New Year ਦਾ ਮੈਸੇਜ ਵਧਾਈਆਂ ਦੀ ਥਾਂ ਦੇ ਸਕਦਾ ਮੁਸੀਬਤਾਂ… ਹੈਕਰਾਂ ਦੀ ਹੈ ਤੁਹਾਡੇ ‘ਤੇ ਨਜ਼ਰ!

Updated On: 

01 Jan 2026 22:00 PM IST

ਅਜਿਹੇ ਸਮੇਂ 'ਚ ਲੋਕਾਂ ਨੂੰ ਕਈ ਮੈਸੇਜ ਮਿਲਦੇ ਹਨ। ਬਹੁਤ ਸਾਰੇ ਮੈਸੇਜ 'ਚ ਹੈਕਰ ਦਾ ਮੈਸੇਜ ਵੀ ਹੋ ਸਕਦਾ ਹੈ, ਜਿਸ 'ਤੇ ਤੁਸੀਂ ਗਲਤੀ ਨਾਲ ਕਲਿੱਕ ਕਰ ਸਕਦੇ ਹੋ। ਕਲਿੱਕ ਕਰਦੇ ਹੀ ਤੁਹਾਡਾ ਫ਼ੋਨ ਹੈਕ ਹੋ ਜਾਂਦਾ ਹੈ। ਜੇਕਰ ਤੁਸੀਂ ਅਣਜਾਣ ਨੰਬਰ ਤੋਂ ਭੇਜੀ ਗਈ ਫੋਟੋ ਜਾਂ ਵੀਡੀਓ ਨੂੰ ਡਾਊਨਲੋਡ ਵੀ ਕਰਦੇ ਹੋ ਤਾਂ ਤੁਹਾਡਾ ਫ਼ੋਨ ਹੈਕ ਹੋ ਸਕਦਾ ਹੈ।

New Year ਦਾ ਮੈਸੇਜ ਵਧਾਈਆਂ ਦੀ ਥਾਂ ਦੇ ਸਕਦਾ ਮੁਸੀਬਤਾਂ... ਹੈਕਰਾਂ ਦੀ ਹੈ ਤੁਹਾਡੇ ਤੇ ਨਜ਼ਰ!

ਪੰਜਾਬ ਪੁਲਿਸ (Pic: X/Commissioner of Police, Ludhiana)

Follow Us On

ਨਵੇਂ ਸਾਲ ਦਾ ਮੈਸੇਜ ਤੁਹਾਨੂੰ ਵਧਾਈਆਂ ਦੀ ਥਾਂ ਮੁਸੀਬਤਾਂ ਦੇ ਸਕਦਾ ਹੈ। ਇਸ ਤੇ ਕਲਿੱਕ ਕਰਦੇ ਹੀ ਤੁਹਾਡਾ ਫ਼ੋਨ ਹੈਕ ਹੋ ਸਕਦਾ, ਤੁਹਾਡਾ ਸਾਰਾ ਡਾਟਾ ਪੜ੍ਹਿਆ ਜਾ ਸਕਦਾ, ਬੈਂਕ ਅਕਾਊਂਟ ਖਾਲੀ ਹੋ ਸਕਦਾ ਹੈ, ਤੁਹਾਡਾ ਓਟੀਪੀ ਦਾ ਐਕਸਸ ਹੈਕਰ ਕੋਲ ਜਾ ਸਕਦਾ ਹੈ। ਪੰਜਾਬ ਪੁਲਿਸ ਨੇ ਇਸ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਹੈ। ਪੁਲਿਸ ਦੇ ਸਾਈਬਰ ਸੈੱਲ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਹੈਕਰ ਅਜਿਹੇ ਮੌਕਿਆਂ ਦੀ ਹੀ ਤਲਾਸ਼ ਚ ਰਹਿੰਦੇ ਹਨ।

