ਲੁਧਿਆਣਾ ਦੇ ਜਗਰਾਓਂ ਚ ਬੀਤੇ ਦਿਨ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਏ ਮੁਕਾਬਲੇ ਨੂੰ ਲੈਕੇ ਲੁਧਿਆਣਾ ਰੇਂਜ ਆਈ ਡਾਕਟਰ ਕੌਸਤੁਭ ਸ਼ਰਮਾ ਨੇ ਵਡੇ ਖੁਲਾਸੇ ਕੀਤੇ ਨੇ ਉਨ੍ਹਾ ਦੱਸਿਆ ਕਿ ਇਸ ਵਿਚ ਗੈਂਗਸਟਰ ਅਰਸ਼ ਡਲਾ ਦਾ ਨਾਂਅ ਸਾਹਮਣੇ ਆਇਆ ਹੈ ਅਤੇ ਉਸ ਦੇ ਕਹਿਣ ਤੇ ਹੀ ਇਨ੍ਹਾ ਮੁਲਜ਼ਮਾਂ ਵੱਲੋਂ ਜਗਰਾਓਂ ਦੇ ਵਪਾਰੀ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਉਨ੍ਹਾ ਕਿਹਾ ਕਿ ਜਦੋਂ ਬੀਤੇ ਦਿਨ ਪਿੰਡ ਕਾਉਂਕੇ ਨੇੜੇ ਪੁਲਿਸ ਨੇ ਜਾਲ ਵਿਛਾ ਕੇ ਇਨ੍ਹਾਂ ਚੋਂ ਇੱਕ ਨੂੰ ਕਾਬੂ ਕੀਤਾ, ਉਦੋਂ ਮੁਲਜ਼ਮਾਂ ਵੱਲੋਂ ਗੋਲੀਬਾਰੀ ਵੀ ਕੀਤੀ ਗਈ ਸੀ। ਪੁਲਿਸ ਨੇ ਜਵਾਬੀ ਕਰਵਾਈ ਵਿਚ ਲੱਤ ਤੇ ਗੋਲੀ ਮਾਰ ਕੇ ਗੈਂਗਸਟਰ ਜੱਗਾ ਨੂੰ ਕਾਬੂ ਕੀਤਾ ਸੀ।
ਗੈਂਗਸਟਰ ਅਰਸ਼ ਡੱਲਾ ਖਿਲਾਫ਼ ਜਾਰੀ ਕੀਤਾ ਰੇਡ ਕਾਰਨਰ ਨੋਟਿਸ
ਲੁਧਿਆਣਾ ਰੇਂਜ ਆਈ ਜੀ ਕੌਸਤੁਭ ਸ਼ਰਮਾ ਨੇ ਇਹ ਵੀ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਅਤੇ ਡੀ ਜੀ ਪੀ ਪੰਜਾਬ ਨੇ ਸਾਫ ਕਿਹਾ ਕੇ ਫ਼ਿਰੌਤੀਆਂ ਮੰਗਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿਸ ਕਰਕੇ ਉਨ੍ਹਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਗੈਂਗਸਟਰ ਅਰਸ਼ ਡੱਲਾ ਤੇ ਵੀ ਨਕੇਲ ਕਸਣ ਲਈ ਪੰਜਾਬ ਪੁਲਿਸ ਲਗਾਤਾਰ ਯਤਨ ਕਰਨ ਰਹੀ ਹੈ। ਉਸ ਦੇ ਖਿਲਾਫ ਰੇਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਗੈਂਗਸਟਰ ਨੇ ਵਪਾਰੀ ਤੋਂ ਮੰਗੀ ਸੀ ਫਿਰੌਤੀ
ਇਹ ਪੂਰਾ ਆਪਰੇਸ਼ਨ 26 ਜਨਵਰੀ ਨੂੰ ਕੀਤਾ ਗਿਆ ਸੀ। ਆਈ ਜੀ ਨੇ ਦੱਸਿਆ ਕੇ ਇਸ ਮੁਕਾਬਲੇ ਵਿਚ ਕੋਈ ਪੁਲਿਸ ਮੁਲਾਜ਼ਮ ਜਖਮੀ ਨਹੀਂ ਹੋਇਆ। ਅਰਸ਼ ਡੱਲਾ ਤੇ ਪਹਿਲਾਂ ਵੀ ਫਿਰੌਤੀ ਮੰਗਣ ਦੇ ਇਲਜ਼ਾਮ ਨੇ, ਉਸ ਨੇ ਜਗਰਾਓਂ ਦੇ ਫਰਨੀਚਰ ਵਪਾਰੀ ਤੋਂ ਵੀ 30 ਲੱਖ ਰੁਪਏ ਦੇ ਫਿਰੌਤੀ ਮੰਗੀ ਸੀ ਅਤੇ ਇਸ ਦੇ ਗੁਰਗੇ ਵੀ ਲਗਾਤਾਰ ਇਸ ਧੰਦੇ ਵਿਚ ਐਕਟੀਵ ਸਨ। ਜਿਨ੍ਹਾਂ ਨੂੰ ਫੜਨ ਦੇ ਲਈ ਪੁਲਿਸ ਯਤਨ ਕਰ ਰਹੀ ਹੈ।
ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ
ਇਸ ਤੋਂ ਇਲਾਵਾ ਇਲਾਕੇ ਵਿਚ ਹੋ ਰਹੀਆਂ ਘਟਨਾਵਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਤਾਂ ਜੋ ਇਲਾਕੇ ਵਿੱਚ ਅਮਨ-ਸ਼ਾਂਤੀ ਬਣੀ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਅਜਿਹੇ ਗੈਂਗਸਟਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਕਈਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਘਟਨਾਵਾਂ ਫਿਰੌਤੀ ਮੰਗਣ ਅਤੇ ਲੁੱਟ-ਖੋਹ ਦੀਆਂ ਸਾਹਮਣੇ ਆ ਰਹੀਆਂ ਹਨ।
ਪੁਲਿਸ ਦੀ ਲੋਕਾਂ ਨੂੰ ਅਪੀਲ
ਜਿਸ ਦੇ ਨਜ਼ਰ ਰੱਖਦੇ ਹੋਏ ਵੱਖ ਵੱਖ ਪੁਆਇੰਟਾਂ ਤੇ ਨਾਕੇਬੰਦੀ ਵੀ ਕੀਤੀ ਜਾਂਦੀ ਹੈ। ਸ਼ਹਿਰ ਵਿੱਚ ਵੀ ਪੀਸੀਆਰ ਦਸਤੇ ਤਾਇਨਾਤ ਕੀਤੇ ਗਏ ਨੇ ਅਗਰ ਕੋਈ ਵੀ ਸੱਕੀ ਵਿਅਕਤੀ ਲਗਦਾ ਹੈ ਤਾਂ ਉਸ ਨੂੰ ਦੇਖਿਆ ਜਾਂਦਾ ਹੈ ਅਤੇ ਜਾਂਚ ਕੀਤੀ ਜਾਂਦੀ ਹੈ। ਇਸ ਦੌਰਾਨ ਆਈ ਜੀ ਲੁਧਿਆਣਾ ਨੇ ਲੋਕਾਂ ਨੂੰ ਵੀ ਪੁਲਿਸ ਦੇ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ !