Jalandhar ByPoll Result 2023 Live:ਕੌਣ ਬਣੇਗਾ ਜਲੰਧਰ ਦਾ ਸਿਕੰਦਰ, ਕਿਸਦੀ ਚਮਕੇਗੀ ਕਿਸਮਤ, ਕੁਝ ਹੀ ਘੰਟਿਆਂ ਬਾਅਦ ਸਾਫ਼ ਹੋ ਜਾਵੇਗੀ ਤਸਵੀਰ

Updated On: 

13 May 2023 05:38 AM IST

Jalandhar Lok Sabha Bypoll Result 2023 Live Updates in Punjabi: ਜਲੰਧਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ ਦੇ ਨਤੀਜੇ ਕੱਲ੍ਹ ਐਲਾਨ ਜਾਣਗੇ। ਲੋਕ ਸਭਾ ਹਲਕਾ ਜਲੰਧਰ ਲਈ ਕੁੱਲ 54.5 ਫੀਸਦ ਵੋਟਿੰਗ ਹੋਈ ਸੀ।

Jalandhar ByPoll Result 2023 Live:ਕੌਣ ਬਣੇਗਾ ਜਲੰਧਰ ਦਾ ਸਿਕੰਦਰ, ਕਿਸਦੀ ਚਮਕੇਗੀ ਕਿਸਮਤ, ਕੁਝ ਹੀ ਘੰਟਿਆਂ ਬਾਅਦ ਸਾਫ਼ ਹੋ ਜਾਵੇਗੀ ਤਸਵੀਰ
Follow Us On
Jalandhar Bypoll Election Result 2023 Live: ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਕੱਲ੍ਹ ਐਲਾਨੇ ਜਾਣਗੇ। EVM ਵਿੱਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 13 ਮਈ ਨੂੰ ਆਵੇਗਾ। ਜਲੰਧਰ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਿੰਗ ਹੋਈ ਸੀ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਪ ਅਤੇ ਬੀਜੇਪੀ ਲਈ ਜਲੰਧਰ ਜ਼ਿਮਨੀ ਚੋਣ ਵਕਾਰ ਦਾ ਸਵਾਲ ਬਣੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਲੰਧਰ ਦੀ ਜਨਤਾ ਕਿਸ ਨੂੰ ਆਪਣਾ ਸਿਕੰਦਰ ਚੁਣਦੀ ਹੈ। ਲੋਕ ਸਭਾ ਹਲਕੇ ਜਲੰਧਰ ਲਈ ਵੋਟਿੰਗ ਪ੍ਰਕਿਰਿਆ ਅਮਨ-ਅਮਾਨ ਨਾਲ ਮੁਕੰਮਲ ਹੋਈ ਅਤੇ ਜਿਲ੍ਹੇ ‘ਚ ਕੁੱਲ 54.5 ਫੀਸਦੀ ਵੋਟਾਂ ਪਈਆਂ।

AAP ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ

ਜਲੰਧਰ ਤੋਂ ਆਪ ਨੇ ਸੁਸ਼ੀਲ ਕੁਮਾਰ ਰਿੰਕੂ (Sushil Rinku) ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸੀਐੱਮ ਮਾਨ ਨੇ ਜਲੰਧਰ ਵਿੱਚ ਸੁਸ਼ੀਲ ਕੁਮਾਰ ਰਿੰਕੂ ਦੇ ਲ਼ਈ ਚੋਣ ਪ੍ਰਚਾਰ ਕੀਤਾ। ਮੰਤਰੀਆਂ ਨੇ ਵੀ ਰਿੰਕੂ ਲਈ ਪ੍ਰਚਾਰ ਕੀਤਾ। ਇਸ ਲਈ ਚੋਣ ਪ੍ਰਚਾਰ ਪੂਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਜਿਹੜੇ ਵਧੀਆ ਕੰਮ ਕੀਤੇ ਹਨ ਉਸਦਾ ਵੀ ਸੁਸ਼ੀਲ ਕੁਮਾਰ ਰਿੰਕੂ ਨੂੰ ਲਾਭ ਮਿਲ ਸਕਦਾ ਹੈ। ਜਿਸ ਵਿੱਚ 300 ਯੂਨਿਟ ਫ੍ਰੀ ਬਿਜਲੀ ਸ਼ਾਮਿਲ ਹੈ।

