ਜਲੰਧਰ ‘ਚ ਉਤਸ਼ਾਹ ਨਾਲ ਮਨਾਈ ਗਈ ਹੋਲੀ, ਪੁਲਿਸ ਨੇ ਹੁਲੜਬਾਜ਼ਾਂ ਦੇ ਕੱਟੇ ਚਲਾਨ
ਏਡੀਸੀਪੀ ਹਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਸ਼ਹਿਰ 'ਚ ਕਈ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ 'ਚ ਕਿਸੇ ਵੀ ਹੁਲੜਬਾਜ਼ੀ ਨੂੰ ਰੋਕਣ ਲਈ ਉਨ੍ਹਾਂ ਦੀਆਂ ਟੀਮਾਂ ਨੂੰ ਚੌਕੀਆਂ 'ਤੇ ਤਾਇਨਾਤ ਕੀਤਾ ਗਿਆ ਸੀ।
ਜਲੰਧਰ ‘ਚ ਲੋਕਾਂ ਨੇ ਪਰਿਵਾਰ ਤੇ ਦੋਸਤਾਂ ਦੇ ਘਰਾਂ ਦੇ ਨਾਲ-ਨਾਲ ਮੰਦਰਾਂ ‘ਚ ਵੀ ਹੋਲੀ ਮਨਾਈ। ਮਾਡਲ ਟਾਊਨ ਦੇ ਗੀਤਾ ਮੰਦਰ ਵਿਖੇ, ਲੋਕਾਂ ਨੇ ਫੁੱਲਾਂ ਨਾਲ ਹੋਲੀ ਮਨਾਈ। ਪੁਲਿਸ ਨੇ ਸੜਕਾਂ ‘ਤੇ ਹੁਲੜਬਾਜ਼ੀ ਨੂੰ ਰੋਕਣ ਲਈ ਨਾਕਾਬੰਦੀ ਕੀਤੀ ਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ। ਕਈ ਥਾਵਾਂ ‘ਤੇ, ਲੋਕਾਂ ਨੇ ਢੋਲ ਦੀ ਡੱਗੇ ‘ਤੇ ਭੰਗੜੇ ਪਾਏ ਤੇ ਇੱਕ ਦੂਜੇ ‘ਤੇ ਰੰਗ ਲਗਾਏ ਤੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਏਡੀਸੀਪੀ ਹਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਸ਼ਹਿਰ ‘ਚ ਕਈ ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ‘ਚ ਕਿਸੇ ਵੀ ਹੁਲੜਬਾਜ਼ੀ ਨੂੰ ਰੋਕਣ ਲਈ ਉਨ੍ਹਾਂ ਦੀਆਂ ਟੀਮਾਂ ਨੂੰ ਚੌਕੀਆਂ ‘ਤੇ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਲਾਨ ਜਾਰੀ ਕਰ ਰਹੀਆਂ ਹਨ ਤੇ ਲੋਕਾਂ ਨੂੰ ਸ਼ਾਂਤੀਪੂਰਵਕ ਹੋਲੀ ਮਨਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ।
ਹੋਲਾ-ਮਹੱਲਾ ਤੇ ਹੋਲੀ ਦੀਆਂ ਵਧਾਈਆਂ: ਸੀਐਮ ਮਾਨ
ਪੰਜਾਬ ਚ ਅੱਜ ਹੋਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਬੱਚੇ, ਨੋਜਵਾਨ ਦੇ ਬਜ਼ੁਰਗ ਹਰ ਕੋਈ ਸਮਾਜਿਕ ਭਾਈਚਾਰੇ ਨਾਲ ਇੱਕ-ਦੂਜੇ ਨਾਲ ਇਹ ਤਿਉਹਾਰ ਮਨਾ ਰਹੇ ਹਨ। ਉੱਥੇ ਹੀ, ਸਿੱਖ ਪੰਥ ਵੱਲੋਂ ਹੋਲੇ ਮਹੱਲੇ ਦਾ ਮੁੱਖ ਸਮਾਗਮ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਉੱਥੇ ਹੀ ਵੱਖ-ਵੱਖ ਗੁਰਦੁਆਰਿਆਂ ਚ ਵੀ ਇਹ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ।
ਸਮੂਹ ਪੰਜਾਬ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਲੱਖ-ਲੱਖ ਮੁਬਾਰਕਾਂ। ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਤਿਉਹਾਰ ਤੁਹਾਡੇ ਜੀਵਨ ‘ਚ ਖੁਸ਼ੀਆਂ ਦੇ ਸਭ ਰੰਗ ਲੈਕੇ ਆਵੇ। pic.twitter.com/qqb1jM24NE
— Bhagwant Mann (@BhagwantMann) March 4, 2026ਇਹ ਵੀ ਪੜ੍ਹੋ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਦੇਸ਼ ਵਾਸੀਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਜਿੱਥੇ ਮੁਬਾਰਕਾਂ ਦਿੱਤੀਆਂ ਹਨ। ਉੱਥੇ ਹੀ, ਉਨ੍ਹਾਂ ਨੇ ਹੋਲਾ ਮਹੱਲਾ ਦੀਆਂ ਵੀ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ।
ਖਾਲਸਾਈ ਜਾਹੋ-ਜਲਾਲ ਅਤੇ ਸੂਰਬੀਰਤਾ ਦੇ ਪ੍ਰਤੀਕ ‘ਹੋਲਾ-ਮਹੱਲਾ’ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਨਿਆਰੀ ਤੇ ਨਿਰਾਲੀ ਪਛਾਣ ਸਾਨੂੰ ਹਮੇਸ਼ਾ ਜ਼ੁਲਮ ਵਿਰੁੱਧ ਲੜਨ ਅਤੇ ਮਾਨਵਤਾ ਦੀ ਸੇਵਾ ਕਰਨ ਦਾ ਬਲ ਦਿੰਦੀ ਹੈ। ਆਓ, ਚੜ੍ਹਦੀ ਕਲਾ ਦੇ ਇਸ ਮਹਾਨ ਪੁਰਬ ਮੌਕੇ ਸੱਚ ਤੇ ਹੱਕ ਦੇ pic.twitter.com/ipw1cAgCD9
— Bhagwant Mann (@BhagwantMann) March 4, 2026
