ਨੇਪਾਲ ਵਿੱਚ ਫਸੇ 92 ਪੰਜਾਬੀ: ਅੰਮ੍ਰਿਤਸਰ ਤੋਂ ਗਏ ਸਨ ਜਨਕਪੁਰ ਧਾਮ, ਅੱਗਜ਼ਨੀ ਤੇ ਕਰਫਿਊ ਵਿਚਕਾਰ ਪਹੁੰਚੇ ਭੈਰਵ ਬਾਰਡਰ

Updated On: 

12 Sep 2025 11:16 AM IST

Gen Z Protest in Nepal: ਨੇਪਾਲ ਵਿੱਚ ਵਿਗੜਦੇ ਹਾਲਾਤਾਂ ਵਿੱਚ ਇੱਕ ਚਿੰਤਾ ਦੀ ਖ਼ਬਰ ਸਾਹਮਣੇ ਆਈ ਹੈ। ਨੇਪਾਲ ਵਿੱਚ ਅੰਮ੍ਰਿਤਸਰ ਦੇ 92 ਯਾਤਰੀਆਂ ਦਾ ਇੱਕ ਜਥਾ ਫਸਿਆ ਹੋਇਆ ਹੈ। ਇਹ ਜਥਾ 3 ਸਤੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਅਤੇ 5 ਸਤੰਬਰ ਨੂੰ ਸਰਹੱਦ ਪਾਰ ਕਰਕੇ ਜਨਕਪੁਰ ਧਾਮ ਪਹੁੰਚਿਆ। 6 ਸਤੰਬਰ ਨੂੰ ਕਾਠਮੰਡੂ ਤੇ ਫਿਰ ਪੋਖਰਾ ਗਿਆ। ਜਿਸ ਤੋਂ ਬਾਅਦ 8 ਸਤੰਬਰ ਨੂੰ ਨੇਪਾਲ ਵਿੱਚ ਸਥਿਤੀ ਅਚਾਨਕ ਵਿਗੜ ਗਈ।

ਨੇਪਾਲ ਵਿੱਚ ਫਸੇ 92 ਪੰਜਾਬੀ: ਅੰਮ੍ਰਿਤਸਰ ਤੋਂ ਗਏ ਸਨ ਜਨਕਪੁਰ ਧਾਮ, ਅੱਗਜ਼ਨੀ ਤੇ ਕਰਫਿਊ ਵਿਚਕਾਰ ਪਹੁੰਚੇ ਭੈਰਵ ਬਾਰਡਰ

Photo Credit: PTI

Follow Us On

Punjabi Stuck in Nepal: ਅੰਮ੍ਰਿਤਸਰ ਤੋਂ 92 ਯਾਤਰੀਆਂ ਦਾ ਇੱਕ ਸਮੂਹ ਵਿਗੜਦੇ ਹਾਲਾਤਾਂ ਵਿਚਕਾਰ ਨੇਪਾਲ ਵਿੱਚ ਫਸਿਆ ਹੋਇਆ ਹੈ। ਇਹ ਸਮੂਹ ਕਰਫਿਊ, ਅੱਗਜ਼ਨੀ ਅਤੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਰਾਤ ਨੂੰ ਨੇਪਾਲ ਸਰਹੱਦ ‘ਤੇ ਪਹੁੰਚਿਆ। ਅੱਜ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਸਮੂਹ ਸਰਹੱਦ ਪਾਰ ਕਰਕੇ ਸੁਰੱਖਿਅਤ ਭਾਰਤ ਆਵੇ।

ਇਹ ਜਥਾ 3 ਸਤੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਅਤੇ 5 ਸਤੰਬਰ ਨੂੰ ਸਰਹੱਦ ਪਾਰ ਕਰਕੇ ਜਨਕਪੁਰ ਧਾਮ ਪਹੁੰਚਿਆ। ਉੱਥੋਂ ਇਹ 6 ਸਤੰਬਰ ਨੂੰ ਕਾਠਮੰਡੂ ਤੇ ਫਿਰ ਪੋਖਰਾ ਗਿਆ। ਸ਼ਰਧਾਲੂਆਂ ਦਾ ਪ੍ਰੋਗਰਾਮ ਆਮ ਵਾਂਗ ਚੱਲ ਰਿਹਾ ਸੀ, ਪਰ 8 ਸਤੰਬਰ ਤੋਂ ਨੇਪਾਲ ਵਿੱਚ ਸਥਿਤੀ ਅਚਾਨਕ ਵਿਗੜਨ ਲੱਗੀ। ਇਸ ਤੋਂ ਬਾਅਦ ਇਹ ਜਥਾ ਲਗਾਤਾਰ ਸੁਰੱਖਿਅਤ ਵਾਪਸੀ ਦਾ ਰਸਤਾ ਲੱਭ ਰਿਹਾ ਹੈ।

