ਜਲੰਧਰ ਪੱਛਮੀ ਤੋਂ ਵਿਧਾਇਕ ਅੰਗੁਰਾਲ ਦਾ ਕਰੀਬੀ ਮੁਕੇਸ਼ ਸੇਠੀ ਗ੍ਰਿਫਤਾਰ, 10 ਸਾਥੀਆਂ ਦੀ ਤਲਾਸ਼ ਜਾਰੀ | Jalandhar West MLA Angural's close associate Mukesh Sethi arrested Know full detail in punjabi Punjabi news - TV9 Punjabi

ਜਲੰਧਰ ਪੱਛਮੀ ਤੋਂ ਵਿਧਾਇਕ ਅੰਗੁਰਾਲ ਦਾ ਕਰੀਬੀ ਮੁਕੇਸ਼ ਸੇਠੀ ਗ੍ਰਿਫਤਾਰ, 10 ਸਾਥੀਆਂ ਦੀ ਤਲਾਸ਼ ਜਾਰੀ

Updated On: 

14 Oct 2023 20:59 PM

ਜਲੰਧਰ 'ਚ ਕਾਂਗਰਸੀ ਆਗੂ ਗੋਪਾਲ ਕ੍ਰਿਸ਼ਨ ਸ਼ਿੰਗਾਰੀ 'ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ 'ਚ ਥਾਣਾ 6 ਦੀ ਪੁਲਿਸ ਨੇ 'ਆਪ' ਨੇਤਾ ਮੁਕੇਸ਼ ਸੇਠੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੇਠੀ ਅਤੇ ਉਸ ਦੇ ਸਾਥੀਆਂ 'ਤੇ ਕਤਲ ਦੀ ਕੋਸ਼ਿਸ਼ ਅਤੇ ਅਗਵਾ ਵਰਗੀਆਂ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ। ਪਹਿਲਾਂ ਤਾਂ ਪੀੜਤ ਨੇ ਡਰ ਕਾਰਨ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਜਦੋਂ ਮਾਮਲਾ ਪੁਲਿਸ ਉੱਚ ਅਧਿਕਾਰੀਆਂ ਦੇ ਧਿਆਨ 'ਚ ਆਇਆ ਤਾਂ ਕਾਰਵਾਈ ਕੀਤੀ ਗਈ।

ਜਲੰਧਰ ਪੱਛਮੀ ਤੋਂ ਵਿਧਾਇਕ ਅੰਗੁਰਾਲ ਦਾ ਕਰੀਬੀ ਮੁਕੇਸ਼ ਸੇਠੀ ਗ੍ਰਿਫਤਾਰ, 10 ਸਾਥੀਆਂ ਦੀ ਤਲਾਸ਼ ਜਾਰੀ
Follow Us On

ਪੰਜਾਬ ਨਿਊਜ। ਨੌਜਵਾਨ ਨੂੰ ਅਗਵਾ ਕਰਕੇ ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਆਪ ਆਗੂ ਮੁਕੇਸ਼ ਸੇਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਜਲੰਧਰ (Jalandhar) ਪੱਛਮੀ ਹਲਕੇ ਦੀ ਵਿਧਾਇਕਾ ਸ਼ੀਤਲ ਅੰਗੁਰਾਲ ਦੇ ਕਰੀਬੀ ਮੰਨੇ ਜਾਂਦੇ ਹਨ। ਇਹ ਮਾਮਲਾ ਥਾਣਾ ਡਵੀਜ਼ਨ ਨੰਬਰ-6 ਵਿੱਚ ਦਰਜ ਕੀਤਾ ਗਿਆ ਹੈ। ਜਿਸ ਵਿੱਚ ਪੁਲਿਸ ਨੇ ਕੁੱਟਮਾਰ ਸਮੇਤ ਵੱਖ-ਵੱਖ ਧਾਰਾਵਾਂ ਲਗਾਈਆਂ ਹਨ। ਮੁਕੇਸ਼ ਨੂੰ ਸ਼ਨੀਵਾਰ ਸਵੇਰੇ ਹੀ ਪੁਲਿਸ ਨੇ ਗ੍ਰਿਫਤਾਰ ਕਰ ਕੀਤਾ ਸੀ।

