ਕਥਿਤ ਨਾਜਾਇਜ਼ ਮਾਈਨਿੰਗ ‘ਤੇ ਨਵਜੋਤ ਸਿੱਧੂ ਦਾ ਸਰਕਾਰ ਤੇ ਤੰਜ਼, ਵੀਡੀਓ ਸ਼ੇਅਰ ਕਰਕੇ ਚੁੱਕੇ ਸਵਾਲ

Updated On: 

21 Nov 2023 17:50 PM

ਨਵਜੋਤ ਸਿੰਘ ਸਿੱਧੂ ਨੇ ਮਾਨੀਨਿੰਗ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਟਵੀਟ ਕਰਦਿਆਂ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਉਨ੍ਹਾਂ ਲਿਖਿਆ ਹੈ ਕਿ ਪੰਜਾਬ ਸਰਕਾਰ ਰੇਤ ਤਸਰਕਾਂ ਦੀ ਸੁਰੱਖਿਆ ਕਰ ਰਹੀ ਹੈ। ਐੱਨਡੀਪੀਐੱਸ ਐਕਟ 'ਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਦੀ ਈਡੀ ਦੀ ਕੁਰਕੀ ਵਾਲੀ ਜ਼ਮੀਨ ਤੇ ਗ਼ੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ।

ਕਥਿਤ ਨਾਜਾਇਜ਼ ਮਾਈਨਿੰਗ ਤੇ ਨਵਜੋਤ ਸਿੱਧੂ ਦਾ ਸਰਕਾਰ ਤੇ ਤੰਜ਼, ਵੀਡੀਓ ਸ਼ੇਅਰ ਕਰਕੇ ਚੁੱਕੇ ਸਵਾਲ
Follow Us On

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Sidhu) ਨੇ ਮਾਨੀਨਿੰਗ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਕਥਿਤ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਤੰਜ ਕੱਸਿਆ ਹੈ। ਮੁੱਖ ਮੰਤਰੀ ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੀ ਸੁਰੱਖਿਆ ਚ ਪੰਜਾਬ ਅੰਦਰ ਨਾਜਾਇਜ਼ ਮਾਨਈਨਿੰਗ ਹੋ ਰਹੀ ਹੈ ਅਤੇ ਸਰਕਾਰ ਚੁੱਪ ਬੈਠੇ ਦੇਖ ਰਹੀ ਹੈ। ਉਨ੍ਹਾਂ ਦੀ ਇਲਜ਼ਾਮ ਹੈ ਕਿ ਡਰੱਗ ਸਮੱਗਲਰ ਜਗਦੀਸ਼ ਭੋਲ ਦੀ ਕੁਰਕ ਕੀਤੀ ਜ਼ਮੀਨ ਤੇ ਨਾਜਾਇਜ਼ ਮਈਨਿੰਗ ਹੋ ਰਹੀ ਹੈ। ਇਸ ਨੂੰ ਲੈ ਕੇ ਉਨ੍ਹਾਂ ਟਵੀਟ ਕੀਤਾ ਹੈ ਅਤੇ ਵੀਡੀਓ ਵੀ ਸਾਂਝਾ ਕੀਤਾ ਹੈ।

ਉਨ੍ਹਾਂ ਆਪਣੇ ਟਵੀਟ ‘ਚ ਲਿਖਿਆ ਹੈ, ”ਪੰਜਾਬ ‘ਚ ਹੈਰਾਨ ਕਰਨ ਵਾਲਾ ਖੁਲਾਸਾ, ਐੱਨਡੀਪੀਐੱਸ ਐਕਟ ‘ਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਦੀ ਈਡੀ ਦੀ ਕੁਰਕੀ ਵਾਲੀ ਜ਼ਮੀਨ ‘ਤੇ ਗੈਰ-ਕਾਨੂੰਨੀ ਢੰਗ ਨਾਲ ਰੇਤ ਮਾਈਨਿੰਗ ਹੋ ਰਹੀ ਹੈ। ਹਰ ਰੋਜ਼ ਸਰਕਾਰ ਦਾ ਸਤਰ ਡਿੱਗਦਾ ਜਾ ਰਿਹਾ ਹੈ, ਗਰੀਬ ਲੋਕ 20,000 ਰੁਪਏ ਤੋਂ ਵੱਧ ਦੀ ਰੇਤ ਦੀਆਂ ਟਰਾਲੀਆਂ ਖਰੀਦਣ ਲਈ ਮਜਬੂਰ ਹਨ। ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ “ਮਾਫੀਆ” ਦੁਆਰਾ ਦਿੱਤੇ ਗਏ ਪੈਸੇ ਦੇ ਚੱਲਦੇ। “ਮਾਈਨਿੰਗ ਮੰਤਰੀ” ਨੇ ਇਲਜ਼ਾਮਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ‘ਹੰਸ ਦੇ ਮੁਕੱਦਮੇ ਚ ਲੋਬੜੀ ਜੱਜ ਬਣੀ ਹੋਈ ਹੈ’। ਪੰਜਾਬ ਵੇਚਿਆ ਜਾ ਰਿਹਾ ਹੈ। ”

ਤੁਹਾਨੂੰ ਦੱਸ ਦਈਏ ਕੀ ਜਗਦੀਸ਼ ਭੋਲਾ (Jagdish Bhola) ਨੂੰ ਐਨਡੀਪੀਸੀ ਐਕਟ ਤਹਿਤ ਸਜ਼ਾ ਹੋਈ ਹੈ। ਈਡੀ ਨੇ ਇਸ ਨਸ਼ਾ ਤਸਰਕ ਦੀ ਜ਼ਮੀਨ ਦੀ ਕੁਰਕੀ ਵੀ ਕੀਤੀ ਸੀ। ਦੱਸ ਦਈਏ ਕੀ ਜਗਦੀਸ਼ ਭੋਲਾ ਕੋਲੋਂ ਸਿੰਥੈਟਿਕ ਡਰੱਗ, ਹੈਰੋਇਨ, ਵਿਦੇਸ਼ੀ ਕਰੰਸੀ, ਹਥਿਆਰ ਅਤੇ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਹਨ। 2012 ਵਿੱਚ ਪੰਜਾਬ ਪੁਲਿਸ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ ਅਤੇ ਕੋਰਟ ਨੇ ਉਨ੍ਹਾਂ ਨੂੰ ਸਜ਼ਾ ਵੀ ਸੁਣਾਈ ਸੀ।