ਜਲੰਧਰ: 21 ਸਾਲਾਂ ਲੜਕੀ ਵੱਲੋਂ ਸ਼ੱਕੀ ਹਾਲਾਤਾਂ ‘ਚ ਖੁਦਕੁਸ਼ੀ, ਫੈਕਟਰੀ ਵਰਕਰ ਤੇ ਹਵੇਲੀ ਮਾਲਕ ‘ਤੇ ਲੱਗੇ ਇਲਜ਼ਾਮ
Jalandhar Girl Suicide Case: ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ, ਉਸ ਦੀ ਧੀ ਨੇ ਉਸ ਨੂੰ ਦੱਸਿਆ ਕਿ ਫੈਕਟਰੀ 'ਚ ਕੰਮ ਕਰਨ ਵਾਲਾ ਇੱਕ ਨੌਜਵਾਨ ਸਵੇਰੇ 3 ਵਜੇ ਹਵੇਲੀ ਦੇ ਸਰਵੈਂਟ ਰੂਮ 'ਚ ਪਿਸ਼ਾਬ ਕਰਨ ਲਈ ਆਇਆ ਸੀ। ਲੜਕੀ ਨੇ ਉਸ 'ਤੇ ਛੇੜਛਾੜ ਕਰਨ ਦਾ ਇਲਜ਼ਾਮ ਲਗਾਇਆ ਤੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਹੁਣ ਉੱਥੇ ਕੰਮ ਨਹੀਂ ਕਰਨਾ ਚਾਹੁੰਦੀ। ਦੂਜੇ ਪਾਸੇ, ਮ੍ਰਿਤਕ ਦੀ ਭੈਣ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਆਪਣੀ ਭੈਣ ਨੂੰ ਲੈਣ ਗਈ ਤਾਂ ਹਵੇਲੀ ਦੇ ਮਾਲਕ ਨੇ ਉਸ ਨੂੰ ਧਮਕੀ ਦਿੱਤੀ ਤੇ ਉਸ ਦੀ ਭੈਣ ਨੂੰ ਉਸ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ।
ਜਲੰਧਰ ਦੀ ਗਰੋਵਰ ਕਲੋਨੀ ‘ਚ ਬੁੱਧਵਾਰ ਦੇਰ ਰਾਤ ਇੱਕ 21 ਸਾਲਾ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਣੋ ਵਜੋਂ ਹੋਈ ਹੈ। ਖੁਦਕੁਸ਼ੀ ਤੋਂ ਪਹਿਲਾਂ ਲੜਕੀ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਉਹ ਇੱਕ ਪੌੜੀ ਲੈ ਕੇ ਖੁਦ ਨੂੰ ਫਾਹਾ ਲੈਣ ਜਾਂਦੀ ਦਿਖਾਈ ਦੇ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਮ੍ਰਿਤਕਾ ਦੀ ਮਾਂ ਤੇ ਭੈਣ ਨੇ ਦੱਸਿਆ ਕਿ ਰਾਣੋ ਗਰੋਵਰ ਕਲੋਨੀ ਦੇ ਇੱਕ ਘਰ ‘ਚ ਸਰਵੈਂਟ (ਨੌਕਰ) ਵਜੋਂ ਕੰਮ ਕਰਦੀ ਸੀ। ਉਹ ਘਰ ਦੇ ਸਰਵੈਂਟ ਰੂਮ ‘ਚ ਰਹਿੰਦੀ ਸੀ, ਜਿੱਥੇ ਉਸ ਨੇ ਅੱਜ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੀ ਮਾਂ ਬੋਲੀ- ਫੈਕਟਰੀ ਵਰਕਰ ਨੇ ਕੀਤੀ ਸੀ ਛੇੜਛਾੜ
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ, ਉਸ ਦੀ ਧੀ ਨੇ ਉਸ ਨੂੰ ਦੱਸਿਆ ਕਿ ਫੈਕਟਰੀ ‘ਚ ਕੰਮ ਕਰਨ ਵਾਲਾ ਇੱਕ ਨੌਜਵਾਨ ਸਵੇਰੇ 3 ਵਜੇ ਹਵੇਲੀ ਦੇ ਸਰਵੈਂਟ ਰੂਮ ‘ਚ ਪਿਸ਼ਾਬ ਕਰਨ ਲਈ ਆਇਆ ਸੀ। ਲੜਕੀ ਨੇ ਉਸ ‘ਤੇ ਛੇੜਛਾੜ ਕਰਨ ਦਾ ਇਲਜ਼ਾਮ ਲਗਾਇਆ ਤੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਹੁਣ ਉੱਥੇ ਕੰਮ ਨਹੀਂ ਕਰਨਾ ਚਾਹੁੰਦੀ।
ਮ੍ਰਿਤਕਾ ਦੀ ਭੈਣ ਦੇ ਹਵੇਲੀ ਮਾਲਕ ‘ਤੇ ਇਲਜ਼ਾਮ
