Admirable work: ‘ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰੱਸਟ 5 ਬੱਚਿਆਂ ਦਾ ਖਰਚਾ ਚੁੱਕੇਗਾ’
Admirable work: ਖੁਸ਼ੀ ਦੀ ਗੱਲ ਹੈ ਕਿ ਇਸ ਵਿਚ ਵੱਖ-ਵੱਖ ਸਿੱਖ ਸੰਸਥਾਵਾਂ ਯੋਗਦਾਨ ਪਾਉਣ ਲਈ ਆਪ ਮੁਹਾਰੇ ਅੱਗੇ ਆ ਰਹੀਆਂ ਹਨ। ਵੈਸਟ ਬੰਗਾਲ ਦੇ ਐਜੂਕੇਸ਼ਨ ਟਰੱਸਟ ਦੇ ਨੁਮਾਇੰਦਿਆਂ ਨੇ ਹਰ ਸਾਲ 5 ਬੱਚਿਆਂ ਦਾ ਖਰਚਾ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ।
ਅੰਮ੍ਰਿਤਸਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੋਲ੍ਹੀ ਗਈ ਨਿਸ਼ਚੈ ਅਕੈਡਮੀ ਵਿਚ ਕੰਪੀਟੀਸ਼ਨ ਟੈਸਟ ਦੀ ਤਿਆਰੀ (Competition Test Preparation)ਕਰ ਰਹੇ ਸਿੱਖ ਨੌਜਆਨਾਂ ਦਾ ਖਰਚਾ ਚੁੱਕੇਗਾ। ਇਹ ਪ੍ਰਗਟਾਵਾ ਟਰੱਸਟ ਦੇ ਜੁਆਇੰਟ ਸਕੱਤਰ ਦਲਵਿਦਰ ਸਿੰਘ ਨੇ ਕੀਤਾ।ਉਨ੍ਹਾ ਕਿਹਾ ਕਿ ਟਰੱਸਟ ਵੱਲੋਂ ਅਕੈਡਮੀ ਵਿਚ ਪੜਾਈ ਕਰਦੇ ਪੰਜ ਬੱਚਿਆਂ ਦਾ ਖਰਚਾ ਟਰੱਸਟ ਚੁੱਕੇਗਾ। ਨਿਸਚੈ ਅਕੈਡਮੀ ਸਿੱਖ ਬੱਚਿਆਂ ਨੂੰ ਪ੍ਰਸ਼ਾਸਕੀ ਸੇਵਾਵਾਂ ਲਈ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਕੋਚਿੰਗ ਦਿੰਦੀ ਹੈ।
ਹਰ ਸਾਲ 25 ਵਿਦਿਆਰਥੀਆਂ ਦਾ ਖਰਚਾ ਚੁੱਕੇਗਾ ਟਰੱਸਟ
ਟਰੱਸਟ ਦੇ ਜੁਆਇੰਟ ਸੈਕਟਰੀ ਸ. ਦਲਵਿੰਦਰ ਸਿੰਘ ਅਤੇ ਟਰੱਸਟ ਮੈਂਬਰ ਸ. ਤੇਜਿੰਦਰ ਸਿੰਘ ਬੱਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਉਨ੍ਹਾ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਈਏਐਸ, ਆਈਪੀਐਸ, ਆਈਐਫਐਸ ਅਤੇ ਪੀਪੀਐਸਸੀ ਦੀ ਮੁਫ਼ਤ ਕੋਚਿੰਗ ਲਈ ਕੀਤੇ ਯਤਨਾਂ ਨੂੰ ਸਲਾਹਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਤੇਗ ਬਾਹਦਰ ਐਜੂਕੇਸ਼ਨ ਟਰੱਸਟ ਵੈਸਟ ਬੰਗਾਲ ਵੱਲੋਂ ਸਿੱਖ ਨੌਜਵਾਨਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਲਈ ਤਿਆਰ ਕਰਨ ਵਾਸਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਰਜ ਸਮੁੱਚੀ ਸਿੱਖ ਕੌਮ ਦਾ ਸਾਂਝਾ ਕਾਰਜ ਹੈ ਅਤੇ ਭਵਿੱਖ ਵਿਚ ਇਸ ਨੂੰ ਹੋਰ ਵਧਾਉਣ ਦੀ ਵੱਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਰ ਸਾਲ 25 ਸਿੱਖ ਨੌਜੁਆਨਾਂ ਦੀ ਮੁਫ਼ਤ ਕੋਚਿੰਗ ਅਤੇ ਰਹਿਣ-ਸਹਿਣ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਸੀ। ਖੁਸ਼ੀ ਦੀ ਗੱਲ ਹੈ ਕਿ ਇਸ ਵਿਚ ਵੱਖ-ਵੱਖ ਸਿੱਖ ਸੰਸਥਾਵਾਂ ਯੋਗਦਾਨ ਪਾਉਣ ਲਈ ਆਪ ਮੁਹਾਰੇ ਅੱਗੇ ਆ ਰਹੀਆਂ ਹਨ। ਵੈਸਟ ਬੰਗਾਲ ਦੇ ਐਜੂਕੇਸ਼ਨ ਟਰੱਸਟ ਦੇ ਨੁਮਾਇੰਦਿਆਂ ਨੇ ਹਰ ਸਾਲ 5 ਬੱਚਿਆਂ ਦਾ ਖਰਚਾ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ।
