ਪੰਜਾਬ ਨਿਊਜ਼। ਪੰਜਾਬ ‘ਚ ਹੋ ਰਹੀ ਨਾਜਾਇਜ਼ ਮਾਈਨਿੰਗ ‘ਤੇ ਅਸਮਾਨ ਤੋਂ ਨਜ਼ਰ ਰੱਖੀ ਜਾਵੇਗੀ। ਇਸ ਦੇ ਲਈ ਸਰਕਾਰ ਡਰੋਨ ਦਾ ਇਸਤੇਮਾਲ ਕਰੇਗੀ। ਪਾਇਲਟ ਪ੍ਰੋਜੈਕਟ ਰੂਪਨਗਰ ਤੋਂ ਸ਼ੁਰੂ ਹੋਵੇਗਾ। ਇਹ ਬਾਰੇ ਮਾਈਨਿੰਗ ਮੰਤਰੀ
ਗੁਰਮੀਤ ਸਿੰਘ ਹੇਅਰ (Gurmeet Singh Hayer) ਨੇ ਅਧਿਕਾਰੀਆਂ ਨੂੰ ਹੁਮਕ ਦਿੱਤੇ।
ਉਥੇ ਹੀ ਅਧਿਕਾਰੀਆਂ ਨੂੰ 13 ਜਨਤਕ ਮਾਈਨਿੰਗ ਸਾਈਟਾਂ ਤੇ 67 ਕਮਰਸ਼ੀਅਲ ਨੂੰ ਜਲਦ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। ਜਿਸ ਤੋਂ ਬਾਅਦ ਹੁਣ ਸਾਢੇ ਪੰਜ ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤ ਲੋਕਾਂ ਨੂੰ ਦਿੱਤਾ ਜਾਵੇਗਾ।
ਡਰੋਨਾਂ ਨਾਲ ਰੱਖੀ ਜਾਵੇਗੀ ਨਜ਼ਰ
ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਬੈਠਕ ਵਿੱਚ ਚਰਚਾ ਕੀਤੀ ਗਈ। ਜਿਸ ਤੋਂ ਬਾਅਦ ਮਾਈਨਿੰਗ ਮੰਤਰੀ ਨੇ ਖੰਡਾਂ ਦੀ ਨਿਗਰਾਨੀ ਲਈ ਡਰੋਨਾਂ ਦੀ ਵਰਤੋਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੈਠਕ ਵਿੱਚ 67 ਵਪਾਰਕ ਖਡਾਂ ਵਾਲੇ 40 ਕਲੱਸਟਰਾਂ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਜੋ
ਮਾਨਸੂਨ ਸੀਜ਼ਨ (Monsoon Season) ਤੱਕ ਪੂਰੀ ਕਰ ਲਈ ਜਾਵੇਗੀ।
13 ਨਵੇਂ ਜਨਤਕ ਖੰਡਾਂ ਸ਼ੁਰੂ ਕਰਨ ਦੀਆਂ ਤਿਆਰੀਆਂ
ਦੱਸ ਦਈਏ ਕਿ ਨਿਲਾਮ ਕੀਤੇ ਗਏ ਕਲਸਟਰਾਂ ਵਿਚੋਂ 32 ਕਲੱਸਟਰਾਂ ਦੀਆਂ ਬੋਲੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਜਲਦੀ ਹੀ 13 ਨਵੇਂ ਜਨਤਕ ਖੰਡਾਂ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਚੈਕ ਪੋਸਟਾਂ ‘ਤੇ ਲਗਾਏ ਜਾਣਗੇ ਹਾਈਟੈਕ ਕੈਮਰੇ
ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਹੁਣ ਸਾਰੀਆਂ ਚੈਕ ਪੋਸਟਾਂ ‘ਤੇ
ਹਾਈਟੈਕ ਕੈਮਰੇ (Hi-tech Cameras) ਲਗਾਏ ਜਾ ਰਹੇ ਹਨ। ਇਹ ਕੈਮਰੇ ਹਾਈ ਰੈਜ਼ੋਲਿਊਸ਼ਨ ਦੇ ਹੋਣਗੇ। ਰਾਤ ਨੂੰ ਵਾਹਨ ਦਾ ਨੰਬਰ ਨੋਟ ਕਰ ਸਕਣਗੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