ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂਦੇ ਸਮੇਂ 6 ਭਾਰਤੀਆਂ ਦੀ ਮੌਤ, ਮ੍ਰਿਤਕਾਂ ‘ਚ ਗੁਰਦਾਸਪੁਰ ਦਾ ਗੁਰਪਾਲ ਸਿੰਘ ਵੀ ਸ਼ਾਮਿਲ
ਪੰਜਾਬ ਦੇ ਨੌਜਵਾਨ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿੱਚ ਜਾਣ ਤੋਂ ਬਾਜ਼ ਨਹੀ ਆਉਂਦੇ ਕਈ ਨੌਜਵਾਨ ਵੱਡੇ ਹਾਦਿਸਆਂ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਜਾਣਕਾਰੀ ਮਿਲੀ ਹੈ ਕਿ ਗਲਤ ਢੰਗ ਨਾਲ ਯੂਐੱਸਏ ਜਾਂਦੇ ਸਮੇਂ 6 ਭਾਰਤੀਆਂ ਦੀ ਮੌਤ ਹੋ ਗਈ ਤੇ ਮ੍ਰਿਤਕਾਂ ਵਿੱਚ ਗੁਰਪਾਲ ਸਿੰਘ ਨਾਂਅ ਦਾ ਇੱਕ ਨੌਜਵਾਨ ਗੁਰਦਾਸਪੁਰ ਸੀ ਜਿਹੜਾ ਕਿ ਮਾਪਿਆਂ ਦਾ ਇੱਕਲੌਤਾ ਪੁੱਤ ਸੀ।
ਪੰਜਾਬ ਨਿਊਜ। ਪਤਾ ਨਹੀਂ ਪੰਜਾਬ (Punjab) ਦੇ ਨੌਜਵਾਨਾਂ ਨੂੰ ਕੀ ਹੋ ਗਿਆ ਜਿਹੜੇ ਬਾਹਰ ਨੂੰ ਹੀ ਤੁਰੀ ਜਾ ਰਹੇ ਨੇ। ਇੱਥੋਂ ਤੱਕ ਬਾਹਰ ਜਾਂਦੇ ਸਮੇਂ ਉਹ ਇਹ ਨਹੀਂ ਸੋਚਦੇ ਕਿ ਤਰੀਕੇ ਕਾਨੂੰਨੀ ਹੈ ਜਾਂ ਗੈਰ-ਕਾਨੂੰਨੀ। ਤੇ ਗੈਰ-ਕਾਨੂੰਨੀ ਤਰੀਕੇ ਨਾਲ ਬਾਹਰ ਜਾਂਦੇ ਸਮੇਂ ਕਈ ਵਾਰੀ ਇਹ ਲੋਕ ਮੌਤ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਕੁੱਝ ਇਸ ਤਰ੍ਹਾਂ ਦੀ ਹੀ ਮੰਦਭਾਗੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ।
ਬੀਤੀ 5 ਅਗਸਤ ਦੇ ਕਰੀਬ ਪਿੰਡ ਬਾਗੜੀਆਂ ਦੇ ਨੌਜਵਾਨ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਡੋਂਕੀ ਰਸਤੇ ਅਮਰੀਕਾ ਜਾਂਦੇ ਸਮੇਂ ਮੈਕਸੀਕੋ ਦੇ ਇੱਕ ਹਾਈਵੇ (Highway) ਉੱਤੇ ਵਾਪਰੇ ਬੱਸ ਹਾਦਸੇ ਦੌਰਾਨ ਮੌਤ ਹੋ ਗਈ ਸੀ। ਗੁਰਪਾਲ ਸਿੰਘ ਦੀ ਮ੍ਰਿਤਕ ਦੇਹ ਲਗਭਗ 25 ਦਿਨਾਂ ਬਾਅਦ ਉਸ ਦੇ ਜੱਦੀ ਪਿੰਡ ਬਾਗੜੀਆਂ ਵਿਖੇ ਪਹੁੰਚੀ। ਗੁਰਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੋਸਟਰ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਹਾਸਲ ਕਰਕੇ ਬੇਰੁਜ਼ਗਾਰ ਸੀ।