ਅਜਿਹੇ ਸਮੇਂ ਚ ਲੋਕਾਂ ਨੂੰ ਕਈ ਮੈਸੇਜ ਮਿਲਦੇ ਹਨ। ਬਹੁਤ ਸਾਰੇ ਮੈਸੇਜ ਚ ਹੈਕਰ ਦਾ ਮੈਸੇਜ ਵੀ ਹੋ ਸਕਦਾ ਹੈ, ਜਿਸ ਤੇ ਤੁਸੀਂ ਗਲਤੀ ਨਾਲ ਕਲਿੱਕ ਕਰ ਸਕਦੇ ਹੋ। ਕਲਿੱਕ ਕਰਦੇ ਹੀ ਤੁਹਾਡਾ ਫ਼ੋਨ ਹੈਕ ਹੋ ਜਾਂਦਾ ਹੈ। ਜੇਕਰ ਤੁਸੀਂ ਅਣਜਾਣ ਨੰਬਰ ਤੋਂ ਭੇਜੀ ਗਈ ਫੋਟੋ ਜਾਂ ਵੀਡੀਓ ਨੂੰ ਡਾਊਨਲੋਡ ਵੀ ਕਰਦੇ ਹੋ ਤਾਂ ਤੁਹਾਡਾ ਫ਼ੋਨ ਹੈਕ ਹੋ ਸਕਦਾ ਹੈ।

ਪੰਜਾਬ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਵੀ ਅਣਜਾਣ ਨੰਬਰ ਤੋਂ ਆਏ ਮੈਸੇਜ ਤੇ ਕਲਿੱਕ ਕਰਨ ਤੋਂ ਪਹਿਲਾਂ ਸਾਵਧਾਨ ਰਹੋ। ਇਹ ਹੈਕਰ ਦੀ ਚਾਲ ਹੋ ਸਕਦੀ ਹੈ। ਹੈਕਰ ਕਿਸੇ ਤਰ੍ਹਾਂ ਦਾ ਲਿੰਕ ਬਣਾ ਕੇ ਤੁਹਾਨੂੰ ਨਵੇਂ ਸਾਲ ਦਾ ਵਧਾਈ ਸੰਦੇਸ਼ ਭੇਜ ਸਕਦੇ ਹਨ। ਇਸ ਤੋਂ ਇਲਾਵਾ ਹੈਕਰ ਵੀਡੀਓ ਜਾਂ ਫੋਟੋ ਜਾਂ ਕਿਸੇ ਕਿਸਮ ਦੀ ਐਪ ਫਾਈਲ ਵੀ ਭੇਜ ਸਕਦੇ ਹਨ। ਅਣਜਾਣ ਨੰਬਰ ਤੋਂ ਭੇਜੇ ਗਏ ਮੈਸੇਜ ਤੇ ਕਲਿੱਕ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕਰ ਲਓ ਕਿ ਉਹ ਤੁਹਾਡਾ ਕੋਈ ਜਾਣਕਾਰ ਹੈ ਜਾਂ ਜਿਸ ਨੰਬਰ ਤੋਂ ਮੈਸੇਜ ਭੇਜਿਆ ਗਿਆ ਹੈ, ਉਹ ਤੁਹਾਡਾ ਬਿਲਕੁਲ ਵੀ ਜਾਣਕਾਰ ਨਹੀਂ ਹੈ।

ਕਿਵੇਂ ਕਰਦੇ ਫੋਨ ਹੈਕ?

