International ਅਹਿਮਦੀਆ ਹੈਡਕੁਆਟਰ ਕਾਦੀਆਂ ਵਿਖੇ ਮਨਾਈ ਗਈ ਈਦ ਉਲ ਫਿਤਰ, ਇਕ-ਦੂਜੇ ਨੂੰ ਦਿੱਤੀ ਵਧਾਈ

tv9-punjabi
Published: 

22 Apr 2023 21:17 PM

ਜਿਥੇ ਦੇਸ਼ ਭਰ 'ਚ ਈਦ ਉਲ ਫ਼ਿਤਰ ਦਾ ਤਿਓਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਉਥੇ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਹੈੱਡ ਕੁਆਰਟਰ ਕਾਦੀਆਂ ਵਿਖੇ ਵੀ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ। ਤੇ ਇਸ ਦੌਰਾਨ ਅਮਨ ਸ਼ਾਂਤੀ ਲਈ ਦੁਆ ਕੀਤੀ ਗਈ।

International ਅਹਿਮਦੀਆ ਹੈਡਕੁਆਟਰ ਕਾਦੀਆਂ ਵਿਖੇ ਮਨਾਈ ਗਈ ਈਦ ਉਲ ਫਿਤਰ, ਇਕ-ਦੂਜੇ ਨੂੰ ਦਿੱਤੀ ਵਧਾਈ

ਅਹਿਮਦੀਆ ਹੈਡਕੁਆਟਰ ਕਾਦੀਆਂ ਵਿਖੇ ਮਨਾਈ ਗਈ ਈਦ ਉਲ ਫਿਤਰ, ਇਕ-ਦੂਜੇ ਨੂੰ ਦਿੱਤੀ ਵਧਾਈ।

Follow Us On

ਗੁਰਦਾਸਪੁਰ। ਅਹਿਮਦੀਆ ਮੁਸਲਿਮ ਭਾਈਚਾਰੇ ਦੇ ਹੈੱਡ ਕੁਆਰਟਰ ਕਾਦੀਆਂ ਵਿਖੇ ਵੀ ਈਦ (Eid) ਮਨਾਈ ਗਈ। ਇੱਥੇ ਅਕਸਾ ਮਸਜਿਦ ਵਿਖੇ ਜਮਾਤ ਅਹਿਮਦੀਆ ਦੇ ਭਾਰਤ ਦੇ ਸਕੱਤਰ ਮੁਹੰਮਦ ਇਨਾਮ ਗੌਰੀ ਨੇ ਈਦ ਦੀ ਨਮਾਜ਼ ਅਦਾ ਕਰਵਾਈ। ਨਮਾਜ਼ ਅਤਾ ਕਰਨ ਉਪਰੰਤ ਈਦ ਦਾ ਖੁਤਬਾ ਦਿੰਦਿਆਂ ਉਨ੍ਹਾਂ ਇਸ ਈਦ ਦੀ ਅਹਿਮੀਅਤ ਤੇ ਚਾਨਣਾ ਪਾਉਂਦੀਆਂ ਆਖਿਆ ਕਿ ਇੱਕ ਮਹੀਨਾ ਰੋਜ਼ੇ ਰਖਣ ਕਾਰਨ ਆਤਮਾ ਪਵਿੱਤਰ ਹੋ ਜਾਂਦੀ ਏ ਅਤੇ ਰੋਜ਼ੇ ਰਖਣ ਨਾਲ ਗਰੀਬਾਂ ਅਤੇ ਭੁਖਿਆਂ ਦੀ ਤਕਲੀਫ਼ ਦਾ ਅਹਿਸਾਸ ਹੁੰਦਾ ਏ।

ਬੇਸਹਾਰਾ ਲੋਕਾਂ ਦੀ ਮਦਦ ਕਰਨ ਦੀ ਕੀਤੀ ਅਪੀਲ

ਉਨ੍ਹਾਂ ਕਿਹਾ ਕਿ ਹਰੇਕ ਮੁਸਲਮਾਨ ਭਾਈਚਾਰੇ (Muslim community) ਦਾ ਫਰਜ਼ ਬਣਦਾ ਏ ਕਿ ਉਹ ਗਰੀਬਾਂ ਅਤੇ ਭੁਖਿਆਂ ਦੀ ਮਦਦ ਲਈ ਅੱਗੇ ਆਵੇ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਲੋੜ ਵੰਦ ਲੋਕਾਂ ਲਈ ਰਖੇ | ਇਸ ਮੌਕੇ ਓਹਨਾ ਕਿਹਾ ਕਿ ਅਗਰ ਸੁਖ ਅਤੇ ਖੁਸੀਆ ਚਾਹੀਦੀਆਂ ਹਨ ਤਾਂ ਸਾਨੂੰ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਚੱਲਣਾ ਪਵੇਗਾ ਨਾਲ ਹੀ ਓਹਨਾ ਕਿਹਾ ਕਿ ਲੀਡਰਾਂ ਨੂੰ ਵੀ ਅਕਲ ਦੇ ਨਾਲ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ ਨਹੀਂ ਤਾਂ ਦੁਨੀਆ ਐਟਮੀ ਦੌਰ ਵਲ ਜਾਵੇਗੀ ,,,,ਈਦ ਦੀ ਨਮਾਜ਼ ਅਤਾ ਕਰਨ ਲਈ ਵੱਖ ਵੱਖ ਇਲਾਕਿਆਂ ਤੋਂ ਵੀ ਭਾਈਚਾਰੇ ਦੇ ਲੋਕ ਕਾਦੀਆਂ ਪਹੁੰਚੇ। ਮਹਿਲਾਵਾਂ ਅਤੇ ਬੱਚਿਆਂ ਨੇ ਵੀ ਵੱਡੀ ਗਿਣਤੀ ਚ ਨਮਾਜ਼ ਚ ਸ਼ਿਰਕਤ ਕੀਤੀ | ਸਭ ਨੇ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ | ਬਾਅਦ ਚ ਸੇਵੀਆਂ ਅਤੇ ਮੀਠੇ ਚੌਲਾਂ ਦੇ ਲੰਗਰ ਵੀ ਲਗਾਏ ਗਏ |

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