ਜਲੰਧਰ ਵਾਸੀ ਰਚਣਗੇ ਇਤਿਹਾਸ, ਕੌਮੀ ਪਾਰਟੀ ਬਣਨ ਤੋਂ ਬਾਅਦ ਜਲੰਧਰ ਤੋਂ 'ਆਪ' ਦਾ ਪਹਿਲਾ ਸਾਂਸਦ ਲੋਕਸਭਾ ਜਾਵੇਗਾ-ਕੇਦਰੀਵਾਲ Punjabi news - TV9 Punjabi

ਜਲੰਧਰ ਵਾਸੀ ਰਚਣਗੇ ਇਤਿਹਾਸ, ਕੌਮੀ ਪਾਰਟੀ ਬਣਨ ਤੋਂ ਬਾਅਦ ਜਲੰਧਰ ਤੋਂ ‘ਆਪ’ ਦਾ ਪਹਿਲਾ ਸਾਂਸਦ ਲੋਕਸਭਾ ਜਾਵੇਗਾ-ਕੇਦਰੀਵਾਲ

Updated On: 

06 May 2023 22:13 PM

ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਜ਼ੋਰ ਲਗਾ ਰਹੀਆਂ ਹਨ। ਸ਼ਨੀਵਾਰ ਆਪ ਦੇ ਉਮੀਦਵਾਰ ਲਈ ਜਿੱਥੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਰੋਡ ਸ਼ੋਅ ਉੱਥੇ ਹੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੋਣ ਪ੍ਰਚਾਰ ਆਪਣੇ ਉਮੀਦਵਾਰ ਦੀ ਸਥਿਤੀ ਮਜ਼ਬੂਤ ਕਰਨ ਦਾ ਯਤਨ ਕੀਤਾ।

ਜਲੰਧਰ ਵਾਸੀ ਰਚਣਗੇ ਇਤਿਹਾਸ, ਕੌਮੀ ਪਾਰਟੀ ਬਣਨ ਤੋਂ ਬਾਅਦ ਜਲੰਧਰ ਤੋਂ ਆਪ ਦਾ ਪਹਿਲਾ ਸਾਂਸਦ ਲੋਕਸਭਾ ਜਾਵੇਗਾ-ਕੇਦਰੀਵਾਲ
Follow Us On

Jalandhar Bypoll: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸਦੇ ਤਹਿਤ ਜਲੰਧਰ ਸੈਂਟਰਲ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਮੀਦਵਾਰ ਸੁਸ਼ੀਲ ਰਿੰਕੂ (Sushil Rinku) ਦੇ ਹੱਕ ‘ਚ ਰੋਡ ਸ਼ੋਅ ਕੱਢਿਆ।

ਇਸਤੋਂ ਇਲ਼ਾਵਾ ਬੀਜੇਪੀ ਦੇ ਉਮੀਦਵਾਰ ਦੇ ਹੱਕ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਦੌਰਾਨ ਭਗਵੰਤ ਮਾਨ ਨੇ ਆਪ ਦੇ ਉਮੀਦਵਾਰ ਦੀ ਰਿਕਾਰਡ ਤੋਂੜ ਜਿੱਤ ਦਾ ਦਾਅਵਾ ਕੀਤਾ ਜਦਕਿ ਅਨੁਰਾਗ ਠਾਕੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਹੁਣ ਜਲੰਧਰ ਜ਼ਿਮਨੀ ਚੋਣ ਵਿੱਚ ਸਬਕ ਸਿਖਾਉਣਗੇ।

‘ਜਲੰਧਰ ‘ਚ ਬਣਾਵਾਂਗੇ ਪੀਜੀਆਈ ਵਰਗਾ ਹਸਪਤਾਲ’