ਇਹ ਵੀ ਪੜੋ: Punjab MLA : ਸਿਆਸੀ ਸਫਰ ਤੋਂ ਬਾਅਦ ਹਮਸਫਰ ਦੀ ਭਾਲ ਚ ਜੁੱਟੇ ਆਪ ਵਿਧਾਇਕ
ਅਕੈਡਮੀ ਵਿਚ ਦਾਖਲਾ ਸ਼ੁਰੂ, 25 ਮਾਰਚ ਤੱਕ ਕੀਤਾ ਜਾ ਸਕਦਾ ਹੈ ਅਪਲਾਈ
ਇਸ ਤੋਂ ਪਹਿਲਾਂ ਯੂਨੀਟਿਡ ਸਿੰਘ ਸਭਾ ਫਾਊਡੇਂਸ਼ਨ ਦੇ ਪ੍ਰਧਾਨ ਸ. ਰਾਮ ਸਿੰਘ ਵੱਲੋਂ 10 ਬੱਚਿਆਂ ਦਾ ਖਰਚਾ ਚੁੱਕਣ ਦੀ ਸਹਿਮਤੀ ਪ੍ਰਗਟਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਅਕੈਡਮੀ ਵਿਚ ਦਾਖਲੇ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਤਹਿਤ 25 ਮਾਰਚ ਤੱਕ ਚਾਹਵਾਨ ਦਰਖਾਸਤ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਚੋਣ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਅਤੇ ਅਪ੍ਰੈਲ ਮਹੀਨੇ ਚ ਕਲਾਸਾਂ ਆਰੰਭ ਦਿੱਤੀਆਂ ਜਾਣਗੀਆਂ। ਇਸ ਮੌਕੇ ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰੱਸਟ ਵੈਸਟ ਬੰਗਾਲ ਦੇ ਸੰਯੁਕਤ ਸਕੱਤਰ ਸ. ਦਲਵਿੰਦਰ ਸਿੰਘ ਅਤੇ ਮੈਂਬਰ ਸ. ਤੇਜਿੰਦਰ ਸਿੰਘ ਬੱਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਜੋ ਸਮੇਂ ਦੀ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਵੈਸਟ ਬੰਗਾਲ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਗੁਰਸਿੱਖ ਦਿਆਰਥੀਆਂ ਦਾ ਖਰਚਾ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਇਸ ਵਿਚ ਹੋਰ ਵਾਧਾ ਕਰਨ ਕਰਨ ਲਈ ਯਤਨ ਕਰਾਂਗੇ।
ਇਹ ਵੀ ਪੜੋ: Dera Sirsa ਦਾ ਸਿਆਸੀ ਵਿੰਗ ਭੰਗ , ਡੇਰਾ ਪੈਰੋਕਾਰਾਂ ਨੂੰ ਸਿਆਸੀ ਹਮਾਇਤ ਕਰਨ ਦੀ ਖੁੱਲ
ਇਹ ਵੀ ਪੜ੍ਹੋ
ਹਾਜਰ ਸਨ ਪ੍ਰਮੁੱਖ ਸਖਸ਼ੀਅਤਾਂ
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਸ਼ਾਹਬਾਜ਼ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਹਰਭਜਨ ਸਿੰਘ ਵਕਤਾ, ਸ. ਸੁਰਜੀਤ ਸਿੰਘ ਅਜ਼ਾਦ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਸਮੇਤ ਹੋਰ ਮੌਜੂਦ ਸਨ।