  • ਐਪ ਫਾਈਲ- ਜੇਕਰ ਤੁਹਾਨੂੰ ਕੋਈ ਐਪ (APK) ਫਾਈਲ ਮੈਸੇਜ ਤੇ ਭੇਜੀ ਜਾਂਦੀ ਹੈ ਤਾਂ ਇਸ ਨੂੰ ਇੰਸਟਾਲ ਕਰਦੇ ਹੀ ਪੂਰਾ ਕੰਟਰੋਲ ਹੈਕਰਸ ਤੋਂ ਚਲਾ ਜਾਂਦਾ ਹੈ।
  • ਫਰਜ਼ੀ ਲਿੰਕ- ਕਈ ਵਾਰ ਤੁਹਾਨੂੰ ਫਰਜ਼ੀ ਲਿੰਕ ਭੇਜਿਆ ਜਾਂਦਾ, ਜਿਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਆਈਡੀ, ਪਾਸਵਰਡ ਤੇ ਬੈਂਕ ਡਿਟੇਲਸ ਜਾਂ ਫ਼ਿਰ ਹੋਰ ਤਰ੍ਹਾਂ ਦੀ ਜਾਣਕਾਰੀ ਮੰਗ ਸਕਦੇ ਹਨ।
  • ਸਪਾਈਵੇਰ ਤੇ ਮਾਲਵੇਅਰ- ਇੱਕ ਵਾਰ ਫੋ਼ਨ ਚ ਐਪ ਇੰਸਟਾਲ ਹੋਣ ਤੋਂ ਬਾਅਦ ਮੈਸੇਜ, ਫੋਟੋ, ਓਟੀਪੀ, ਵੀਡੀਓ ਸਭ ਦਾ ਐਕਸਸ ਹੈਕਰ ਕੋਲ ਚਲਾ ਜਾਂਦਾ ਹੈ।
Related Stories
ਗਣਤੰਤਰ ਦਿਵਸ ‘ਤੇ ਕਰਤਵ੍ਯ ਪਥ ‘ਤੇ ਦਿਖੇਗੀ ਪੰਜਾਬ ਦੀ ਸ਼ਾਨ, ਪੁਲਿਸ ਦੇ 18 ਅਧਿਕਾਰੀਆਂ ਨੂੰ ਮਿਲੇਗਾ ਰਾਸ਼ਟਰਪਤੀ ਪਦਕ, ਕੇਂਦਰ ਨੇ ਜਾਰੀ ਕੀਤੀ ਸੂਚੀ
ਪੰਜਾਬ ‘ਚ 1003 ਕਰੋੜ ਰੁਪਏ ਦਾ ਵੱਡਾ ਨਿਵੇਸ਼, ਵਿਸ਼ੇਸ਼ ਸਟੀਲ ਪਲਾਂਟ ਤੋਂ 920 ਤੋਂ ਵੱਧ ਨੌਕਰੀਆਂ
ਨਾਰਕੋ ਟੈਰਰ ‘ਤੇ ਪੰਜਾਬ ਪੁਲਿਸ ਦਾ ਐਕਸ਼ਨ, ਸਤਨਾਮ ਸਿੰਘ ਗ੍ਰਿਫ਼ਤਾਰ, ਸਿਰਸਾ ਗ੍ਰਨੇਡ ਹਮਲੇ ਨਾਲ ਸਬੰਧ
ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਸਿੰਘ ਚੀਮਾ ‘ਤੇ ਗੋਲੀਬਾਰੀ, ਬਾਈਕ ਸਵਾਰ 2 ਬਦਮਾਸ਼ਾਂ ਨੇ ਕੀਤਾ ਹਮਲਾ
ਫਿਰੋਜ਼ਪੁਰ ਦੇ ਪਿੰਡ ਬੇਟੂ ਕਦੀਮ ‘ਚ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਫਾਇਰਿੰਗ, ਦੋ ਸਕੇ ਭਰਾ ਗੰਭੀਰ ਜ਼ਖ਼ਮੀ, ਫਰੀਦਕੋਟ ਮੈਡੀਕਲ ਕਾਲਜ ਕੀਤਾ ਰੈਫਰ
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ: ਵਿਦੇਸ਼ੀ ਹਥਿਆਰਾਂ ਸਮੇਤ 3 ਗ੍ਰਿਫ਼ਤਾਰ, ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