ਕਾਂਗਰਸ ਉਮੀਦਵਾਰ ਕਰਮਜੀਤ ਕੌਰ

ਕਰਮਜੀਤ ਕੌਰ (Karamjit Kaur) ਜਲੰਧਰ ਸੀਟ ਤੋਂ ਸਾਂਸਦ ਰਹੇ ਸਵ.ਚੌਧਰੀ ਸੰਤੋਖ ਸਿੰਘ ਦੀ ਪਤਨੀ ਹਨ । ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਹਮਦਰਦੀ ਵੋਟ ਮਿਲ ਸਕਦੇ ਹਨ। ਕਰਮਜੀਤ ਕੌਰ ਦੇ ਬੇਟੇ ਫਿਲੌਰ ਤੋਂ ਵਿਧਾਇਕ ਹਨ ਉਸਦਾ ਵੀ ਉਨ੍ਹਾਂ ਨੂੰ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਜਲੰਧਰ ਦੇ ਦਲਿਤ ਵੋਟ ਤੇ ਕਾਂਗਰਸ ਦਾ ਕਾਫੀ ਦਬਦਬਾ ਹੈ। ਕਾਂਗਰਸ ਇਸ ਸੀਟ ਤੋਂ ਲਗਾਤਾਰ ਜਿਤਦੀ ਰਹੀ ਹੈ।

SAD ਉਮੀਦਵਾਰ ਡਾ. ਸੁਖਵਿੰਦਰ ਸੁੱਖੀ

ਫੈਕਟਰ- ਅਕਾਲੀ ਦਲ ਜਲੰਧਰ ਜਿਮਨੀ ਚੋਣ ਬਸਪਾ ਨਾਲ ਮਿਲਕੇ ਲੜ ਰਿਹਾ ਹੈ। ਦਲਿਤ ਸਮਾਜ ਵਿੱਚ ਚੰਗੀ ਪਕੜ ਦੇ ਕਾਰਨ ਬਸਪਾ ਦਾ ਜਲੰਧਰ ਵਿੱਚ ਚੰਗਾ ਆਧਾਰ ਹੈ। 2019 ਵਿੱਚ ਬਸਪਾ ਦੇ ਉਮੀਦਵਾਰ ਨੂੰ 2 ਲੱਖ ਤੋਂ ਜ਼ਿਆਦਾ ਵੋਟ ਮਿਲੇ ਸਨ। ਇਸਦਾ ਵੀ ਫਾਇਦਾ ਡਾ. ਸੁਖਵਿੰਦਰ ਸੁਖੀ (Sukwinder Singh Sukhi) ਨੂੰ ਮਿਲੇਗਾ।

ਬੀਜੇਪੀ ਉਮੀਦਵਾਰ ਇੰਦਰ ਇਕਬਾਲ ਅਟਵਾਲ

ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ। ਜੇ ਅਟਵਾਲ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਪਹੁੰਚ ਸਿੱਧੇ ਕੇਂਦਰ ਸਰਕਾਰ ਤੱਕ ਹੋਵੇਗੀ। ਜਲੰਧਰ ਸੀਟ ਦਾ 48 ਪ੍ਰਤੀਸ਼ਤ ਏਰੀਆਂ ਸ਼ਹਿਰੀ ਹੈ ਜਿਸ ਕਾਰਨ ਅਟਵਾਲ ਨੂੰ ਬੀਜੇਪੀ ਦੇ ਉਮੀਦਵਾਰ ਹੋਣ ਦੇ ਨਾਤੇ ਫਾਇਦਾ ਮਿਲ ਸਕਦਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