ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੈੜੀ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ :ਡੀਸੀ ਕੋਮਲ ਮਿੱਤਲ

ਹੁਸ਼ਿਆਰਪੁਰ ਅਤੇ ਰੂਪਨਗਰ ਤੇ ਊਨਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੇ ਵੀਡੀਓ ਕਾਨਫਰੰਸ ਰਾਹੀਂ ਮੇਲੇ ਦੇ ਸੁਚਾਰੂ ਪ੍ਰਬੰਧਾਂ ਸਬੰਧੀ ਕੀਤੀ ਮੀਟਿੰਗ।

ਮੈੜੀ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ :ਡੀਸੀ ਕੋਮਲ ਮਿੱਤਲ
Follow Us
sunil-lakha-hoshiarpur
| Published: 18 Feb 2023 12:49 PM

ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਪੰਜਾਬ ਤੋਂ ਮੈੜੀ ਮੇਲੇ ਵਿਚ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਗਤਾਂ ਦੀ ਸੁਵਿਧਾ ਲਈ ਵਿਸ਼ੇਸ਼ ਪ੍ਰਬੰਧ ਯਕੀਨੀ ਬਣਾਏ ਜਾਣਗੇ। ਉਹ ਮੇਲੇ ਦੇ ਪ੍ਰਬੰਧਾਂ ਸਬੰਧੀ ਬਣਾਈ ਗਈ ਸੰਯੁਕਤ ਤਾਲਮੇਲ ਕਮੇਟੀ ਜਿਸ ਵਿਚ ਹੁਸ਼ਿਆਰਪੁਰ ਤੋਂ ਇਲਾਵਾ ਰੂਪਨਗਰ ਤੇ ਊਨਾ (ਹਿਮਾਚਲ ਪ੍ਰਦੇਸ਼) ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਸ਼ਾਮਿਲ ਹਨ ਦੀ ਵੀਡੀਓ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਡੀ.ਐਸ.ਪੀ (ਓਪਰੇਸ਼ਨ ਤੇ ਸੁਰੱਖਿਆ) ਰਵਿੰਦਰ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਪਿੰਡ ਮੈੜੀ (ਜ਼ਿਲ੍ਹਾ ਊਨਾ, ਤਹਿਸੀਲ ਅੰਬ) ਵਿਚ ਡੇਰਾ ਬਾਬਾ ਵਡਭਾਗ ਸਿੰਘ ਹੋਲੀ ਮੇਲਾ 27 ਫਰਵਰੀ ਤੋਂ 10 ਮਾਰਚ ਤੱਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿਚ ਪੰਜਾਬ ਤੋਂ ਭਾਰੀ ਗਿਣਤੀ ਵਿਚ ਸ਼ਰਧਾਲੂ ਪਹੁੰਚਣਗੇ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਉਚਿਤ ਪ੍ਰਬੰਧ ਕੀਤੇ ਜਾ ਰਹੇ ਹਨ।

ਸਾਮਾਨ ਢੋਹਣ ਵਾਲੇ ਵਾਹਨਾਂ ਤੇ ਨਾ ਜਾਣ ਦੀ ਅਪੀਲ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਵਿਚ ਪੰਜਾਬ ਤੋਂ ਕਾਫ਼ੀ ਗਿਣਤੀ ਵਿਚ ਸ਼ਰਧਾਲੂ ਜਾਂਦੇ ਹਨ, ਇਸ ਲਈ ਟ੍ਰੈਫਿਕ ਮੈਨੈਜਮੈਂਟ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਊਨਾ ਜਾਣ ਵਾਲੇ ਹਰ ਰੂਟ ਤੇ ਟ੍ਰੈਫਿਕ ਵਿਵਸਥਾ ਬਹਾਲ ਰੱਖਣ ਲਈ 24 ਘੰਟੇ ਆਪਣੀਆਂ ਟੀਮਾਂ ਨੂੰ ਤਿਆਰ ਰੱਖਣ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਸ਼ਰਧਾਲੂ ਟਰੈਕਟਰ-ਟਰਾਲੀਆਂ, ਟਰੱਕਾਂ, ਕੈਂਟਰਾਂ ਅਤੇ ਹੋਰ ਸਾਮਾਨ ਢੋਹਣ ਵਾਲੇ ਵਾਹਨਾਂ ਤੇ ਨਾ ਜਾਣ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਊਨਾ ਰਾਘਵ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਲ ਮੈੜੀ ਮੇਲੇ ਦੌਰਾਨ ਟਰਾਲੀ ਪਲਟਣ ਨਾਲ ਜਾਨੀ ਨੁਕਸਾਨ ਹੋਣ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਸ਼ਰਧਾਲੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਇਸ ਲਈ ਪੰਜਾਬ ਵਲੋਂ ਆਉਣ ਵਾਲੇ ਸ਼ਰਧਾਲੂ ਭਾਰ ਢੋਹਣ ਵਾਲੇ ਵਾਹਨਾਂ ਤੇ ਨਾ ਆਉਣ।