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੁਸੀਂ ਸਾਨੂੰ ਵੋਟ ਪਾਓ, ਅਸੀਂ ਜਲੰਧਰ (Jalandhar) ਸ਼ਹਿਰ ਨੂੰ ਪੂਰੀ ਤਰ੍ਹਾਂ ਚਮਕਦਾਰ ਬਣਾਵਾਂਗੇ। ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀਜੀਆਈ (PGI) ਵਰਗਾ ਅਪਗ੍ਰੇਡ ਹਸਪਤਾਲ ਬਣਾਇਆ ਜਾਵੇਗਾ ਅਤੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਜਲੰਧਰ ਵਿੱਚ ਸਪੋਰਟਸ ਇੰਡਸਟਰੀ ਹੈ, ਅਸੀਂ ਤੁਹਾਡੇ ਨਾਲ ਸਪੋਰਟਸ ਯੂਨੀਵਰਸਿਟੀ ਦੀ ਗੱਲ ਕੀਤੀ ਸੀ।

ਸਾਡੀ ਸਰਕਾਰ ਬਣੀ ਤਾਂ ਬਿਜਲੀ ਦੇ ਬਿੱਲ ਹੋਏ ਜ਼ੀਰੋ-ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਨੇ ਕਿਹਾ ਕਿ ‘ਇੱਕ ਸਾਲ ਕੰਮ ਦਮਦਾਰ’ ਸਾਡੀ ਸਰਕਾਰ ਬਣੀ ਤਾਂ ਪੰਜਾਬ ‘ਚ ਲੋਕਾਂ ਦੇ ਬਿੱਲ ਜ਼ੀਰੋ ਆਉਣ ਲੱਗੇ। ਸੀਐੱਮ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ, ਸ਼ਹੀਦਾਂ ਨੂੰ ਇੱਕ-ਇੱਕ ਕਰੋੜ ਰੁਪਏ ਮਿਲ ਰਹੇ ਹਨ। ਮੈਂ ਜਲੰਧਰ ਦੇ ਲੋਕਾਂ ਦਾ ਇੱਕ ਸਾਲ ਦਾ ਸਾਥ ਮੰਗਣ ਆਇਆ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ 11 ਮਹੀਨੇ ਦਿਓ, ਜੇਕਰ ਤੁਹਾਨੂੰ ਕੰਮ ਪਸੰਦ ਨਹੀਂ ਹੈ ਤਾਂ ਮੁੜ ਵੋਟ ਨਾ ਦੇਣਾ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਅਸੀਂ ‘ਆਪ’ ਦੇ ਵੱਡੇ ਲੀਡਰ ਹਾਂ, ਤੁਹਾਡੇ ਕੋਲੋਂ ਵੋਟਾਂ ਮੰਗਣ ਆਏ ਹਾਂ। ਹੋਰ ਕਿਸੇ ਪਾਰਟੀ ਨੂੰ ਤੁਹਾਡੇ ਵੋਟਾਂ ਦੀ ਜ਼ਰੂਰਤ ਨਹੀਂ ਹੈ ਇਸ ਲਈ ਉਹ ਤੁਹਾਡੇ ਕੋਲ ਨਹੀਂ ਆਏ ਪਰ ਸਾਨੂੰ ਤੁਹਾਡੀ ਜ਼ਰੂਰ ਹੈ। ਇਸ ਲਈ ਅੱਜ ਤੁਹਾਡੇ ਵਿਚਕਾਰ ਹਾਂ।

ਆਪ ਨੇ ਲੋਕਾਂ ਨਾਲ ਬੋਲਿਆ ਝੂਠ-ਕੇਂਦਰੀ ਮੰਤਰੀ

ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੀ ਬੀਜੇਪੀ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ। ਇੱਥੇ ਬੀਜੇਪੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਅਨੁਰਾਗ ਠਾਕੁਰ ਪਹੁੰਚੇ। ਇਸ ਮੌਕੇ ਕਈ ਲੋਕਾਂ ਨੇ ਅਨੁਰਾਗ ਠਾਕੁਰ (Anurag Thakur) ਨਾਲ ਸੈਲਫੀ ਵੀ ਲਈ।

