AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

“ਧਾਮੀ ਰਾਜ” ‘ਚ ਸਭ ਕੁੱਝ ਸੰਭਵ, ਆਉਣ ਵਾਲੀਆਂ ਪੀੜ੍ਹੀਆਂ ਭੁਗਤਣਗੀਆਂ ਖਮਿਆਜ਼ਾ: ਗਿਆਨੀ ਰਘਬੀਰ ਸਿੰਘ

ਗਿਆਨੀ ਰਘਬੀਰ ਸਿੰਘ ਨੇ ਮਰਿਆਦਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਕੋਈ ਹੈੱਡ ਗ੍ਰੰਥੀ ਸੇਵਾਮੁਕਤ ਹੁੰਦਾ ਹੈ, ਤਾਂ ਉਹ ਨਵੇਂ ਨਿਯੁਕਤ ਹੋਏ ਹੈੱਡ ਗ੍ਰੰਥੀ ਨੂੰ ਖ਼ੁਦ ਚੌਰ ਸਾਹਿਬ ਦੀ ਸੇਵਾ ਸੌਂਪਦਾ ਹੈ ਤੇ ਸਨਮਾਨ ਵਜੋਂ ਸਿਰੋਪਾਓ ਭੇਟ ਕਰਦਾ ਹੈ। ਪਰ ਮੌਜੂਦਾ ਸਮੇਂ 'ਚ ਅਜਿਹੀਆਂ ਪਰੰਪਰਾਵਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਜ ਜੋ ਮਰਿਆਦਾ ਦਾ ਘਾਣ ਹੋ ਰਿਹਾ ਹੈ, ਉਸ ਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।

ਧਾਮੀ ਰਾਜ 'ਚ ਸਭ ਕੁੱਝ ਸੰਭਵ, ਆਉਣ ਵਾਲੀਆਂ ਪੀੜ੍ਹੀਆਂ ਭੁਗਤਣਗੀਆਂ ਖਮਿਆਜ਼ਾ: ਗਿਆਨੀ ਰਘਬੀਰ ਸਿੰਘ
lalit-sharma
| Updated On: 22 Apr 2026 12:07 PM IST

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਅਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕੀ ਢਾਂਚੇ ਤੇ ਕਾਰਜਸ਼ੈਲੀ ‘ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਡੇ ਪੁਰਖਿਆਂ ਦੀਆਂ ਸ਼ਹੀਦੀਆਂ ਨਾਲ ਹੋਂਦ ‘ਚ ਆਈ ਇੱਕ ਮਹਾਨ ਸੰਸਥਾ ਹੈ, ਜਿਸ ਦਾ ਮਕਸਦ ਗੁਰਦੁਆਰਿਆਂ ਦੀ ਸਾਂਭ-ਸੰਭਾਲ ਤੇ ਮਰਿਆਦਾ ਨੂੰ ਕਾਇਮ ਰੱਖਣਾ ਸੀ। ਪਰ ਮੌਜੂਦਾ “ਧਾਮੀ ਰਾਜ” ‘ਚ ਮਰਿਆਦਾ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ, ਜੋ ਕਿ ਨਾ-ਸਹਿਣਯੋਗ ਹੈ।

ਗਿਆਨੀ ਰਘਬੀਰ ਸਿੰਘ ਨੇ ਮਰਿਆਦਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਕੋਈ ਹੈੱਡ ਗ੍ਰੰਥੀ ਸੇਵਾਮੁਕਤ ਹੁੰਦਾ ਹੈ, ਤਾਂ ਉਹ ਨਵੇਂ ਨਿਯੁਕਤ ਹੋਏ ਹੈੱਡ ਗ੍ਰੰਥੀ ਨੂੰ ਖ਼ੁਦ ਚੌਰ ਸਾਹਿਬ ਦੀ ਸੇਵਾ ਸੌਂਪਦਾ ਹੈ ਤੇ ਸਨਮਾਨ ਵਜੋਂ ਸਿਰੋਪਾਓ ਭੇਟ ਕਰਦਾ ਹੈ। ਪਰ ਮੌਜੂਦਾ ਸਮੇਂ ‘ਚ ਅਜਿਹੀਆਂ ਪਰੰਪਰਾਵਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਜ ਜੋ ਮਰਿਆਦਾ ਦਾ ਘਾਣ ਹੋ ਰਿਹਾ ਹੈ, ਉਸ ਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।

ਦੂਜੇ ਪਾਸੇ, ਪੰਜਾਬ ਦੇ ਰਾਜਪਾਲ ਵੱਲੋਂ ਬੇਅਦਬੀ ਕਾਨੂੰਨ ਸੋਧ ਬਿੱਲ ਨੂੰ ਪਾਸ ਕੀਤੇ ਜਾਣ ਦਾ ਉਨ੍ਹਾਂ ਨੇ ਪੁਰਜ਼ੋਰ ਸਵਾਗਤ ਕੀਤਾ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਰੋਕਣ ਲਈ ਬਣਾਏ ਗਏ ਇਸ ਸਖ਼ਤ ਕਾਨੂੰਨ ‘ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਬਿੱਲ ਦੀ ਸ਼ਲਾਘਾ ਕੀਤੇ ਜਾਣ ਦਾ ਸਮਰਥਨ ਕੀਤਾ।

ਇਸ ਦੌਰਾਨ ਉਨ੍ਹਾਂ ਐੱਸਜੀਪੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਵੱਲੋਂ ਇਸ ਕਾਨੂੰਨ ਦੇ ਕੀਤੇ ਗਏ ਵਿਰੋਧ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਦਾ ਸੁਭਾਅ ਹਰ ਚੰਗੇ ਕੰਮ ਦਾ ਵਿਰੋਧ ਕਰਨਾ ਬਣ ਚੁੱਕਾ ਹੈ। ਉਨ੍ਹਾਂ ਸਮੁੱਚੀ ਸਿੱਖ ਸੰਗਤ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਗੁਰੂ ਨੂੰ ਸਮਰਪਿਤ ਹੋ ਕੇ ਅਜਿਹੇ ਸਖ਼ਤ ਕਾਨੂੰਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।

Follow Us
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...