ਓਵਰ ਲੋਡ ਵਾਹਨਾਂ ਤੇ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

ਕੋਮਲ ਮਿੱਤਲ ਨੇ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਵਾਹਨਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ, ਕਿਉਂਕਿ ਇਸ ਤਰ੍ਹਾਂ ਦੇ ਵਾਹਨ ਹਾਦਸੇ ਦਾ ਕਾਰਨ ਬਣਦੇ ਹਨ। ਉਨ੍ਹਾਂ ਓਵਰ ਲੋਡ ਵਾਹਨਾਂ ਤੇ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸ਼ਰਧਾਲੂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਭਾਰ ਢੋਹਣ ਵਾਲੇ ਵਾਹਨਾਂ ਤੇ ਮੈੜੀ ਮੇਲੇ ਲਈ ਨਾ ਜਾਣ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਲਈ ਲੰਗਰ ਲਗਾਉਣ ਤੇ ਲਾਊਡ ਸਪੀਕਰ ਦੀ ਮਨਜ਼ੂਰੀ ਸਬੰਧਤ ਐਸ.ਡੀ.ਐਮਜ਼ ਤੋਂ ਲੈਣਾ ਜ਼ਰੂਰੀ ਹੈ।

ਲੰਗਰ ਲਗਾਉਣ ਲਈ ਐਸ.ਡੀ.ਐਮਜ਼ ਤੋਂ ਆਗਿਆ ਲੈਣਾ ਜ਼ਰੂਰੀ

ਉਨ੍ਹਾਂ ਲੰਗਰ ਕਮੇਟੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਉਹ ਲੰਗਰ ਸੜਕ ਤੋਂ ਪਿੱਛੇ ਹੱਟ ਕੇ ਲਗਾਉਣ, ਤਾਂ ਜੋ ਟ੍ਰੈਫਿਕ ਵਿਚ ਕੋਈ ਰੁਕਾਵਟ ਨਾ ਹੋਵੇ। ਉਨ੍ਹਾਂ ਐਸ.ਡੀ.ਐਮ. ਹੁਸ਼ਿਆਰਪੁਰ ਤੇ ਐਸ.ਡੀ.ਐਮ. ਗੜ੍ਹਸ਼ੰਕਰ ਨੂੰ ਨਿਰਦੇਸ਼ ਦਿੱਤੇ ਕਿ ਲੰਗਰ, ਲਾਊਂਡ ਸਪੀਕਰ ਆਦਿ ਦੀ ਮਨਜ਼ੂਰੀ ਸਮੇਂ ਸਿਰ ਦਿੱਤੀ ਜਾਵੇ। ਉਨ੍ਹਾਂ ਜ਼ਿਲ੍ਹਾ ਪੁਲਿਸ ਨੂੰ ਸ਼ਰਧਾਲੂਆਂ ਲਈ ਵਿਸ਼ੇਸ਼ ਰੂਟ ਪਲਾਨ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼...
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ...
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ...
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ...
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ...
ਜਰਮਨੀ ਵਿੱਚ ਮੀਡੀਆ ਦੇ ਇਤਿਹਾਸ ਵਿੱਚ ਗਲੋਬਲ ਸਮਿਟ ਦੀ ਇਤਿਹਾਸਕ ਸ਼ੁਰੂਆਤ: ਸਿੰਧੀਆ
ਜਰਮਨੀ ਵਿੱਚ ਮੀਡੀਆ ਦੇ ਇਤਿਹਾਸ ਵਿੱਚ ਗਲੋਬਲ ਸਮਿਟ ਦੀ ਇਤਿਹਾਸਕ ਸ਼ੁਰੂਆਤ: ਸਿੰਧੀਆ...
ਜਰਮਨ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਭਾਰਤੀ ਰਾਜਦੂਤ ਅਜੀਤ ਗੁਪਤਾ ਨੇ ਸੰਮੇਲਨ ਵਿੱਚ ਕਿਹਾ
ਜਰਮਨ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਭਾਰਤੀ ਰਾਜਦੂਤ ਅਜੀਤ ਗੁਪਤਾ ਨੇ ਸੰਮੇਲਨ ਵਿੱਚ ਕਿਹਾ...
ਅੱਜ ਦਾ ਭਾਰਤ ਵੱਖਰਾ, ਗਲੋਬਲ ਸਮਿਟ ਵਿੱਚ ਬੋਲੇ ਮਾਈ ਹੋਮ ਗਰੁੱਪ ਦੇ ਵਾਈਸ ਚੇਅਰਮੈਨ ਰਾਮੂ ਰਾਓ ਜੁਪੱਲੀ
ਅੱਜ ਦਾ ਭਾਰਤ ਵੱਖਰਾ, ਗਲੋਬਲ ਸਮਿਟ ਵਿੱਚ ਬੋਲੇ ਮਾਈ ਹੋਮ ਗਰੁੱਪ ਦੇ ਵਾਈਸ ਚੇਅਰਮੈਨ ਰਾਮੂ ਰਾਓ ਜੁਪੱਲੀ...
ਭਾਰਤ-ਜਰਮਨੀ ਦੋਸਤੀ ਦਾ ਇਹ ਇਤਿਹਾਸਕ ਪਲ... ਨਿਊਜ਼9 ਗਲੋਬਲ ਸੰਮੇਲਨ 'ਚ ਬੋਲੇ ਜਰਮਨ ਮੰਤਰੀ ਫਲੋਰੀਅਨ ਹੈਸਲਰ
ਭਾਰਤ-ਜਰਮਨੀ ਦੋਸਤੀ ਦਾ ਇਹ ਇਤਿਹਾਸਕ ਪਲ... ਨਿਊਜ਼9 ਗਲੋਬਲ ਸੰਮੇਲਨ 'ਚ ਬੋਲੇ ਜਰਮਨ ਮੰਤਰੀ ਫਲੋਰੀਅਨ ਹੈਸਲਰ...