‘ਪੰਜਾਬ ਦੇ ਲੋਕਾਂ ਨੇ ਬਹੁਮਤ ਨਾਲ ਬਣਾਈ ਸੀ ‘ਆਪ’ ਸਰਕਾਰ’

ਪੰਜਾਬ ਦੇ ਲੋਕਾਂ ਨੇ ਵੀ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਦੇ ਕੇ ਪੰਜਾਬ ਦੀ ਸੱਤਾ ਇਹਨਾਂ ਨੂੰ ਸੋੰਪੀ ਅਤੇ ਤਿੰਨ ਮਹੀਨਿਆਂ ਵਿੱਚ ਹੀ ਆਮ ਆਦਮੀ ਪਾਰਟੀ ਦੇ ਅਸਲੀ ਚਿਹਰੇ ਨੂੰ ਪਛਾਣ ਲਿਆ ਅਤੇ ਸੰਗਰੂਰ ਲੋਕ ਸਭਾ ਉਪ ਚੋਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਸੀਟ ਤੋਂ ‘ਆਪ’ ਦੇ ਉਮੀਦਵਾਰ ਨੂੰ ਹਰਾ ਕੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਅਤੇ ਹੁਣ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਵੀ ਆਪ ਉਮੀਦਵਾਰ ਨੂੰ ਹਰਾ ਕੇ ਜਨਤਾ ਨੇ ਇੱਕ ਵਾਰ ਫਿਰ ਭ੍ਰਿਸ਼ਟਾਚਾਰ ਅਤੇ ਅਰਾਜਕਤਾ ਫੈਲਾਉਣ ਵਾਲੀ ਆਮ ਆਦਮੀ ਪਾਰਟੀ ਦਾ ਚਿਹਰਾ ਪੰਜਾਬ ਸਮੇਤ ਪੂਰੇ ਦੇਸ਼ ਦੇ ਸਾਹਮਣੇ ਬੇਨਕਾਬ ਕਰਨ ਦਾ ਫੈਸਲਾ ਕੀਤਾ ਹੋਇਆ ਹੈ।

‘ਹੁਣ ਵਿਕਾਸ ਚਾਹੁੰਦੀ ਹੈ ਪੰਜਾਬ ਦੀ ਜਨਤਾ’

ਅਨੁਰਾਗ ਠਾਕੁਰ ਨੇ ਕਿਹਾ ਕਿ ਪੰਜਾਬ ਸਮੇਤ ਜਲੰਧਰ ਦੀ ਜਨਤਾ ਭਾਜਪਾ ਸ਼ਾਸਿਤ ਵਿਕਸਤ ਰਾਜਾਂ ਵਾਂਗ ਹੁਣ ਜਲੰਧਰ ਲੋਕ ਸਭਾ ਅਤੇ ਪੰਜਾਬ ਦਾ ਵਿਕਾਸ ਚਾਹੁੰਦੀ ਹੈ ਅਤੇ ਇਸ ਲਈ ਉਨ੍ਹਾਂ ਨੇ ਪੰਜਾਬ ਦੀ ਭਵਿੱਖੀ ਸੱਤਾ ਭਾਰਤੀ ਜਨਤਾ ਪਾਰਟੀ ਨੂੰ ਸੌਂਪਣ ਦਾ ਮਨ ਬਣਾ ਲਿਆ ਹੈ ਅਤੇ ਇਸਦੀ ਸ਼ੁਰੁਆਤ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜੇਤੂ ਬਣਾ ਕੇ ਲੋਕ ਸਭਾ ‘ਚ ਭੇਜ ਕੇ ਕਰਨਗੇ, ਜਿਸ ਦਾ ਹਾਜ਼ਰ ਲੋਕਾਂ ਨੇ ਜੈਘੋਸ਼ ਦੇ ਨਾਅਰਿਆਂ ਨਾਲ ਹੱਥ ਚੁੱਕ ਕੇ ਸਮਰਥਨ ਕੀਤਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version