ਥਾਣਾ ਸਦਰ-6 ਦੇ ਐਸਐਚਓ (SHO) ਅਜੈਬ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਨੌਜਵਾਨ ਨੂੰ ਅਗਵਾ ਕਰਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਜਾਣਕਾਰੀ ਅਰਮਾਨ ਹਸਪਤਾਲ ਦੇ ਡਾਕਟਰਾਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਕਤਲ ਦੀ ਕੋਸ਼ਿਸ਼, ਅਗਵਾ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਨੌਜਵਾਨ ਨੇ ਡਰ ਕਾਰਨ ਸ਼ਿਕਾਇਤ ਨਹੀਂ ਕੀਤੀ

ਕੱਲ੍ਹ ਗੋਵਿੰਦਗੜ੍ਹ ਮੁਹੱਲੇ ਦੇ ਇੱਕ ਨੌਜਵਾਨ ਨੂੰ ਬੰਧਕ ਬਣਾ ਕੇ ਕੁੱਟਿਆ ਗਿਆ। ਜਿਸ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜ਼ਖਮੀ ਨੌਜਵਾਨ ਨੇ ਡਰਦੇ ਮਾਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਨਹੀਂ ਦਿੱਤੀ। ਪਰ ਜਦੋਂ ਮਾਮਲਾ ਕਮਿਸ਼ਨਰੇਟ ਪੁਲਿਸ (Commissionerate Police) ਦੇ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਅਧਿਕਾਰੀ ਭੇਜ ਕੇ ਨੌਜਵਾਨ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ।

ਮੁਲਜ਼ਮ ਪਾਏ ਗਏ ‘ਆਪ’ ਨੇਤਾ ਮੁਕੇਸ਼ ਸੇਠੀ ਨੂੰ ਸ਼ਨੀਵਾਰ ਸਵੇਰ ਤੋਂ ਹੀ ਹਿਰਾਸਤ ‘ਚ ਲੈ ਲਿਆ ਗਿਆ ਹੈ। ਦੱਸ ਦੇਈਏ ਕਿ ਸਵੇਰ ਤੋਂ ਹੀ ਸੇਠੀ ਦੀ ਗ੍ਰਿਫਤਾਰੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪਰ ਦੇਰ ਸ਼ਾਮ ਦਰਜ ਹੋਏ ਕੇਸ ਵਿੱਚ ਇਹ ਗੱਲ ਸਾਫ਼ ਹੋ ਗਈ ਕਿ ਪੁਲਿਸ ਨੇ ਸੇਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੇਠੀ ਖਿਲਾਫ ਹੋਇਆ ਸੀ ਕੁੱਟਮਾਰ ਦਾ ਕੇਸ ਦਰਜ

ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਵੀ ਇੱਕ ਮਾਮਲੇ ਨੂੰ ਲੈ ਕੇ ਥਾਣਾ 5 ਵਿੱਚ ਸੇਠੀ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਹੋਇਆ ਸੀ। ਜਿਸ ਦੇ ਖਿਲਾਫ ਕਮਿਸ਼ਨਰ ਪੁਲਿਸ ਵੱਲੋਂ ਸੰਗੀਤ ਦੀਆਂ ਧਾਰਾਵਾਂ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਹੀ ਇਕ ਸੱਟੇਬਾਜ਼ ਨੇ ਸੇਠੀ ‘ਤੇ ਕੁੱਟਮਾਰ ਅਤੇ ਬੰਧਕ ਬਣਾਉਣ ਦਾ ਦੋਸ਼ ਵੀ ਲਗਾਇਆ ਸੀ। ਦੱਸ ਦੇਈਏ ਕਿ ਸੇਠੀ ਮੌਜੂਦਾ ਵਿਧਾਇਕ ਸ਼ੀਤਲ ਅਗਰਵਾਲ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਹਨ।

Exit mobile version