ਭ੍ਰਿਸ਼ਟਾਚਾਰ ਦੇ ਦੋਸ਼ ‘ਚ ਮਹਿਲਾ ਇੰਸਪੈਕਟਰ ਗ੍ਰਿਫ਼ਤਾਰ, ਸਾਂਝ ਕੇਂਦਰ ‘ਚ ਮੁਲਾਜ਼ਮਾਂ ਤੋਂ ਕਰਦੀ ਸੀ ਪੈਸਿਆਂ ਦੀ ਵਸੂਲੀ
ਇਸ ਮਾਮਲੇ ਦਾ ਖੁਲਾਸਾ ਓਦੋਂ ਹੋਇਆ, ਜਦੋਂ ਕੁੱਝ ਪੁਲਿਸ ਮੁਲਾਜ਼ਮਾਂ ਨੇ ਇੰਸਪੈਕਟਰ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ। ਇਸ ਮਾਮਲੇ 'ਚ ਸ਼ਿਕਾਇਤਾਂ ਮਿਲੀਆ ਕਿ ਇੰਦਰਬੀਰ ਕੌਰ ਦਬਾਅ ਬਣਾ ਕੇ ਪੈਸੇ ਵਸੂਲਦੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਦੀ ਮੁੱਢਲੀ ਜਾਂਚ 'ਚ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਭ੍ਰਿਸ਼ਟਾਚਾਰ ਰੋਕਥਾਮ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ।

ਗੁਰਦਾਸਪੁਰ ‘ਚ ਪੁਲਿਸ ਸਾਂਝ ਕੇਂਦਰ ਦੀ ਮਹਿਲਾ ਇੰਚਾਰਜ ਇੰਸਪੈਕਟਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਸਾਂਝ ਕੇਂਦਰ ‘ਚ ਤੈਨਾਤ ਹੋਰ ਮੁਲਾਜ਼ਮਾਂ ਤੋਂ ਰਿਸ਼ਵਤ ਵਸੂਲਦੀ ਸੀ।
ਇਸ ਮਾਮਲੇ ਦਾ ਖੁਲਾਸਾ ਓਦੋਂ ਹੋਇਆ, ਜਦੋਂ ਕੁੱਝ ਪੁਲਿਸ ਮੁਲਾਜ਼ਮਾਂ ਨੇ ਇੰਸਪੈਕਟਰ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ। ਇਸ ਮਾਮਲੇ ‘ਚ ਸ਼ਿਕਾਇਤਾਂ ਮਿਲੀਆ ਕਿ ਇੰਦਰਬੀਰ ਕੌਰ ਦਬਾਅ ਬਣਾ ਕੇ ਪੈਸੇ ਵਸੂਲਦੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਦੀ ਮੁੱਢਲੀ ਜਾਂਚ ‘ਚ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਭ੍ਰਿਸ਼ਟਾਚਾਰ ਰੋਕਥਾਮ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ।
ਭ੍ਰਿਸ਼ਟਾਚਾਰ ਦੇ ਜਾਲ ‘ਚ ਸ਼ਾਮਲ ਹੋ ਸਕਦੇ ਹਨ ਹੋਰ ਵੀ ਮੁਲਾਜ਼ਮ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਦਰਬੀਰ ਕੌਰ ਵੱਲੋਂ ਪੈਸਿਆ ਦੀ ਮੰਗ ਤੇ ਪੈਸੇ ਲੈਣ-ਦੇਣ ਦੇ ਸਬੂਤ ਮਿਲੇ ਹਨ। ਅੱਗੇ ਦੀ ਜਾਂਚ ਜਾਰੀ ਹੈ। ਉੱਥੇ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਭ੍ਰਿਸ਼ਟਾਚਾਰ ਦੇ ਜਾਲ ‘ਚ ਹੋਰ ਵੀ ਕਰਮਚਾਰੀ ਸ਼ਾਮਲ ਹੋ ਸਕਦੇ ਹਨ। ਪੁਲਿਸ ਜਾਂਚ-ਪੜਤਾਲ ਕਰਨ ਤੋਂ ਬਾਅਦ ਜਾਂਚ ਦਾ ਦਾਇਰਾ ਵਧਾ ਸਕਦੀ ਹੈ।
ਦੱਸ ਦੇਈਏ ਕਿ ਪੁਲਿਸ ਸਾਂਝ ਕੇਂਦਰ ਐਫਆਈਆਰ ਦੀ ਕਾਪੀ, ਕੈਰੇਕਟਰ ਸਰਟੀਫ਼ਿਕੇਟ, ਪੁਲਿਸ ਵੈਰੀਫਿਕੇਸ਼ਨ, ਪਾਸਪੋਰਟ ਰਿਪੋਰਟ ਵਰਗੀਆਂ ਸੇਵਾਵਾਂ ਲਈ ਬਣਾਇਆ ਗਿਆ ਹੈ। ਅਜਿਹੇ ‘ਚ ਸਾਂਝ ਕੇਂਦਰ ਦੇ ਇੰਚਾਰਜ ਦਾ ਹੀ ਭ੍ਰਿਸ਼ਟਾਚਾਰ ਕਰਨ ਦਾ ਮਾਮਲਾ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ।