ਕੈਨੇਡਾ ਦੀ ਝੀਲ ‘ਚੋਂ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼, ਪਰਿਵਾਰ ਵਾਲਿਆਂ ਨੇ ਕਤਲ ਦਾ ਲਗਾਇਆ ਇਲਜ਼ਾਮ, ਮਾਂ ਤੇ ਬਜ਼ੁਰਗ ਦਾਦੀ ਨੂੰ ਛੱਡ ਗਿਆ ਪਿੱਛੇ

Updated On: 

24 Jul 2025 13:47 PM IST

ਕੈਨੇਡਾ ਦੀ ਵਿਨੀਪੈੱਗ ਸ਼ਹਿਰ ਦੀ ਝੀਲ 'ਚੋਂ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਦੀ ਲਾਸ਼ ਮਿਲੀ ਹੈ। ਦਵਿੰਦਰ ਸਿੰਘ ਤਕਰੀਬਨ 8 ਸਾਲ ਪਹਿਲਾਂ ਪੜਾਈ ਦੇ ਨਾਲ-ਨਾਲ ਰੋਜ਼ਗਾਰ ਲਈ ਕੈਨੇਡਾ ਗਿਆ ਸੀ। ਦਵਿੰਦਰ ਸਿੰਘ ਦੇ ਪਿਤਾ ਸੁਖਜਿੰਦਰ ਸਿੰਘ ਦੀ 20 ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਘਰ 'ਚ ਦਵਿੰਦਰ ਦੀ ਬਜ਼ੁਰਗ ਮਾਂ ਤੇ ਦਾਦੀ ਹੀ ਰਹਿੰਦੇ ਸਨ। ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਦਵਿੰਦਰ ਸਿੰਘ 'ਤੇ ਹੀ ਸੀ।

ਕੈਨੇਡਾ ਦੀ ਝੀਲ ਚੋਂ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼, ਪਰਿਵਾਰ ਵਾਲਿਆਂ ਨੇ ਕਤਲ ਦਾ ਲਗਾਇਆ ਇਲਜ਼ਾਮ, ਮਾਂ ਤੇ ਬਜ਼ੁਰਗ ਦਾਦੀ ਨੂੰ ਛੱਡ ਗਿਆ ਪਿੱਛੇ
Follow Us On

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਕਪੂਰਥਲਾ ਦੇ ਪਿੰਡ ਰਾਏਪੁਰ ਪੀਰ ਬਖਸ਼ਵਾਲਾ ਦਾ ਰਹਿਣ ਵਾਲਾ ਨੌਜਵਾਨ ਦਵਿੰਦਰ ਸਿੰਘ ਪੜਾਈ ਤੇ ਰੋਜ਼ਗਾਰ ਲਈ ਕੈਨੇਡਾ ਗਿਆ ਸੀ।

ਕੈਨੇਡਾ ਦੇ ਵਿਨੀਪੈੱਗ ਸ਼ਹਿਰ ‘ਚ ਉਸ ਦੀ ਲਾਸ਼ ਇੱਕ ਝੀਲ ‘ਚੋਂ ਮਿਲੀ। ਦਵਿੰਦਰ ਸਿੰਘ ਤਕਰੀਬਨ 8 ਸਾਲ ਪਹਿਲਾਂ ਪੜਾਈ ਦੇ ਨਾਲ-ਨਾਲ ਰੋਜ਼ਗਾਰ ਲਈ ਕੈਨੇਡਾ ਗਿਆ ਸੀ। ਦਵਿੰਦਰ ਸਿੰਘ ਦੇ ਪਿਤਾ ਸੁਖਜਿੰਦਰ ਸਿੰਘ ਦੀ 20 ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਘਰ ‘ਚ ਦਵਿੰਦਰ ਦੀ ਬਜ਼ੁਰਗ ਮਾਂ ਤੇ ਦਾਦੀ ਹੀ ਰਹਿੰਦੇ ਸਨ। ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਦਵਿੰਦਰ ਸਿੰਘ ‘ਤੇ ਹੀ ਸੀ।

ਦਵਿੰਦਰ ਸਿੰਘ ਦੀ ਮਾਂ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 8 ਸਾਲ ਪਹਿਲਾਂ ਪੜਾਈ ਲਈ ਬਾਹਰ ਗਿਆ ਸੀ। ਪੜਾਈ ਦੇ ਨਾਲ-ਨਾਲ ਉਹ ਨੌਕਰੀ ਵੀ ਕਰਦਾ ਸੀ। ਉਨ੍ਹਾਂ ਨੂੰ ਪੁੱਤਰ ਦੀ ਮੌਤ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਕੈਨੇਡਾ ਦੀ ਪੁਲਿਸ ਨੇ ਪਰਿਵਾਰ ਵਾਲਿਆਂ ਨੂੰ ਫ਼ੋਨ ਕੀਤਾ।

ਮਾਂ ਨੂੰ ਦੱਸਿਆ- ਮੈਂ ਕੰਮ ‘ਤੇ ਜਾ ਰਿਹਾ ਹਾਂ

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਪੁੱਤਰ ਦਵਿੰਦਰ ਉਸ ਨਾਲ ਗੱਲ ਕਰਕੇ ਕੰਮ ‘ਤੇ ਗਿਆ ਸੀ। ਉਸ ਨੇ ਮਾਂ ਨੂੰ ਦੱਸਿਆ ਕਿ ਉਹ ਕੰਮ ‘ਤੇ ਜਾ ਰਿਹਾ ਹੈ। ਉਸ ਤੋਂ ਬਾਅਦ ਪੁੱਤਰ ਨਾਲ ਕੋਈ ਸੰਪਰਕ ਨਹੀਂ ਹੋਇਆ। ਪਰਿਵਾਰ ਵਾਲਿਆ ਦਾ ਇਲਜ਼ਾਮ ਹੈ ਕਿ ਦਵਿੰਦਰ ਦਾ ਕਤਲ ਕਰਕੇ ਉਸ ਨੂੰ ਝੀਲ ‘ਚ ਸੁੱਟ ਦਿੱਤਾ ਗਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।