ਜਲੰਧਰ: ਸ਼ਰਾਬ ਦੇ ਠੇਕੇ ਨੂੰ ਲੱਗੀ ਅੱਗ, ਅੰਦਰ ਸੌਂ ਰਿਹਾ ਕਰਮਚਾਰੀ ਵਾਲ-ਵਾਲ ਬਚਿਆ
ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ 4:00 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਪ੍ਰਤਾਪ ਬਾਗ ਸੈਂਟਰ ਟਾਊਨ 'ਚ ਸਥਿਤ ਸ਼ਰਾਬ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ 'ਚ ਚਾਰ ਗੱਡੀਆਂ ਲਗਾਈਆਂ ਗਈਆਂ, ਕਿਉਂਕਿ ਸ਼ਰਾਬ ਨੂੰ ਅੱਗ ਜਲਦੀ ਲੱਗਦੀ ਹੈ, ਇਸ ਕਾਰਨ ਇਸ ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ।
ਜਲੰਧਰ ‘ਚ ਪ੍ਰਤਾਪ ਬਾਗ ਨੇੜੇ ਇੱਕ ਸ਼ਰਾਬ ਦੀ ਦੁਕਾਨ ਨੂੰ ਅੱਜ ਸਵੇਰੇ ਅੱਗ ਲੱਗ ਗਈ, ਜਿਸ ਨਾਲ ਸਾਰੇ ਸ਼ਰਾਬ ਦਾ ਸਟੋਰ ਸੜ ਗਿਆ। ਦੁਕਾਨ ਦੇ ਅੰਦਰ ਸੌਂ ਰਹੇ ਇੱਕ ਸੇਲਜ਼ਮੈਨ ਨੂੰ ਵੀ ਬਚਾ ਲਿਆ ਗਿਆ। ਸੇਲਜ਼ਮੈਨ ਦੇ ਅਨੁਸਾਰ, ਅੱਗ ਇੰਨੀ ਤੇਜ਼ ਸੀ ਕਿ ਇਸ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਸ਼ਰਾਬ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਸੇਲਜ਼ਮੈਨ ਸਚਿਨ ਨੇ ਦੱਸਿਆ ਕਿ ਅੱਗ ਅੱਜ ਸਵੇਰੇ 4:00 ਵਜੇ ਦੇ ਕਰੀਬ ਲੱਗੀ।
ਉਸ ਨੇ ਕਿਹਾ ਕਿ ਉਹ ਸੌਂ ਰਿਹਾ ਸੀ ਤੇ ਅਚਾਨਕ ਗਰਮੀ ਮਹਿਸੂਸ ਹੋਈ ਤੇ ਧੂੰਏਂ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਉਹ ਉੱਠਿਆ ਤਾਂ ਦੁਕਾਨ ਨੂੰ ਅੱਗ ਲੱਗੀ ਹੋਈ ਸੀ। ਠੇਕੇਦਾਰ ਵੱਲੋਂ ਭੇਜੇ ਗਏ ਇੱਕ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਸਵੇਰੇ ਠੇਕੇਦਾਰ ਵੱਲੋਂ ਇੱਕ ਫੋਨ ਆਇਆ ਜਿਸ ‘ਚ ਉਸ ਨੂੰ ਸੂਚਿਤ ਕੀਤਾ ਗਿਆ ਕਿ ਸ਼ਰਾਬ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ ਤੇ ਸੇਲਜ਼ਮੈਨ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਉਹ ਤੁਰੰਤ ਮੌਕੇ ‘ਤੇ ਪਹੁੰਚਿਆ ਤੇ ਸੇਲਜ਼ਮੈਨ ਨੂੰ ਸੁਰੱਖਿਅਤ ਬਚਾਇਆ।
ਵਿਅਕਤੀ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਇੱਕ ਸ਼ਾਰਟਕੱਟ ਸੀ, ਜਿਸ ਕਾਰਨ ਸ਼ਰਾਬ ਦੀ ਦੁਕਾਨ ਪੂਰੀ ਤਰ੍ਹਾਂ ਸੜ ਗਈ। ਅੰਦਰ ਸਟੋਰ ਕੀਤਾ ਲਗਭਗ ਸਾਰਾ ਸਾਮਾਨ ਤਬਾਹ ਹੋ ਗਿਆ, ਜਦੋਂ ਕਿ ਕੁੱਝ ਚੀਜ਼ਾਂ ਬਚੀਆਂ ਰਹੀਆਂ, ਪਰ ਨੁਕਸਾਨ ਦੀ ਹੱਦ ਦਾ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ 4:00 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਪ੍ਰਤਾਪ ਬਾਗ ਸੈਂਟਰ ਟਾਊਨ ‘ਚ ਸਥਿਤ ਸ਼ਰਾਬ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ‘ਚ ਚਾਰ ਗੱਡੀਆਂ ਲਗਾਈਆਂ ਗਈਆਂ, ਕਿਉਂਕਿ ਸ਼ਰਾਬ ਨੂੰ ਅੱਗ ਜਲਦੀ ਲੱਗਦੀ ਹੈ, ਇਸ ਕਾਰਨ ਇਸ ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ‘ਚ ਲੈ ਲਿਆ ਸੀ।


