ਗੁਰਦਾਸਪੁਰ ਦੇ ਪਿੰਡ ਉਧਨਵਾਲ ‘ਚ ਪੁਲਿਸ ਤੇ ਗੈਂਗਸਟਰ ਦੇ ਗੁਰਗੇ ਵਿਚਾਲੇ ਮੁਕਾਬਲਾ, ਮੁਲਜ਼ਮ ਜ਼ਖ਼ਮੀ

Published: 

25 Jun 2026 12:11 PM IST

ਗੁਰਦਾਸਪੁਰ ਦੇ ਪਿੰਡ ਉਧਨਵਾਲ ਚ ਪੁਲਿਸ ਤੇ ਗੈਂਗਸਟਰ ਦੇ ਗੁਰਗੇ ਵਿਚਾਲੇ ਮੁਕਾਬਲਾ, ਮੁਲਜ਼ਮ ਜ਼ਖ਼ਮੀ

ਗੁਰਦਾਸਪੁਰ ਦੇ ਪਿੰਡ ਉਧਨਵਾਲ 'ਚ ਪੁਲਿਸ ਤੇ ਗੈਂਗਸਟਰ ਦੇ ਗੁਰਗੇ ਵਿਚਾਲੇ ਮੁਕਾਬਲਾ, ਮੁਲਜ਼ਮ ਜ਼ਖ਼ਮੀ

ਬਟਾਲਾ ਵਿੱਚ ਹਾਲ ਹੀ ਵਿੱਚ ਇੱਕ ਕੱਪੜਾ ਵਪਾਰੀ ਦੇ ਘਰ ‘ਤੇ ਹੋਈ ਫਾਇਰਿੰਗ ਦੀ ਵਾਰਦਾਤ ਦੀ ਜਾਂਚ ਦੌਰਾਨ ਪੁਲਿਸ ਤੇ ਇੱਕ ਗੈਂਗਸਟਰ ਦੇ ਗੁਰਗੇ ਵਿਚਾਲੇ ਮੁਕਾਬਲਾ ਹੋ ਗਿਆ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੀ ਲੱਤ ”ਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਗੁਰਗੇ ਨੂੰ ਸਖ਼ਤ ਸੁਰੱਖਿਆ ਹੇਠ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ ਹੈ।

ਪੁਲਿਸ ਅਨੁਸਾਰ ਕੁਝ ਦਿਨ ਪਹਿਲਾਂ ਬਟਾਲਾ ਦੇ ਇੱਕ ਕੱਪੜਾ ਵਪਾਰੀ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਹਾਲਾਂਕਿ ਗੋਲੀਆਂ ਵਪਾਰੀ ਦੇ ਘਰ ਦੀ ਬਜਾਏ ਉਸ ਦੇ ਗੁਆਂਢੀ ਦੇ ਘਰ ‘ਤੇ ਲੱਗੀਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਜਾਂਚ ਦੌਰਾਨ ਪੁਲਿਸ ਨੇ ਬਲਦੇਵ ਸਿੰਘ ਨਾਮਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਇਸ ਵਾਰਦਾਤ ‘ਚ ਸ਼ਮੂਲੀਅਤ ਸਾਹਮਣੇ ਆਈ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਵਾਰਦਾਤ ‘ਚ ਵਰਤਿਆ ਗਿਆ ਪਿਸਤੌਲ ਪਿੰਡ ਉਧਨਵਾਲ ਨੇੜੇ ਪਿੰਡ ਮਾਨੇਸ ਕੋਲ ਨਹਿਰ ਦੇ ਕਿਨਾਰੇ ਲੁਕਾ ਕੇ ਰੱਖਿਆ ਹੋਇਆ ਹੈ। ਜਦੋਂ ਪੁਲਿਸ ਹਥਿਆਰ ਦੀ ਬਰਾਮਦਗੀ ਲਈ ਉਸ ਨੂੰ ਮੌਕੇ ‘ਤੇ ਲੈ ਕੇ ਗਈ ਤਾਂ ਉਸ ਨੇ ਅਚਾਨਕ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਸਵੈ-ਰੱਖਿਆ ‘ਚ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗ ਗਈ। ਪੁਲਿਸ ਨੇ ਜ਼ਖ਼ਮੀ ਮੁਲਜ਼ਮ ਨੂੰ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ ਹੈ।

Follow Us