੰਦ ਸੰਜੇ ਸਿੰਘ ਨੂੰ ਫਿਰ ਰਾਜ ਸਭਾ ਭੇਜੇਗੀ ਆਪ, ਕੋਰਟ ਤੋਂ ਮਿਲੀ ਹਰੀ ਝੰਡੀ

ਸੰਜੇ ਸਿੰਘ ਦੀ ਥੋੜੀ ਦੇਰ 'ਚ ਤਿਹਾੜ ਤੋਂ ਰਿਹਾਈ

Follow Us On

ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ (Sanjay Singh) ਨੂੰ ਪਾਰਟੀ ਨੇ ਇਕ ਵਾਰ ਫਿਰ ਦਿੱਲੀ ਤੋਂ ਰਾਜ ਸਭਾ ਮੈਂਬਰ ਲਈ ਨਾਮਜ਼ਦ ਕੀਤਾ ਹੈ। ਨਾਮਜ਼ਦਗੀ ਦਾਖ਼ਲ ਕਰਨ ਲਈ ਸੰਜੇ ਸਿੰਘ ਦੇ ਦਸਤਖ਼ਤ ਜ਼ਰੂਰੀ ਹਨ। ਇਸ ਇਜਾਜ਼ਤ ਲਈ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ‘ਚ ਅਰਜ਼ੀ ਦਾਇਰ ਕੀਤੀ ਗਈ ਹੈ। ਇੱਕ ‘ਅੰਡਰਟੇਕਿੰਗ’ ‘ਤੇ ਜਿਸਨੰ ਰਾਜ ਸਭਾ ਤੋਂ ‘ਨੋ ਡਿਊਜ਼ ਸਰਟੀਫਿਕੇਟ’ ਪ੍ਰਾਪਤ ਕਰਨ ਦੇ ਸਬੰਧ ਵਿੱਚ ਬਿਨੈਕਾਰ (ਸੰਜੇ ਸਿੰਘ) ਲਈ ਜ਼ਰੂਰੀ ਕਿਹਾ ਜਾਂਦਾ ਹੈ।

ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੰਜੇ ਸਿੰਘ ਨੂੰ ਰਾਜ ਸਭਾ ਵਿੱਚ ਮੁੜ ਨਾਮਜ਼ਦਗੀ ਲਈ ਦਸਤਾਵੇਜ਼ਾਂ ਤੇ ਦਸਤਖ਼ਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਿੰਘ ਨੂੰ ਵਿਸ਼ੇਸ਼ ਜੱਜ ਐਮ ਕੇ ਨਾਗਪਾਲ ਨੇ ਮਨਜ਼ੂਰੀ ਦਿੱਤੀ ਹੈ। ਸੰਜੇ ਸਿੰਘ ਸਮੇਤ ਦਿੱਲੀ ਦੇ ਤਿੰਨ ਰਾਜ ਸਭਾ ਸੰਸਦ ਮੈਂਬਰਾਂ ਦਾ ਮੌਜੂਦਾ ਕਾਰਜਕਾਲ 27 ਜਨਵਰੀ ਨੂੰ ਖਤਮ ਹੋ ਰਿਹਾ ਹੈ। ਦਿੱਲੀ ‘ਚ 19 ਜਨਵਰੀ ਨੂੰ ਸੰਸਦ ਮੈਂਬਰਾਂ ਲਈ ਚੋਣਾਂ ਹੋਣੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਰਾਜ ਸਭਾ ਤੋਂ 68 ਸੰਸਦ ਮੈਂਬਰ ਰਿਟਾਇਰ ਹੋ ਜਾਣਗੇ। ਇਨ੍ਹਾਂ ਖਾਲੀ ਸੀਟਾਂ ਨੂੰ ਭਰਨ ਲਈ ਸਿਆਸੀ ਪਾਰਟੀਆਂ ਆਪੋ-ਆਪਣੇ ਆਗੂ ਚੁਣਨ ਦੀਆਂ ਰਣਨੀਤੀਆਂ ਬਣਾ ਰਹੀਆਂ ਹਨ।

9 ਜਨਵਰੀ ਤੱਕ ਦਾਖਲ ਕੀਤੀਆਂ ਜਾਣੀਆਂ ਨਾਮਜ਼ਦਗੀਆਂ

ਰਿਟਰਨਿੰਗ ਅਫਸਰ ਨੇ 2 ਜਨਵਰੀ ਨੂੰ ਚੋਣ ਅਤੇ ਨਾਮਜ਼ਦਗੀ ਲਈ ਨੋਟਿਸ ਜਾਰੀ ਕੀਤਾ ਸੀ, ਜੋ ਕਿ 9 ਜਨਵਰੀ ਤੱਕ ਦਾਖਲ ਕਰਨਾ ਹੋਵੇਗਾ। ਸਿੰਘ ਦੀ ਅਰਜ਼ੀ ਵਿਚ ਤਿਹਾੜ ਜੇਲ੍ਹ ਦੇ ਸੁਪਰਡੈਂਟ ਤੋਂ ਜ਼ਰੂਰੀ ਦਸਤਾਵੇਜ਼ਾਂ ‘ਤੇ ਦਸਤਖਤ ਕਰਨ ਦੀ ਇਜਾਜ਼ਤ ਮੰਗੀ ਗਈ ਸੀ। ਅਦਾਲਤ ਦੇ ਹੁਕਮਾਂ ਵਿੱਚ ਜੇਲ੍ਹ ਸੁਪਰਡੈਂਟ ਨੂੰ ਹੁਕਮ ਦਿੱਤਾ ਗਿਆ ਕਿ ਉਹ ਸੰਜੇ ਸਿੰਘ ਦੇ ਵਕੀਲ ਨੂੰ 6 ਜਨਵਰੀ ਨੂੰ ਦਸਤਾਵੇਜ਼ ਪੇਸ਼ ਕਰਨ ਦੀ ਇਜਾਜ਼ਤ ਦੇਣ। ਸੁਪਰਡੈਂਟ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਉਕਤ ਦਸਤਾਵੇਜ਼ਾਂ ‘ਤੇ ਸਿੰਘ ਦੇ ਹਸਤਾਖਰ ਕਰਵਾਏ ਜਾਣ।

4 ਅਕਤੂਬਰ ਨੂੰ ਗ੍ਰਿਫਤਾਰ ਹੋਏ ਸਨ ਸੰਜੇ ਸਿੰਘ

ਸੰਜੇ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਈਡੀ ਨੇ ਉਨ੍ਹਾਂ ‘ਤੇ ਐਕਸਾਈਜ਼ ਡਿਊਟੀ ਨੀਤੀ ਬਣਾਉਣ ਅਤੇ ਲਾਗੂ ਕਰਨ ‘ਚ ਅਹਿਮ ਭੂਮਿਕਾ ਨਿਭਾਉਣ ਦਾ ਆਰੋਪ ਲਗਾਇਆ ਹੈ, ਜਿਸ ਨੂੰ ਖਤਮ ਕਰ ਦਿੱਤਾ ਗਿਆ। ਈਡੀ ਦਾ ਆਰੋਪ ਹੈ ਕਿ ‘ਆਪ’ ਨੇਤਾ ਨੇ ਵਿੱਤੀ ਲਾਭ ਦੇ ਬਦਲੇ ਕੁਝ ਸ਼ਰਾਬ ਵਪਾਰੀਆਂ, ਥੋਕ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦਾ ਪੱਖ ਪੂਰਿਆ। ਹਾਲਾਂਕਿ ਸੰਜੇ ਸਿੰਘ ਨੇ ਇਨ੍ਹਾਂ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।