International Workers’ Day : ਮਜ਼ਦੂਰ ਦਿਵਸ ਮੌਕੇ ਮੰਤਰੀ ਸੌਂਧ ਨੇ ਪੰਜਾਬ ਸਰਕਾਰ ਦੀਆਂ ਗਿਣਾਈਆਂ ਪ੍ਰਾਪਤੀਆਂ

Updated On: 

01 May 2025 18:09 PM IST

International Workers' Day : ਮਜ਼ਦੂਰ ਦਿਵਸ ਮੌਕੇ ਪੰਜਾਬ ਦੇ ਕਿਰਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧੀਤ ਕੀਤਾ। ਉਹਨਾਂ ਪ੍ਰੈੱਸ ਕਾਨਫਰੰਸ ਦੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੀ ਸਰਕਾਰ ਨੇ 80 ਹਜ਼ਾਰ ਲੇਬਰ ਕਾਰਡ ਜਾਰੀ ਕੀਤੇ ਹਨ। ਸਰਕਾਰ ਨੇ ਮਜ਼ਦੂਰ ਵਰਗ ਲਈ 90 ਕਰੋੜ ਰੁਪਏ ਜਾਰੀ ਕੀਤੇ ਹਨ। 11 ਕਰੋੜ ਰੁਪਏ ਦੀ ਸਿਹਤ ਬੀਮਾ ਰਾਸ਼ੀ ਜਾਰੀ ਕੀਤੀ ਗਈ।

International Workers Day : ਮਜ਼ਦੂਰ ਦਿਵਸ ਮੌਕੇ ਮੰਤਰੀ ਸੌਂਧ ਨੇ ਪੰਜਾਬ ਸਰਕਾਰ ਦੀਆਂ ਗਿਣਾਈਆਂ ਪ੍ਰਾਪਤੀਆਂ
Follow Us On

International Workers’ Day : ਮਜ਼ਦੂਰ ਦਿਵਸ ਮੌਕੇ ਪੰਜਾਬ ਦੇ ਕਿਰਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ਼ ‘ਆਪ’ ਸਰਕਾਰ ਹੀ ਗਰੀਬਾਂ, ਮਜ਼ਦੂਰਾਂ ਅਤੇ ਮੱਧ ਵਰਗ ਦੀ ਸਰਕਾਰ ਹੈ। ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਨਹੀਂ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵਿੱਚ 1 ਲੱਖ 10 ਹਜ਼ਾਰ ਲੇਬਰ ਕਾਰਡ ਅਤੇ ਸਕੀਮਾਂ ਬਕਾਇਆ ਸਨ। ਇਸ ਸਾਲ ਦੇ 4 ਮਹੀਨਿਆਂ ਬਾਅਦ, ਸਾਡੇ ਵਿਭਾਗ ਨੇ ਦਿਨ-ਰਾਤ ਕੰਮ ਕੀਤਾ ਹੈ ਅਤੇ ਇਸ ਪੈਂਡੈਂਸੀ ਨੂੰ ਘਟਾ ਕੇ 30 ਹਜ਼ਾਰ ਕਰ ਦਿੱਤਾ ਹੈ।

ਮਜ਼ਦੂਰ ਵਰਗ ਲਈ 90 ਕਰੋੜ ਰੁਪਏ ਕੀਤੇ ਜਾਰੀ -ਸੌਂਧ

ਲਗਭਗ 80 ਹਜ਼ਾਰ ਲੇਬਰ ਕਾਰਡ ਅਤੇ ਹੋਰ ਅਰਜ਼ੀਆਂ ਦਾ ਨਿਪਟਾਰਾ ਕਰਕੇ, ਮਜ਼ਦੂਰਾਂ ਨੂੰ ਸਕੀਮਾਂ ਦਾ ਲਾਭ ਦਿੱਤਾ ਗਿਆ। ਸਾਲ 2024-25 ਲਈ, ਸਰਕਾਰ ਨੇ ਮਜ਼ਦੂਰ ਵਰਗ ਲਈ 90 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਵਿੱਚ ਬੱਚਿਆਂ ਦੀ ਸਕਾਲਰਸ਼ਿਪ ਲਈ 45 ਕਰੋੜ ਰੁਪਏ, ਬੱਚਿਆਂ ਦੇ ਤੋਹਫ਼ੇ ਲਈ 85 ਲੱਖ 14 ਹਜ਼ਾਰ ਰੁਪਏ ਅਤੇ ਐਕਸ-ਗ੍ਰੇਸ਼ੀਆ ਲਈ 28 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਮਜ਼ਦੂਰਾਂ ਨੂੰ ਮਿਲ ਰਿਹਾ ਹੈ 5 ਲੱਖ ਰੁਪਏ ਦਾ ਬੀਮਾ -ਸੌਂਧ

ਐਕਸਗ੍ਰੇਸ਼ੀਆ ਉਨ੍ਹਾਂ ਕਾਮਿਆਂ ਲਈ ਹੈ ਜੋ ਕੰਮ ਦੌਰਾਨ ਮਰ ਜਾਂਦੇ ਹਨ। 11 ਕਰੋੜ ਰੁਪਏ ਦੀ ਸਿਹਤ ਬੀਮਾ ਰਾਸ਼ੀ ਜਾਰੀ ਕੀਤੀ ਗਈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ, ਅਸੀਂ 1 ਲੱਖ 30 ਹਜ਼ਾਰ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਜਿਸਟਰ ਕੀਤਾ ਹੈ। ਉਹਨਾਂ ਨੂੰ 5 ਲੱਖ ਰੁਪਏ ਦਾ ਬੀਮਾ ਮਿਲ ਰਿਹਾ ਹੈ। ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਲੇਬਰ ਚੌਕ ਵਿਖੇ ਜਾਗਰੂਕਤਾ ਕੈਂਪ ਲਗਾਏ ਗਏ। ਉੱਥੇ ਸਰਕਾਰੀ ਯੋਜਨਾਵਾਂ ਦੇ ਬੋਰਡ ਲਗਾਏ ਗਏ ਸਨ ਤਾਂ ਜੋ ਹਰ ਵਰਕਰ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਸਕੇ।

ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ

ਮੰਤਰੀ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਸਦਕਾ ਅੱਜ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਮਿਲੇ ਹਨ। ਸਰਕਾਰ ਮਜ਼ਦੂਰਾਂ ਦੀ ਸੁਰੱਖਿਆ, ਸਿਹਤ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।