Police Gatka Training: ਨਿਹੰਗ ਸਿੰਘਾਂ ਵੱਲੋਂ ਪੁਲਿਸ ਦੇ ਜਵਾਨਾਂ ਨੂੰ ਸਿਖਾਏ ਜਾ ਰਹੇ ਗੱਤਕੇ ਦੇ ਹੁਨਰ
Jalandhar News: ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਵਾਲੇ ਨਿਹੰਗ ਸਿੰਘਾਂ ਤੋ ਗੱਤਕਾ ਸਿੱਖਣ ਦੀ ਟ੍ਰੇਨਿੰਗ ਲੈ ਰਹੇ ਹਨ ।
ਨਿਹੰਗ ਸਿੰਘਾਂ ਵੱਲੋਂ ਪੁਲਿਸ ਦੇ ਜਵਾਨਾਂ ਨੂੰ ਸਿਖਾਏ ਜਾ ਰਹੇ ਗੱਤਕੇ ਦੇ ਹੁਨਰ। Gatka Training to Police Jawans by Nihang Singh
ਪਿਛਲੇ ਬੀਤੇ ਦਿਨੋ ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਦੀ ਹਿੰਸਾ ‘ਚ ਕਈ ਪੁਲਿਸ ਵਾਲੇ ਜਖਮੀ ਹੋਏ ਸਨ। ਉਸ ਹਿੰਸਾ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਦਿਹਾਤੀ ਪੁਲਿਸ ਦੇ ਅਫਸਰ ਤੇ ਮੁਲਾਜਮਾਂ ਨੂੰ ਗੱਤਕੇ ਦਾ ਹੁਨਰ ਸਿੱਖਣ ਦੇ ਆਦੇਸ਼ ਜਾਰੀ ਕੀਤੇ ਹਨ ।
ਗੱਤਕਾ ਨਹੀਂ ਹੈ, ਇਹ ਇੱਕ ਹੁਨਰ ਹੈ-: SPD
ਜਲੰਧਰ ਦਿਹਾਤੀ ਪੁਲਿਸ ਦੇ ਅਫਸਰ ਐਸਪੀਡੀ ਸਰਬਜੀਤ ਸਿੰਘ ਬਾਹੀਆ ਕਹਿੰਦੇ ਹਨ ਕਿ ਇਹ ਗੱਤਕਾ ਨਹੀਂ ਹੈ, ਇਹ ਇੱਕ ਹੁਨਰ ਹੈ ਅਤੇ ਨਿਹੰਗ ਸਿੱਘਾਂ ਨੂੰ ਇਨ੍ਹਾਂ ਹੁਨਰਾਂ ਬਾਰੇ ਵਧੇਰੇ ਜਾਣਕਾਰੀ ਹੈ । ਪੰਜਾਬ ਪੁਲਿਸ ਦੇ ਜਵਾਨਾਂ ਨੂੰ ਇਹ ਸਿਖਲਾਈ ਦਿੱਤੀ ਜਾ ਰਹੀ ਹੈ ਕਿ ਡੰਡੇ ਅਤੇ ਗੱਤਕੇ ਨਾਲ ਹਮਲਾ ਕਰਨ ਵਾਲੇ ਲੋਕਾਂ ਤੋਂ ਕਿਵੇਂ ਆਪਣਾ ਬਚਾਅ ਕਰਨਾ ਚਾਹੀਦਾ ਹੈ । ਉਨਾਂ ਕਿਹਾ ਇਹ ਇਕ ਰੁਟੀਨ ਟ੍ਰੇਨਿੰਗ ਹੈ ਜੌ ਮਾਰਸ਼ਲ ਆਰਟ ਦਾ ਇਕ ਹਿੱਸਾ ਹੈ ਤੇ ਇਸ ਦੀ ਖਾਸੀਅਤ ਇਹ ਹੈ ਕਿ ਨਿਹੰਗ ਸਿੰਘਾਂ ਨੂੰ ਇਸ ਦੀ ਵਧੇਰੇ ਜਾਣਕਾਰੀ ਹੁੰਦੀ ਹੈ ।
ਇਹ ਵੀ ਪੜ੍ਹੋ – ਸਾਥੀ ਦੀ ਰਿਹਾਈ ਨੂੰ ਲੈ ਕੇ ਅੰਮ੍ਰਿਤਪਾਲ ਦੇ ਸਮਰਥਕਾਂ ਦੀ ਪੁਲਿਸ ਨਾਲ ਹਿੰਸਕ ਝੜਪ, ਲੱਗੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ
ਬਾਹੀਆ ਨੇ ਦੱਸਿਆ ਕਿ ਇਹ ਟ੍ਰੇਨਿੰਗ ਓਦੋਂ ਤਕ ਚੱਲੇਗੀ ਜਦੋਂ ਤਕ ਪੁਲਿਸ ਮੁਲਾਜਮ ਗੱਤਕੇ ਦੇ ਹੁਨਰ ਨੂੰ ਚੰਗੀ ਤਰ੍ਹਾਂ ਨਾਲ ਸਿੱਖ ਅਤੇ ਸਮਝ ਨਹੀਂ ਲੈਂਦੇ ਹਨ ।