ਸਮੂਹ ਨੇ ਰਾਤ ਦੇ ਹਨੇਰੇ ਵਿੱਚ ਯਾਤਰਾ ਕੀਤੀ

ਨੇਪਾਲ ਵਿੱਚ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਇਸ ਜਥੇ ਨੇ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਤ ਨੂੰ ਯਾਤਰਾ ਕਰਨ ਦਾ ਫੈਸਲਾ ਕੀਤਾ। ਰਿੰਕੂ ਬਟਵਾਲ ਨੇ ਇੱਕ ਵੀਡੀਓ ਸਾਂਝਾ ਕੀਤਾ ਅਤੇ ਦੱਸਿਆ ਕਿ 9 ਸਤੰਬਰ ਨੂੰ ਉਹ ਸਾਰੇ ਪੋਖਰਾ ਵਿੱਚ ਸਨ। ਸੜਕਾਂ ‘ਤੇ ਤਣਾਅ ਅਤੇ ਕਰਫਿਊ ਸੀ। ਨੌਜਵਾਨਾਂ ਨੂੰ ਬਾਈਕ ‘ਤੇ ਵਿਰੋਧ ਪ੍ਰਦਰਸ਼ਨ ਕਰਦੇ ਦੇਖਿਆ ਗਿਆ। ਹੋਟਲ ਦੇ ਆਲੇ-ਦੁਆਲੇ ਸੜ ਰਹੀਆਂ ਇਮਾਰਤਾਂ ਤੋਂ ਧੂੰਆਂ ਉੱਠਦਾ ਦੇਖਿਆ ਗਿਆ। ਪ੍ਰਸ਼ਾਸਨ ਨੇ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ। ਜਿਸ ਤੋਂ ਬਾਅਦ ਉਹ 9-10 ਸਤੰਬਰ ਦੀ ਰਾਤ ਨੂੰ ਨੇਪਾਲ ਸਰਹੱਦ ਲਈ ਰਵਾਨਾ ਹੋ ਗਏ।

ਭੈਰਹਾਵਾ ਸਰਹੱਦ ‘ਤੇ ਇੰਤਜ਼ਰ

ਰਾਤ ਭਰ ਦੀ ਯਾਤਰਾ ਤੋਂ ਬਾਅਦ, ਇਹ ਸਮੂਹ 10 ਸਤੰਬਰ ਨੂੰ ਨੇਪਾਲ-ਭਾਰਤ ਸਰਹੱਦ ‘ਤੇ ਭੈਰਹਾਵਾ (ਭੈਰਵਾ) ਸਰਹੱਦ ‘ਤੇ ਪਹੁੰਚਿਆ। ਇਸ ਸਮੇਂ, ਯਾਤਰੀਆਂ ਨੂੰ ਇੱਥੇ ਰੋਕਿਆ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ। ਸਮੂਹ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹ ਕਿਸੇ ਵੀ ਤਰੀਕੇ ਨਾਲ ਸੁਰੱਖਿਅਤ ਭਾਰਤ ਵਾਪਸ ਆਉਣਾ ਚਾਹੁੰਦੇ ਹਨ। ਅੱਜ ਸਮੂਹ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਇਜਾਜ਼ਤ ਮਿਲ ਜਾਵੇਗੀ।

ਭਾਰਤ-ਨੇਪਾਲ ਸਰਹੱਦ ‘ਤੇ ਵਧਾਈ ਸੁਰੱਖਿਆ

ਨੇਪਾਲ ਵਿੱਚ ਵੱਧ ਰਹੀ ਹਿੰਸਾ ਦੇ ਮੱਦੇਨਜ਼ਰ ਭਾਰਤੀ ਸੁਰੱਖਿਆ ਏਜੰਸੀਆਂ ਨੇ ਵੀ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਹੈ। ਸਰਹੱਦ ‘ਤੇ ਆਉਣ-ਜਾਣ ਵਾਲੇ ਲੋਕਾਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ। ਸਥਿਤੀ ਵਿਗੜਨ ਕਾਰਨ ਕਈ ਥਾਵਾਂ ‘ਤੇ ਅਸਥਾਈ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਏਜੰਸੀਆਂ ਨੇਪਾਲ ਵਿੱਚ ਫਸੇ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਹੀ ਹੈ ਅਤੇ ਪਹਿਲ ਦੇ ਅਧਾਰ ਤੇ ਉਨ੍ਹਾਂ ਨੂੰ ਭਾਰਤ ਸੁਰੱਖਿਅਤ ਲੈ ਕੇ ਆਉਣ ਦੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।