Gangster Lawrence Bishnoi ਦੀ ਜਾਨ ਨੂੰ ਖਤਰਾ, ਦਿੱਲੀ ਜੇਲ੍ਹ ਪ੍ਰਸ਼ਾਸਨ ਨੂੰ ਕਤਲ ਦਾ ਸ਼ੱਕ, ਅਦਾਲਤ ਤੋਂ ਬਠਿੰਡਾ ਭੇਜਣ ਦੀ ਮੰਗ

Updated On: 

12 Jun 2023 11:40 AM

ਗੈਂਗਸਟਰ ਲਾਰੈਂਸ ਦਾ ਦਿੱਲੀ ਜੇਲ੍ਹ ਵਿੱਚ ਕਤਲ ਹੋ ਸਕਦਾ ਹੈ। ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਦੀ ਸਾਕੇਤ ਅਦਾਲਤ ਵਿੱਚ ਅਪੀਲ ਦਾਇਰ ਕਰਕੇ ਸਪੱਸ਼ਟ ਕੀਤਾ ਹੈ ਕਿ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਕਿਸੇ ਜੇਲ੍ਹ ਵਿੱਚ ਨਾ ਰੱਖਕੇ ਪੰਜਾਬ ਭੇਜਿਆ ਜਾਵੇ। ਦੂਜੇ ਪਾਸੇ ਦਿੱਲੀ ਦੀ ਸਾਕੇਤ ਅਦਾਲਤ ਨੇ ਗੈਂਗਸਟਰ ਲਾਰੈਂਸ ਦੀ ਪੁਲਿਸ ਹਿਰਾਸਤ 14 ਜੂਨ ਤੱਕ ਵਧਾ ਦਿੱਤੀ ਹੈ।

Gangster Lawrence Bishnoi ਦੀ ਜਾਨ ਨੂੰ ਖਤਰਾ, ਦਿੱਲੀ ਜੇਲ੍ਹ ਪ੍ਰਸ਼ਾਸਨ ਨੂੰ ਕਤਲ ਦਾ ਸ਼ੱਕ, ਅਦਾਲਤ ਤੋਂ ਬਠਿੰਡਾ ਭੇਜਣ ਦੀ ਮੰਗ
Follow Us On

ਨਵੀਂ ਦਿੱਲੀ। ਗੈਂਗਸਟਰ ਲਾਰੈਂਸ਼ ਬਿਸ਼ਨੋਈ (Lawrence Bishnoi) ਦੀ ਸੁਰੱਖਿਆ ਨੂੰ ਲੈ ਕੇ ਦਿੱਲੀ ਜੇਲ ਪ੍ਰਸ਼ਾਸਨ ਗੰਭੀਰ ਹੈ। ਜਿਸ ਕਾਰਨ ਦਿੱਲੀ ਜੇਲ ਪ੍ਰਸ਼ਾਸਨ ਨੇ ਸ਼ੱਕ ਜਾਹਿਰ ਕੀਤਾ ਹੈ ਕੀ ਉਸਦਾ ਜੇਲ੍ਹ ਵਿੱਚ ਕਤਲ ਹੋ ਸਕਦਾ ਹੈ, ਕਿਉਂਕਿ ਮੰਡੋਲੀ ਜੇਲ ਵਿੱਚ ਉਸਦੇ ਦੁਸ਼ਮਣ ਗੈਂਗ ਦੇ ਅਪਰਾਧੀ ਬੰਦ ਇਸ ਕਾਰਨ ਬਿਸ਼ਨੋਈ ਨੂੰ ਬਠਿੰਡਾ ਜੇਲ ਵਿੱਚ ਭੇਜਿਆ ਜਾਵੇ।

ਇਸ ਕਾਰਨ ਸਾਕੇਤ ਅਦਾਲਤ ਨੇ ਦਿੱਲੀ ਜੇਲ੍ਹ ਪ੍ਰਸ਼ਾਸਨ (Delhi Jail Administration) ਦੀ ਅਪੀਲ ਦਾ ਨੋਟਿਸ ਲੈਂਦਿਆਂ ਇਸ ਗੈਂਗਸਟਰ ਨੂੰ ਉਸ ਦੀ ਹਿਰਾਸਤ ਪੂਰੀ ਹੋਣ ਤੋਂ ਬਾਅਦ ਬਠਿੰਡਾ ਜੇਲ੍ਹ ਦੇ ਹਵਾਲੇ ਕਰਨ ਲਈ ਵੀ ਕਿਹਾ ਹੈ। ਦਰਅਸਲ, ਲਾਰੈਂਸ ਲੰਬੇ ਸਮੇਂ ਤੋਂ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਇੱਥੋਂ ਉਸ ਨੂੰ ਗੁਜਰਾਤ ਪੁਲਿਸ ਨੇ ਇੱਕ ਅਪਰਾਧਿਕ ਮਾਮਲੇ ਦੀ ਜਾਂਚ ਲਈ ਹਿਰਾਸਤ ਵਿੱਚ ਲੈ ਲਿਆ ਅਤੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਲਿਆਂਦਾ ਗਿਆ।

