ਜਲੰਧਰ ‘ਚ ਦੋ ਕਾਰਾਂ ਦੀ ਟੱਕਰ, ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ, 5 ਜ਼ਖਮੀ
ਜਾਣਕਾਰੀ ਮੁਤਾਬਕ, ਪਰਿਵਾਰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ ਬਲੇਨੋ ਕਾਰ 'ਚ ਯਾਤਰਾ ਕਰ ਰਿਹਾ ਸੀ। ਕਿਸ਼ਨਗੜ੍ਹ ਨੇੜੇ ਡਿਵਾਈਡਰ ਪਾਰ ਕਰਦੇ ਸਮੇਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਤੇ ਉਲਟੇ ਪਾਸੇ ਤੇ ਕ੍ਰੇਟਾ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਜਲੰਧਰ 'ਚ ਦੋ ਕਾਰਾਂ ਦੀ ਟੱਕਰ, ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ, 5 ਜ਼ਖਮੀ
ਜਲੰਧਰ ‘ਚ ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਇੱਕ ਕ੍ਰੇਟਾ ਤੇ ਇੱਕ ਬਲੇਨੋ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਬਲੇਨੋ ‘ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕ੍ਰੇਟਾ ‘ਚ ਸਵਾਰ ਪੰਜ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਮ੍ਰਿਤਕਾਂ ‘ਚ ਇੱਕ ਦੋ ਸਾਲ ਦਾ ਬੱਚਾ, ਇੱਕ ਫੌਜੀ ਸਿਪਾਹੀ, ਉਸ ਦੀ ਪਤਨੀ ਤੇ ਇੱਕ ਹੋਰ ਔਰਤ ਸ਼ਾਮਲ ਹੈ। ਬਲੈਨੋ ਕਾਰ ਦੇ ਸਾਰੇ ਸਵਾਰਾਂ ਦੀ ਪਛਾਣ ਰੁਪਿੰਦਰ ਸਿੰਘ (ਵਾਸੀ ਪਿੰਡ ਹਿੰਮਤਪੁਰ, ਹੁਸ਼ਿਆਰਪੁਰ), ਹਰਪ੍ਰੀਤ ਕੌਰ (ਪਤਨੀ), ਅਰਸ਼ਦੀਪ ਸਿੰਘ (ਪੁੱਤਰ) ਤੇ ਸੰਤੋਸ਼ ਕੌਰ (ਭੂਆ) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ, ਪਰਿਵਾਰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ ਬਲੇਨੋ ਕਾਰ ‘ਚ ਯਾਤਰਾ ਕਰ ਰਿਹਾ ਸੀ। ਕਿਸ਼ਨਗੜ੍ਹ ਨੇੜੇ ਡਿਵਾਈਡਰ ਪਾਰ ਕਰਦੇ ਸਮੇਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਤੇ ਉਲਟੇ ਪਾਸੇ ਤੇ ਕ੍ਰੇਟਾ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮੁੱਢਲੀ ਜਾਣਕਾਰੀ ਮੁਤਾਬਕ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਸੀ।
ਬਲੇਨੋ ਡਿਵਾਈਡਰ ਪਾਰ ਕਰ ਉਲਟ ਪਾਸੇ ਕ੍ਰੇਟਾ ਨਾਲ ਟਕਰਾਈ
ਇਹ ਹਾਦਸਾ ਸਵੇਰੇ 6 ਵਜੇ ਕਰੀਬ ਕਿਸ਼ਨਗੜ੍ਹ ਦੇ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਐਸਐਸਐਫ ਟੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਇੱਕ ਰਾਹਗੀਰ ਤੋਂ ਹਾਦਸੇ ਦੀ ਜਾਣਕਾਰੀ ਮਿਲੀ। ਸੂਚਨਾ ਮਿਲਣ ‘ਤੇ, ਐਸਐਸਐਫ ਟੀਮ ਮੌਕੇ ‘ਤੇ ਪਹੁੰਚੀ। ਇੱਕ ਬਲੇਨੋ ਕਾਰ ਭੋਗਪੁਰ ਤੋਂ ਜਲੰਧਰ ਵੱਲ ਜਾ ਰਹੀ ਸੀ। ਅਚਾਨਕ, ਗੱਡੀ ਬੇਕਾਬੂ ਹੋ ਗਈ ਤੇ ਡਿਵਾਈਡਰ ਨੂੰ ਪਾਰ ਕਰ ਗਈ ਤੇ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਇੱਕ ਕ੍ਰੇਟਾ ਕਾਰ ਨਾਲ ਆਹਮੋ-ਸਾਹਮਣੇ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੇਨੋ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ।
ਬਲੇਨੋ ਕਾਰ ‘ਚ ਸਵਾਰ ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ, ਕ੍ਰੇਟਾ ਕਾਰ ਦੇ ਪੰਜ ਸਵਾਰ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਰਹਿਣ ਵਾਲਿਆਂ ਦੇ ਗੰਭੀਰ ਸੱਟਾਂ ਲੱਗੀਆਂ। ਐਸਐਸਐਫ ਟੀਮ ਦੇ ਪਹੁੰਚਣ ਤੋਂ ਪਹਿਲਾਂ, ਜ਼ਖਮੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ।
