ਬਹੁ ਕਰੋੜੀ ਡਰੱਗ ਮਾਮਲੇ ਵਿੱਚ ਮੁਹਾਲੀ ਦੀ ਕੋਰਟ ਕਰੇਗੀ ਸੁਣਵਾਈ, ਮਾਮਲੇ ਵਿੱਚ ਮੁਲਜ਼ਮ ਹੈ ਬਰਖਾਸਤ DSP ਜਗਦੀਸ਼ ਭੋਲਾ
ਚੰਡੀਗੜ੍ਹ ਨਿਊਜ। ਹਾਈਕੋਰਟ ਨੇ ਡਰੱਗਜ਼ ਕੇਸ ਵਿੱਚ ਮੁਲਜ਼ਮ
ਜਗਦੀਸ਼ ਭੋਲਾ ( Jagdish Bhola) ਨੂੰ ਇੱਕ ਦਿਨ ਦੀ ਜ਼ਮਾਨਤ ਦਿੱਤੀ ਹੈ। ਹਾਈਕੋਰਟ ਨੇ ਇਹ ਰਾਹਤ ਭੋਲਾ ਦੀ ਮਾਂ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਦਿੱਤੀ ਗਈ ਹੈ।
ਹਾਈਕੋਰਟ ਦੇ ਹੁਕਮਾਂ ਅਨੁਸਾਰ ਜਗਦੀਸ਼ ਭੋਲਾ 17 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਉਹ ਆਪਣੀ ਮਾਂ ਨੂੰ ਮਿਲ ਸਕੇਗਾ ਪਰ ਪੁਲਿਸ ਉਸ ਤੇ ਨਜ਼ਰ ਰੱਖੇਗੀ। ਜਗਦੀਸ਼ ਭੋਲਾ ਕੋਲੋਂ ਸਿੰਥੈਟਿਕ ਡਰੱਗ, ਹੈਰੋਇਨ, ਵਿਦੇਸ਼ੀ ਕਰੰਸੀ, ਹਥਿਆਰ ਅਤੇ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਹਨ। 2012 ਵਿੱਚ ਪੰਜਾਬ ਪੁਲਿਸ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ।
ਰਾਸ਼ਟਰੀ ਮੰਡਲ ਖੇਡਾਂ ਵਿਚ ਜਿੱਤਿਆ ਸੀ ਸੋਨ ਤਮਗਾ
ਜ਼ਗਦੀਸ਼ ਭੋਲਾ ਦਾ ਪਿਛੋਕੜ ਪੰਜਾਬ ਦੇ ਮਾਲਵਾ ਖਿੱਤੇ ਦਾ ਹੈ। ਉਸ ਨੇ 1991 ਦੀ ਏਸ਼ੀਆ
ਰੈਸਲਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।ਪਰ ਜਦੋਂ ਉਸ ਨੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਤਾਂ ਉਹ ਭਾਰਤ ਵਿਚ ਸਟਾਰ ਵਜੋਂ ਉਭਰਿਆ। ਭਾਰਤ ਸਰਕਾਰ ਨੇ ਉਸ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਉਸ ਨੂੰ ਰੁਸਤਮ-ਏ-ਹਿੰਦ ਖਿਤਾਬ ਦਿੱਤਾ ਗਿਆ। ਪੰਜਾਬ ਸਰਕਾਰ ਨੇ ਉਸ ਨੂੰ ਪੁਲਿਸ ਵਿਚ ਡੀਐੱਸਪੀ ਦੀ ਨੌਕਰੀ ਦਿੱਤੀ।ਪਰ ਬਾਅਦ ਵਿਚ ਡਰੱਗ ਤਸਕਰੀ ਮਾਮਲੇ ਵਿਚ ਫਸਣ ਕਾਰਨ ਨੌਕਰੀ ਤੋਂ ਫਾਰਗ ਕਰ ਦਿੱਤਾ।
ਡਰੱਗ ਕੇਸ ਨਾਲ ਜੁੜੀਆਂ ਸਨ ਕਈ ਸਿਆਸੀ ਤਾਰਾਂ
12 ਨਵੰਬਰ, 2013 ਨੂੰ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਦੀਸ਼ ਭੋਲਾ ਦੀ ਨਿਸ਼ਾਨਦੇਹੀ ਤੇ 13 ਦਸਬੰਰ 2013 ਨੂੰ ਪੰਜਾਬ ਪੁਲਿਸ ਦਿੱਲੀ ਜਾ ਪਹੁੰਚੀ ਤੇ ਸਮੱਗਲਰ ਵਰਿੰਦਰ ਰਾਜਾ ਨੂੰ ਗ੍ਰਿਫ਼ਤਾਰ ਕੀਤਾ। ਕਾਰੋਬਾਰੀ ਚੂੰਨੀ ਲਾਲ ਗਾਬਾ ਦੀ ਡਾਇਰੀ ਵਿੱਚੋਂ ਕੁਝ ਸਿਆਸਤਦਾਨਾਂ ਦੇ ਲਿੰਕ ਵੀ ਇਸ ਕੇਸ ਨਾਲ ਜੁੜ ਗਏ। ਇਸ ਖੁਲਾਸੇ ਕਾਰਨ ਤਤਕਾਲੀ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।21 ਜੂਨ 2014 ਨੂੰ ਪਟਿਆਲਾ ਪੁਲਿਸ ਨੇ ਚੂੰਨੀ ਲਾਲ ਗਾਬਾ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਮਾਮਲੇ ਵਿਚ ਕਈ ਮੰਤਰੀਆਂ ਨੂੰ ਵੀ ਈ ਡੀ ਅੱਗੇ ਪੇਸ਼ ਹੋਣਾ ਪਿਆ ਸੀ। ਜਨਵਰੀ 2018 ਵਿਚ ਭੋਲਾ ਡਰੱਗਸ ਮਾਮਲੇ ਵਿਚ 13 ਮੁਲਜ਼ਮਾਂ ਖ਼ਿਲਾਫ਼
ਚਾਰਜਸ਼ੀਟ ਪੇਸ਼ ਕੀਤੀ ਗਈ ਅਤੇ 13 ਫਰਬਰੀ 2019 ਨੂੰ ਭੋਲਾ ਨੂੰ ਦੋਸ਼ੀ ਪਾਇਆ ਗਿਆ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