ਜਲੰਧਰ: ਬਿਜ਼ਲੀ ਦੇ ਕੱਟ ਤੋਂ ਪਰੇਸ਼ਾਨ ਲੋਕਾਂ ਨੇ ਜੋਤੀ ਚੌਂਕ ਕੀਤਾ ਜਾਮ, ਗਰਮੀ ਤੋਂ ਤੰਗ ਅੱਧੀ ਰਾਤ ਨੂੰ ਸੜਕਾਂ ‘ਤੇ ਉਤਰੇ
ਅੱਧੀ ਰਾਤ ਲੋਕ ਪਰੇਸ਼ਾਨ ਹੋ ਕੇ ਸੜਕਾਂ 'ਤੇ ਉਤਰ ਆਏ ਤੇ ਆਪਣਾ ਵਿਰੋਧ ਜ਼ਾਹਰ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਜ਼ਲੀ ਦਾ ਕੱਟ ਲੱਗਣ ਨਾਲ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਬਿਜ਼ਲੀ ਆਉਂਦੀ ਵੀ ਹੈ ਤਾਂ ਵੋਲਟੇਜ਼ ਪੂਰਾ ਨਹੀਂ ਹੁੰਦਾ। ਇਲਾਕੇ 'ਚ ਤਾਰਾਂ ਵੀ ਬਦਲਣ ਵਾਲੀਆਂ ਹਨ ਤੇ ਖਾਸਤੌਰ 'ਤੇ ਇਸ ਇਲਾਕੇ 'ਚ ਹੀ ਬਿਜ਼ਲੀ ਕੱਟ ਜ਼ਿਆਦਾ ਲੱਗਦੇ ਹਨ, ਜਦਕਿ ਬਾਕੀ ਇਲਾਕਿਆਂ 'ਚ ਬਿਜ਼ਲੀ ਦੇ ਕੱਟ ਨਹੀਂ ਲੱਗ ਰਹੇ।

ਪੰਜਾਬ ‘ਚ ਗਰਮੀ ਦਾ ਕਹਿਰ ਇਸ ਕਦਰ ਹੈ ਕਿ ਸਵੇਰ ਹੋਵੇ, ਦਪਹਿਰ ਜਾਂ ਸ਼ਾਮ ਕਿਸੇ ਵੀ ਪਹਿਰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਹਾਲਾਂਕਿ, ਦਿਨ ਦੀ ਤੇਜ਼ ਗਰਮੀ ਦੀ ਥਕਾਵਟ ਤੋਂ ਬਾਅਦ ਲੋਕ ਉਮੀਦ ਕਰਦੇ ਹਨ ਕਿ ਰਾਤ ਨੂੰ ਪੱਖੇ, ਕੂਲਰ ਜਾਂ ਫਿਰ ਏਸੀ ਥੱਲੇ ਸੋ ਕੇ ਕੁੱਝ ਆਰਾਮ ਮਿਲੇ। ਪਰ ਇਹ ਰਾਹਤ ਹੁਣ ਬਿਜ਼ਲੀ ਦੇ ਕੱਟ ਨੇ ਖੋਹ ਲਈ ਹੈ। ਦੇਰ ਰਾਤ ਜਲੰਧਰ ‘ਚ ਬਿਜ਼ਲੀ ਕੱਟ ਲੱਗਣ ਤੋਂ ਬਾਅਦ ਲੋਕਾਂ ਦਾ ਪਾਰਾ ਇਸ ਕਦਰ ਵੱਧ ਗਿਆ ਕਿ ਉਨ੍ਹਾਂ ਨੇ ਭਗਵਾਨ ਵਾਲਮੀਕੀ ਚੌਂਕ ਯਾਨੀ ਜੋਤੀ ਚੌਂਕ ਨੂੰ ਜਾਮ ਕਰ ਦਿੱਤਾ।
