ਜਲੰਧਰ ED ਦੀ ਮੱਧ ਪ੍ਰਦੇਸ਼ 'ਚ ਵੱਡੀ ਕਾਰਵਾਈ, ਧੋਖਾਧੜੀ ਦੇ ਮਾਮਲੇ 'ਚ 64 ਜਾਇਦਾਦਾਂ ਜ਼ਬਤ | Jalandhar Ed action cease 64 properties in madhya pradesh for fraud case know full detail in punjabi Punjabi news - TV9 Punjabi

ਜਲੰਧਰ ED ਦੀ ਮੱਧ ਪ੍ਰਦੇਸ਼ ‘ਚ ਵੱਡੀ ਕਾਰਵਾਈ, ਧੋਖਾਧੜੀ ਦੇ ਮਾਮਲੇ ‘ਚ 64 ਜਾਇਦਾਦਾਂ ਜ਼ਬਤ

Updated On: 

01 Mar 2024 15:26 PM

ਈਡੀ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਦਰਜ ਸ਼ਿਕਾਇਤਾਂ ਦੇ ਆਧਾਰ 'ਤੇ ਨਾਈਸਰ ਗ੍ਰੀਨ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਪੀਪਲ ਸਿੰਘ ਅਤੇ ਹੋਰਾਂ ਖ਼ਿਲਾਫ਼ ਆਈਪੀਸੀ, 1860 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਸਨ। ਪੰਜਾਬ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਸਨ।

ਜਲੰਧਰ ED ਦੀ ਮੱਧ ਪ੍ਰਦੇਸ਼ ਚ ਵੱਡੀ ਕਾਰਵਾਈ, ਧੋਖਾਧੜੀ ਦੇ ਮਾਮਲੇ ਚ 64 ਜਾਇਦਾਦਾਂ ਜ਼ਬਤ

ਜਲੰਧਰ ED

Follow Us On

Jalandhar Ed: ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡੇ ਪੋਂਜੀ ਸਕੀਮ ਧੋਖਾਧੜੀ ਦੇ ਮਾਮਲੇ ਵਿੱਚ ਐਨਜੀਐਚਈ ਡਿਵੈਲਪਰਜ਼ ਇੰਡੀਆ ਲਿਮਟਿਡ ਅਤੇ ਇਸ ਦੀਆਂ ਹੋਰ ਸਮੂਹ ਕੰਪਨੀਆਂ ਦੀਆਂ 1.64 ਕਰੋੜ ਰੁਪਏ ਦੀਆਂ 64 ਜਾਇਦਾਦਾਂ ਕੁਰਕ ਕੀਤੀਆਂ ਹਨ। ਅਟੈਚ ਕੀਤੀਆਂ ਜਾਇਦਾਦਾਂ ਵਿੱਚ ਮੱਧ ਪ੍ਰਦੇਸ਼ ਦੇ ਗਵਾਲੀਅਰ, ਗੁਨਾ, ਭਿੰਡ ਅਤੇ ਦਾਤੀਆ ਵਿੱਚ ਸਥਿਤ ਅਚੱਲ ਸੰਪਤੀਆਂ ਸ਼ਾਮਲ ਹਨ।

ਈਡੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) 2002 ਦੇ ਉਪਬੰਧਾਂ ਦੇ ਤਹਿਤ ਜਾਂਚ ਸ਼ੁਰੂ ਕੀਤੀ ਹੈ। ਈਡੀ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਦਰਜ ਸ਼ਿਕਾਇਤਾਂ ਦੇ ਆਧਾਰ ‘ਤੇ ਨਾਈਸਰ ਗ੍ਰੀਨ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਪੀਪਲ ਸਿੰਘ ਅਤੇ ਹੋਰਾਂ ਖ਼ਿਲਾਫ਼ ਆਈਪੀਸੀ, 1860 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਸਨ। ਪੰਜਾਬ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ: ਗੋਆ ਜਮੀਨ ਮਾਮਲੇ ਚ ਸਾਬਕਾ CM ਚੰਨੀ ਤੋਂ ਹੋ ਸਕਦੀ ਹੈ ਪੁੱਛਗਿੱਛ!, ਵਿਜੀਲੈਂਸ਼ ਮੁੜ ਕਰ ਸਕਦਾ ਕਾਰਵਾਈ

ਨਿਵੇਸ਼ ਦੇ ਨਾਂ ‘ਤੇ ਧੋਖਾਧੜੀ

ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਪੀਪਲ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਕਈ ਕੰਪਨੀਆਂ ਬਣਾਈਆਂ ਗਈਆਂ ਸਨ। ਨਿਸਰ ਗ੍ਰੀਨ ਗਰੁੱਪ ਦੀਆਂ ਕੰਪਨੀਆਂ ਦੇ ਡਾਇਰੈਕਟਰਾਂ ਨੇ ਆਮ ਲੋਕਾਂ ਨੂੰ ਉਨ੍ਹਾਂ ਦੇ ਨਿਵੇਸ਼ਾਂ ‘ਤੇ ਉੱਚ ਰਿਟਰਨ ਦੇ ਝੂਠੇ ਵਾਅਦੇ ਕਰਕੇ ਐਫਡੀ ਅਤੇ ਆਰਡੀ ਦੇ ਰੂਪ ਵਿੱਚ ਸਮੂਹ ਕੰਪਨੀਆਂ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਥੋਖਾ ਕੀਤਾ ਗਿਆ ਸੀ। ਮੁਲਜ਼ਮਾਂ ਨੇ ਮਿਆਦ ਪੂਰੀ ਹੋਣ ਤੋਂ ਬਾਅਦ ਨਿਵੇਸ਼ਕਾਂ ਨੂੰ ਪੈਸੇ ਵਾਪਸ ਨਹੀਂ ਕੀਤਾ। ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ।

ਇਸ ਤੋਂ ਇਲਾਵਾ ਕੇਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੀਓਸੀ ਦੀ ਵਰਤੋਂ ਮੱਧ ਪ੍ਰਦੇਸ਼ ਵਿੱਚ ਮੈਸਰਜ਼ ਐਨਜੀਐਚਆਈ ਡਿਵੈਲਪਰਜ਼ ਇੰਡੀਆ ਲਿਮਟਿਡ ਅਤੇ ਹੋਰ ਸਮੂਹ ਕੰਪਨੀਆਂ ਦੇ ਨਾਮ ‘ਤੇ ਖਰੀਦੀਆਂ ਗਈਆਂ ਵੱਖ-ਵੱਖ ਅਚੱਲ ਜਾਇਦਾਦਾਂ ਨੂੰ ਹਾਸਲ ਕਰਨ ਲਈ ਕੀਤੀ ਗਈ ਸੀ।

Exit mobile version