‘ਮਈ ਮਹੀਨੇ ਰਿਮਾਂਡ ‘ਤੇ ਲਿਆ ਸੀ’

ਦਿੱਲੀ ਪੁਲਿਸ (Police) ਦੀ ਕ੍ਰਾਈਮ ਬ੍ਰਾਂਚ ਨੇ ਮਈ ਦੇ ਆਖ਼ਰੀ ਹਫ਼ਤੇ ਇੱਕ ਮਾਮਲੇ ਸਬੰਧੀ ਲਾਰੈਂਸ ਨੂੰ ਹਿਰਾਸਤ ਵਿੱਚ ਲੈ ਕੇ ਦਿੱਲੀ ਲਿਆਂਦਾ ਸੀ। ਅਦਾਲਤ ਨੇ ਗੈਂਗਸਟਰ ਨੂੰ ਰਿਮਾਂਡ ‘ਤੇ ਭੇਜ ਦਿੱਤਾ ਸੀ। ਐਤਵਾਰ 11 ਜੂਨ ਨੂੰ ਲਾਰੈਂਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਪੁਲਿਸ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ 14 ਜੂਨ ਤੱਕ ਹਿਰਾਸਤ ‘ਚ ਵਾਧਾ ਕਰ ਦਿੱਤਾ।

ਇਸ ਦੇ ਨਾਲ ਹੀ ਦਿੱਲੀ ਜੇਲ੍ਹ ਪ੍ਰਸ਼ਾਸਨ ਦੀ ਉਹ ਮੰਗ ਵੀ ਮੰਨ ਲਈ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਗੈਂਗਸਟਰ ਦੀ ਹਿਰਾਸਤ ਪੂਰੀ ਹੋਣ ‘ਤੇ ਉਸ ਨੂੰ ਸਿੱਧਾ ਬਠਿੰਡਾ ਜੇਲ੍ਹ ਦੇ ਹਵਾਲੇ ਕੀਤਾ ਜਾਵੇ। ਇਸ ਦੌਰਾਨ ਅਦਾਲਤ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਹੁਕਮ ਵੀ ਦਿੱਤੇ ਹਨ।

‘ਕਾਨੂੰਨ ਵਿਵਸਥਾ ਵਿਗੜਨ ਦਾ ਦਿੱਤਾ ਹਵਾਲਾ’

ਦਿੱਲੀ ਪੁਲਿਸ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਸੀ ਕਿ ਲਾਰੈਂਸ ਦੇ ਦਿੱਲੀ ਜੇਲ੍ਹ ਵਿੱਚ ਰਹਿਣ ਕਾਰਨ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ, ਕਿਉਂਕਿ ਜੇਲ੍ਹ ਵਿੱਚ ਉਸਦੇ ਕਈ ਦੁਸ਼ਮਣ ਬੰਦ ਹਨ। ਲਾਰੈਂਸ ਨੂੰ ਪਹਿਲਾਂ ਬਠਿੰਡਾ ਜੇਲ੍ਹ ਤੋਂ NIA ਨੇ ਰਿਮਾਂਡ ‘ਤੇ ਲਿਆ ਸੀ, ਫਿਰ ਗੁਜਰਾਤ ਪੁਲਿਸ ਨੇ ਅਤੇ ਹੁਣ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਹਿਰਾਸਤ ‘ਚ ਲਿਆ ਸੀ। ਇਸ ਲਈ ਜਿਸ ਜੇਲ੍ਹ ਤੋਂ ਏਜੰਸੀਆਂ ਨੇ ਲਾਰੈਂਸ ਨੂੰ ਹਿਰਾਸਤ ਵਿੱਚ ਲਿਆ ਸੀ, ਉਸ ਜੇਲ੍ਹ ਨੂੰ ਸਿੱਧਾ ਉਸ ਜੇਲ੍ਹ ਵਿੱਚ ਭੇਜਿਆ ਜਾਣਾ ਚਾਹੀਦਾ ਹੈ ਨਾ ਕਿ ਦਿੱਲੀ ਜੇਲ੍ਹ ਵਿੱਚ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version