Anurag Thakur ਨੇ ਪਾਰਟੀ ਵਰਕਰਾਂ ਨਾਲ ‘ਮਨ ਕੀ ਬਾਤ’ ਪ੍ਰੋਗਰਾਮ ਦੇ 100ਵੇਂ ਐਸੀਸੋਡ ਦਾ ਸਿੱਧਾ ਪ੍ਰਸਾਰਣ ਸੁਣਿਆ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਲੰਧਰ ਪਹੁੰਚ ਕੇ ਬੀਜੇਪੀ ਪਾਰਟੀ ਦੇ ਵਰਕਰਾਂ ਨਾਲ 'ਮਨ ਕੀ ਬਾਤ' ਪ੍ਰੋਗਰਾਮ ਦਾ 100 ਵਾਂ ਐਸੀਸੋਡ ਦਾ ਸਿੱਧਾ ਪ੍ਰਸਾਰਣ ਸੁਣਿਆ।
Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 100ਵੀਂ ਵਾਰ ਦੇਸ਼ ਨਾਲ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਗੱਲਬਾਤ ਕੀਤੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਦਾ ਸ਼ਾਇਦ ਹੀ ਕੋਈ ਅਜਿਹਾ ਨੇਤਾ ਹੋਵੇਗਾ, ਜਿਸ ਨੇ ਇਕ ਵਾਰ ਨਹੀਂ ਸਗੋਂ 100 ਵਾਰ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਹੋਵੇ।
ਉਹ ਦੇਸ਼ ਵਿੱਚ ਜਨ ਜਨ ਕੀ ਬਾਤ ਫੈਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ (PM Narendra Modi) ਨੇ ਕਦੇ ਵੀ ਰਾਜਨੀਤੀ ਲਈ ਇਸ ਪਲੇਟਫਾਰਮ ਦੀ ਵਰਤੋਂ ਨਹੀਂ ਕੀਤੀ। 100 ਕਰੋੜ ਲੋਕਾਂ ਨੇ ਕਦੇ ਨਾ ਕਦੇ ‘ਮਨ ਕੀ ਬਾਤ’ ਸੁਣੀ ਹੈ ਅਤੇ 23 ਕਰੋੜ ਲੋਕ ਮਨ ਕੀ ਬਾਤ ਸੁਣਦੇ ਹਨ। ਅਨੁਰਾਗ ਠਾਕੁਰ ਨੇ ਕਿਹਾ ਕਿ ਹੋਰ ਭਾਸ਼ਾਵਾਂ ਉਸ ਵਿੱਚ ਵੀ ਮਨ ਕੀ ਬਾਤ ਨੂੰ ਸੁਣੀਆਂ ਜਾ ਸਕਦਾ ਹੈ।