ਅੱਧੀ ਰਾਤ ਲੋਕ ਪਰੇਸ਼ਾਨ ਹੋ ਕੇ ਸੜਕਾਂ ‘ਤੇ ਉਤਰ ਆਏ ਤੇ ਆਪਣਾ ਵਿਰੋਧ ਜ਼ਾਹਰ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਜ਼ਲੀ ਦਾ ਕੱਟ ਲੱਗਣ ਨਾਲ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਬਿਜ਼ਲੀ ਆਉਂਦੀ ਵੀ ਹੈ ਤਾਂ ਵੋਲਟੇਜ਼ ਪੂਰਾ ਨਹੀਂ ਹੁੰਦਾ। ਇਲਾਕੇ ‘ਚ ਤਾਰਾਂ ਵੀ ਬਦਲਣ ਵਾਲੀਆਂ ਹਨ ਤੇ ਖਾਸਤੌਰ ‘ਤੇ ਇਸ ਇਲਾਕੇ ‘ਚ ਹੀ ਬਿਜ਼ਲੀ ਕੱਟ ਜ਼ਿਆਦਾ ਲੱਗਦੇ ਹਨ, ਜਦਕਿ ਬਾਕੀ ਇਲਾਕਿਆਂ ‘ਚ ਬਿਜ਼ਲੀ ਦੇ ਕੱਟ ਨਹੀਂ ਲੱਗ ਰਹੇ।
ਦੱਸ ਦਈਏ ਕਿ ਪੰਜਾਬ ਚ ਆਸਮਾਨ ਤੋਂ ਪੈ ਰਹੀ ਕੜਾਕੇ ਦੀ ਧੁੱਪ ਨਾਲ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਲੂ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇੱਕ ਵੈਸਟਰਨ ਡਿਸਟਰਬੈਂਸ ਅੱਜ ਤੋਂ ਐਕਟਿਵ ਹੋ ਰਹੀ ਹੈ, ਜਿਸਦਾ ਅਸਰ ਆਉਣ ਵਾਲੇ ਦਿਨਾਂ ਚ ਦਿੱਖਣ ਦੀ ਸੰਭਾਵਨਾ ਹੈ।
ਵੱਧ ਰਹੀ ਬਿਜ਼ਲੀ ਦੀ ਮੰਗ
ਪਿਛਲੇ 24 ਘੰਟਿਆਂ ਚ ਸੂਬੇ ਦੇ ਤਾਪਮਾਨ ਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 4.9 ਡਿਗਰੀ ਵੱਧ ਬਣਿਆ ਹੋਇਆ ਹੈ। ਸੂਬੇ ਚ ਬਠਿੰਡਾ ਦਾ ਤਾਪਮਾਨ ਸਭ ਤੋਂ ਵੱਧ ਦਰਜ ਕੀਤਾ ਗਿਆ, ਜੋ ਕਿ 46.8 ਡਿਗਰੀ ਸੀ। ਤੇਜ਼ ਗਰਮੀ ਦੇ ਮੌਸਮ ਚ ਬਿਜ਼ਲੀ ਦੀ ਮੰਗ 16300 ਮੈਗਾਵਾਟ ਦਰਜ ਕੀਤੀ ਗਈ।
ਬੀਤੇ ਬੁੱਧਵਾਰ ਬਿਜਲੀ ਦੀ ਮੰਗ 16836 ਮੈਗਾਵਾਟ ਸੀ, ਜੋ ਕਿ ਇੱਕ ਰਿਕਾਰਡ ਮੰਗ ਹੈ। ਕਈ ਇਲਾਕਿਆਂ ਚ ਲੋਕਾਂ ਨੂੰ ਬਿਜ਼ਲੀ ਦੇ ਕੱਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦਾ ਦਾਅਵਾ ਹੈ ਕਿ 17000 ਮੈਗਾਵਾਟ ਤੱਕ ਬਿਜਲੀ ਦੀ ਸਮਰੱਥਾ ਹੈ ਤੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।