New Year ਦਾ ਮੈਸੇਜ ਵਧਾਈਆਂ ਦੀ ਥਾਂ ਦੇ ਸਕਦਾ ਮੁਸੀਬਤਾਂ… ਹੈਕਰਾਂ ਦੀ ਹੈ ਤੁਹਾਡੇ ‘ਤੇ ਨਜ਼ਰ!
ਅਜਿਹੇ ਸਮੇਂ 'ਚ ਲੋਕਾਂ ਨੂੰ ਕਈ ਮੈਸੇਜ ਮਿਲਦੇ ਹਨ। ਬਹੁਤ ਸਾਰੇ ਮੈਸੇਜ 'ਚ ਹੈਕਰ ਦਾ ਮੈਸੇਜ ਵੀ ਹੋ ਸਕਦਾ ਹੈ, ਜਿਸ 'ਤੇ ਤੁਸੀਂ ਗਲਤੀ ਨਾਲ ਕਲਿੱਕ ਕਰ ਸਕਦੇ ਹੋ। ਕਲਿੱਕ ਕਰਦੇ ਹੀ ਤੁਹਾਡਾ ਫ਼ੋਨ ਹੈਕ ਹੋ ਜਾਂਦਾ ਹੈ। ਜੇਕਰ ਤੁਸੀਂ ਅਣਜਾਣ ਨੰਬਰ ਤੋਂ ਭੇਜੀ ਗਈ ਫੋਟੋ ਜਾਂ ਵੀਡੀਓ ਨੂੰ ਡਾਊਨਲੋਡ ਵੀ ਕਰਦੇ ਹੋ ਤਾਂ ਤੁਹਾਡਾ ਫ਼ੋਨ ਹੈਕ ਹੋ ਸਕਦਾ ਹੈ।
ਪੰਜਾਬ ਪੁਲਿਸ (Pic: X/Commissioner of Police, Ludhiana)
ਨਵੇਂ ਸਾਲ ਦਾ ਮੈਸੇਜ ਤੁਹਾਨੂੰ ਵਧਾਈਆਂ ਦੀ ਥਾਂ ਮੁਸੀਬਤਾਂ ਦੇ ਸਕਦਾ ਹੈ। ਇਸ ‘ਤੇ ਕਲਿੱਕ ਕਰਦੇ ਹੀ ਤੁਹਾਡਾ ਫ਼ੋਨ ਹੈਕ ਹੋ ਸਕਦਾ, ਤੁਹਾਡਾ ਸਾਰਾ ਡਾਟਾ ਪੜ੍ਹਿਆ ਜਾ ਸਕਦਾ, ਬੈਂਕ ਅਕਾਊਂਟ ਖਾਲੀ ਹੋ ਸਕਦਾ ਹੈ, ਤੁਹਾਡਾ ਓਟੀਪੀ ਦਾ ਐਕਸਸ ਹੈਕਰ ਕੋਲ ਜਾ ਸਕਦਾ ਹੈ। ਪੰਜਾਬ ਪੁਲਿਸ ਨੇ ਇਸ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਹੈ। ਪੁਲਿਸ ਦੇ ਸਾਈਬਰ ਸੈੱਲ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਹੈਕਰ ਅਜਿਹੇ ਮੌਕਿਆਂ ਦੀ ਹੀ ਤਲਾਸ਼ ‘ਚ ਰਹਿੰਦੇ ਹਨ।
*ਨਵਾਂ ਸਾਲ, ਨਵੀਆਂ ਸ਼ੁਰੂਆਤਾਂ — ਪਰ ਨਵੇਂ ਸਾਲ ਚ ਘਪਲੇ ਨਹੀਂ!* ਸਚੇਤ ਰਹੋ, ਸਾਵਧਾਨ ਰਹੋ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰੋ। ਅਣਜਾਣ ਸੁਨੇਹਿਆਂ ਤੇ ਕਦੇ ਵੀ ਕਲਿੱਕ ਨਾ ਕਰੋ।#ScamFree2026#dial1930#LudhianaPolice pic.twitter.com/HfUMr8M6nz
— Commissioner of Police, Ludhiana (@Ludhiana_Police) December 31, 2025ਇਹ ਵੀ ਪੜ੍ਹੋ
ਕਿਵੇਂ ਕਰਦੇ ਫੋਨ ਹੈਕ?
- ਐਪ ਫਾਈਲ- ਜੇਕਰ ਤੁਹਾਨੂੰ ਕੋਈ ਐਪ (APK) ਫਾਈਲ ਮੈਸੇਜ ‘ਤੇ ਭੇਜੀ ਜਾਂਦੀ ਹੈ ਤਾਂ ਇਸ ਨੂੰ ਇੰਸਟਾਲ ਕਰਦੇ ਹੀ ਪੂਰਾ ਕੰਟਰੋਲ ਹੈਕਰਸ ਤੋਂ ਚਲਾ ਜਾਂਦਾ ਹੈ।
- ਫਰਜ਼ੀ ਲਿੰਕ- ਕਈ ਵਾਰ ਤੁਹਾਨੂੰ ਫਰਜ਼ੀ ਲਿੰਕ ਭੇਜਿਆ ਜਾਂਦਾ, ਜਿਸ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਆਈਡੀ, ਪਾਸਵਰਡ ਤੇ ਬੈਂਕ ਡਿਟੇਲਸ ਜਾਂ ਫ਼ਿਰ ਹੋਰ ਤਰ੍ਹਾਂ ਦੀ ਜਾਣਕਾਰੀ ਮੰਗ ਸਕਦੇ ਹਨ।
- ਸਪਾਈਵੇਰ ਤੇ ਮਾਲਵੇਅਰ- ਇੱਕ ਵਾਰ ਫੋ਼ਨ ‘ਚ ਐਪ ਇੰਸਟਾਲ ਹੋਣ ਤੋਂ ਬਾਅਦ ਮੈਸੇਜ, ਫੋਟੋ, ਓਟੀਪੀ, ਵੀਡੀਓ ਸਭ ਦਾ ਐਕਸਸ ਹੈਕਰ ਕੋਲ ਚਲਾ ਜਾਂਦਾ ਹੈ।


