Jaggu Bhagwanpuria ਨੂੰ ਅਦਾਲਤ ‘ਚ ਕੀਤਾ ਪੇਸ਼, 3 ਜੂਨ ਤੱਕ ਰਿਮਾਂਡ ‘ਤੇ ਭੇਜਿਆ, ਕਦੇ ਲਾਰੈਂਸ ਬਿਸ਼ਨੋਈ ਦਾ ਮਿੱਤਰ ਸੀ ਜੱਗੂ
ਜੱਗੂ ਭਗਵਾਨਪੁਰੀਆ ਨੂੰ ਪੁਲਿਸ ਨੇ ਮੁੜ ਅਦਾਲਤ ਵਿੱਚ ਪੇਸ਼ ਕੀਤਾ। ਦਰਅਸਲ ਜੱਗੂ ਦਾ ਆਰਮਜ਼ ਐਕਟ ਦੇ ਕੇਸ ਵਿੱਚ ਰਿਮਾਂਡ ਖਤਮ ਹੋ ਗਿਆ ਸੀ, ਜਿਸ ਕਾਰਨ ਪੁਲਿਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੌਰਾਨ ਅਦਾਲਤ ਨੇ ਇਸ ਖਤਰਨਾਕ ਗੈਂਗਸਟਰ ਨੂੰ ਤਿੰਨ ਜੂਨ ਤੱਕ ਰਿਮਾਂਡ ਤੇ ਭੇਜ ਦਿੱਤਾ। ਸਟੇਟ ਸਪੈਸ਼ਲ ਆਪਰੇਸ਼ਨ ਨੇ ਮੀਡੀਆ ਤੋਂ ਬਚਾਉਂਦੇ ਹੋਏ ਜੱਗੂ ਨੂੰ ਅਦਾਲਤ ਵਿੱਚ ਪੇਸ਼ ਕੀਤਾ।
ਅੰਮ੍ਰਿਤਸਰ। ਜੱਗੂ ਭਗਵਾਨਪੁਰੀਆ ਨੂੰ ਪੁਲਿਸ ਨੇ ਮੁੜ ਅੰਮ੍ਰਿਤਸਰ (Amritsar) ਅਦਾਲਤ ਵਿੱਚ ਪੇਸ਼ ਕੀਤਾ। ਦਰਅਸਲ ਜੱਗੂ ਦਾ ਆਰਮਜ਼ ਐਕਟ ਦੇ ਕੇਸ ਵਿੱਚ ਰਿਮਾਂਡ ਖਤਮ ਹੋ ਗਿਆ ਸੀ, ਜਿਸ ਕਾਰਨ ਪੁਲਿਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੌਰਾਨ ਅਦਾਲਤ ਨੇ ਇਸ ਖਤਰਨਾਕ ਗੈਂਗਸਟਰ ਨੂੰ ਤਿੰਨ ਜੂਨ ਤੱਕ ਰਿਮਾਂਡ ਤੇ ਭੇਜ ਦਿੱਤਾ। ਸਟੇਟ ਸਪੈਸ਼ਲ ਆਪਰੇਸ਼ਨ ਨੇ ਮੀਡੀਆ ਤੋਂ ਬਚਾਉਂਦੇ ਹੋਏ ਜੱਗੂ ਨੂੰ ਅਦਾਲਤ ਵਿੱਚ ਪੇਸ਼ ਕੀਤਾ।
ਕਦੇ ਬਿਸ਼ਨੋਈ ਦਾ ਜ਼ਿਗਰੀ ਦੋਸਤ ਸੀ ਜੱਗੂ
ਪਿਛਲੀ ਜਾਣਕਾਰੀ ਮੁਤਾਬਿਕ ਪੰਜਾਬ ਵਿਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜਿਗਰੀ ਦੋਸਤ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ (Jaggu Bhagwanpuria) ਹੁਣ ਜਾਨੀ ਦੁਸ਼ਮਣ ਬਣ ਚੁੱਕੇ ਹਨ। ਇਸੇ ਦਾ ਨਤੀਜਾ ਹੈ ਕਿ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਵਿਚਾਲੇ ਜ਼ਬਰਦਸਤ ਝੜਪ ਹੋਈ, ਇਸ ਗੈਂਗਵਾਰ ਵਿਚ ਲਾਰੈਂਸ ਗੈਂਗ ਵਲੋਂ ਜੱਗੂ ਦੇ ਦੋ ਖਾਸਮ-ਖਾਸ ਮਨਦੀਪ ਤੂਫ਼ਾਨ ਅਤੇ ਮੋਹਨਾ ਮਾਨਸਾ ਦਾ ਕਤਲ ਕਰ ਦਿੱਤਾ ਗਿਆ।
ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਦੀ ਗੈਂਗ ਆਪਰੇਟ ਕਰ ਰਹੇ ਗੋਲਡੀ ਬਰਾੜ ਨੇ ਫੇਸਬੁੱਕ ਤੇ ਪੋਸਟ ਪਾ ਕੇ ਲਈ ਸੀ। ਬਸ ਇਸ ਘਟਨਾ ਤੋਂ ਬਾਅਦ ਦੋਵੇਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਜਾਨੀ ਦੁਸ਼ਮਨ ਬਣ ਗਏ।
ਇਸ ਤਰ੍ਹਾਂ ਪਈ ਦੋਹਾਂ ਧੜਿਆਂ ‘ਚ ਪਾੜ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਕੇਸ ਵਿਚ ਉਸ ਨੂੰ ਗੋਲ਼ੀਆਂ ਮਾਰਨ ਵਾਲੇ ਦੋ ਸ਼ਾਰਪ ਸ਼ੂਟਰਾਂ ਮਨਪ੍ਰੀਤ ਉਰਫ ਮੰਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਨੇ ਐਨਕਾਊਂਟਰ ਕਰ ਦਿੱਤਾ ਸੀ। ਇਹ ਦੋਵੇਂ ਅੰਮ੍ਰਿਤਸਰ ਦੇ ਅਟਾਰੀ ਨੇੜੇ ਪਾਕਿਸਤਾਨ ਬਾਰਡਰ ਤੋਂ 10 ਕਿਲੋਮੀਟਰ ਦੂਰ ਇਕ ਪਿੰਡ ਦੇ ਖੇਤਾਂ ਵਿਚ ਬਣੇ ਮਕਾਨ ਵਿਚ ਲੁੱਕ ਕੇ ਬੈਠੇ ਸਨ। ਜਿਨ੍ਹਾਂ ਦਾ ਪੁਲਸ ਨੇ ਐਨਕਾਊਂਟਰ ਕਰ ਦਿੱਤਾ ਸੀ। ਦਰਅਸਲ ਲਾਰੈਂਸ ਗੈਂਗ ਨੂੰ ਲੱਗਦਾ ਸੀ ਕਿ ਜੱਗੂ ਭਗਵਾਨਪੁਰੀਆ ਵਲੋਂ ਹੀ ਮੰਨੂੰ ਕੁੱਸਾ ਅਤੇ ਜਗਰੂਪ ਰੂਪਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ, ਅਤੇ ਜੱਗੂ ਨੇ ਹੀ ਦੋਵਾਂ ਨੂੰ ਟਰੈਪ ਲਗਵਾ ਕੇ ਮਰਵਾਇਆ ਹੈ।
ਸੂਤਰਾਂ ਮੁਤਾਬਕ ਇਸੇ ਗੱਲ ਦਾ ਲਾਰੈਂਸ ਜੱਗੂ ਤੋਂ ਬਦਲਾ ਲੈਣਾ ਚਾਹੁੰਦਾ ਸੀ। ਇਸ ਤੋਂ ਇਲਾਵਾ ਲਾਰੈਂਸ ਗੈਂਗ ਨੂੰ ਇਹ ਵੀ ਲੱਗਦਾ ਸੀ ਕਿ ਜੱਗੂ ਉਨ੍ਹਾਂ ਦੀਆਂ ਅੰਦਰਲੀਆਂ ਗੱਲਾਂ ਲੀਕ ਕਰਦਾ ਸੀ ਅਤੇ ਸੰਦੀਪ ਨੰਗਲ ਅੰਬੀਆਂ ਵਾਲੇ ਕੇਸ ਚ ਵੀ ਉਨ੍ਹਾਂ ਨੂੰ ਅਸਲਾ ਦਿੱਤਾ ਸੀ। ਇਸ ਕਾਰਨ ਦੋਹਾਂ ਦੇ ਵਿਚਾਲੇ ਫੁੱਟ ਪੈ ਗਈ ਤੇ ਜਿਗਰੀ ਦੋਸਤ ਹੁਣ ਦੋਹੇਂ ਜਾਨੀ ਦੁਸ਼ਮਣ ਬਣ ਗਏ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