ਦੂਜੇ ਪਾਸੇ, ਮ੍ਰਿਤਕਾ ਦੀ ਭੈਣ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਆਪਣੀ ਭੈਣ ਨੂੰ ਲੈਣ ਗਈ ਤਾਂ ਹਵੇਲੀ ਦੇ ਮਾਲਕ ਨੇ ਉਸ ਨੂੰ ਧਮਕੀ ਦਿੱਤੀ ਤੇ ਉਸ ਦੀ ਭੈਣ ਨੂੰ ਉਸ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕਾ ਦੀ ਭੈਣ ਨੇ ਦੱਸਿਆ ਕਿ ਉਸ ਦੀ ਭੈਣ ਦਾ ਤਲਾਕ ਹੋ ਗਿਆ ਸੀ ਤੇ ਉਹ ਪਿਛਲੇ ਇੱਕ ਸਾਲ ਤੋਂ ਹਵੇਲੀ ‘ਚ ਕੰਮ ਕਰ ਰਹੀ ਸੀ। ਉਸ ਨੇ ਇਲਜ਼ਾਮ ਲਗਾਇਆ ਕਿ ਮਾਲਕ ਨੇ ਉਸ ਨੂੰ ਆਪਣੀ ਭੈਣ ਨੂੰ ਮਿਲਣ ਨਹੀਂ ਦਿੱਤਾ।
ਮ੍ਰਿਤਕਾ ਦੀ ਭੈਣ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਭੈਣ ਨੂੰ ਹਵੇਲੀ ਦੇ ਮਾਲਕ ਬਾਰੇ ਇੱਕ ਭੇਤ ਪਤਾ ਲੱਗਿਆ ਸੀ, ਜਿਸ ਕਾਰਨ ਉਸ ਨੂੰ ਨਾਂ ਤਾਂ ਨੌਕਰੀ ਤੋਂ ਕੱਢਿਆ ਜਾ ਰਿਹਾ ਸੀ ਤੇ ਨਾ ਹੀ ਉਸ ਨੂੰ ਆਪਣੇ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ। ਉਸ ਨੂੰ ਤੰਗ-ਪ੍ਰੇਸ਼ਾਨ ਅਤੇ ਤਸੀਹੇ ਦਿੱਤੇ ਜਾ ਰਹੇ ਸਨ, ਜਿਸ ਕਾਰਨ ਉਸ ਨੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ।
ਹਵੇਲੀ ਮਾਲਕ ਦੇ ਪੁੱਤਰ ਨੇ ਕੀ ਕਿਹਾ?
ਇਸ ਮਾਮਲੇ ‘ਚ ਜਦੋਂ ਹਵੇਲੀ ਮਾਲਕ ਦੇ ਪੁੱਤਰ ਦੀ ਇੰਟਰਵਿਊ ਲਈ ਗਈ, ਤਾਂ ਉਸ ਨੇ ਖੁਲਾਸਾ ਕੀਤਾ ਕਿ ਮ੍ਰਿਤਕਾ ਦੇ ਪਰਿਵਾਰ ਨੇ ਉਸ ਨੂੰ ਹਵੇਲੀ ‘ਚ ਰਹਿਣ ਦੀ ਇਜਾਜ਼ਤ ਦਿੱਤੀ ਸੀ, ਕਿਉਂਕਿ ਉਸ ਦੀ ਮਾਂ ਉਸਦੇ ਖਰਚੇ ਨਹੀਂ ਦੇ ਸਕਦੀ ਸੀ। ਉਹ ਰੋਂਦੀ ਸੀ ਤੇ ਮੰਮੀ ਨਾਲ ਗੱਲ ਕਰਦੀ ਸੀ, ਤਰਸ ਕਰਦੇ ਹੋਏ ਉਸ ਦੇ ਪਿਤਾ ਨੇ, ਮ੍ਰਿਤਕਾ ਦੇ ਪਰਿਵਾਰਕ ਮੈਂਬਰ ਨਾਲ ਸਲਾਹ ਕਰਨ ਤੋਂ ਬਾਅਦ, ਉਸ ਨੂੰ ਸਰਵੈਂਟ ਰੂਮ ‘ਚ ਜਗ੍ਹਾ ਦਿੱਤੀ ਸੀ। ਮਾਲਕ ਦੇ ਪੁੱਤਰ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਕੁੱਝ ਸਮਾਂ ਪਹਿਲਾਂ ਪੈਨਿਕ ਅਟੈਕ ਆਇਆ ਸੀ ਤੇ ਕਿਉਂਕਿ ਘਰ ਦੇ ਸਾਰੇ ਮੈਂਬਰ ਉਸ ਦੇ ਨਾਲ ਹਸਪਤਾਲ ‘ਚ ਸਨ। ਇਸ ਲਈ ਉਸ ਨੇ ਫੈਕਟਰੀ ਦੇ ਇੱਕ ਨੌਜਵਾਨ ਨੂੰ ਰਾਤ ਰੁਕਣ ਲਈ ਕਿਹਾ ਸੀ।
ਇਹ ਵੀ ਪੜ੍ਹੋ
ਉਸ ਦੇਰ ਰਾਤ, ਉਹ ਨੌਜਵਾਨ ਸਰਵੈਂਟ ਰੂਮ ‘ਚ ਪਿਸ਼ਾਬ ਕਰਨ ਲਈ ਗਿਆ। ਸਵੇਰੇ, ਰਾਣੋ ਨੇ ਉਸ ਨੂੰ ਪਿਛਲੀ ਰਾਤ ਹੋਏ ਪਰੇਸ਼ਾਨੀ ਬਾਰੇ ਦੱਸਿਆ। ਮਾਲਕ ਦੇ ਪੁੱਤਰ ਨੇ ਉਸ ਨੂੰ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ। ਹਾਲਾਂਕਿ, ਉਸ ਨੇ ਕਿਹਾ ਕਿ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਰਾਣੋ ਨੇ ਇਸ ਤੋਂ ਬਾਅਦ ਆਪਣੇ ਕਮਰੇ ‘ਚ ਪੱਖੇ ਨਾਲ ਫਾਹਾ ਲੈ ਲਿਆ।
