G20 Summit: ਸਮਿਟ ਚ ਸ਼ਾਮਲ ਹੋਣ ਲਈ ਅਮ੍ਰਿਤਸਰ ਪੁਜੱਣ ਲੱਗੇ ਵਿਦੇਸ਼ੀ ਡੇਲੀਗੈਟਸ, ਨਿੱਘਾ ਸਵਾਗਤ
Security Arrangements: ਜੀ-20 ਸਮਿਟ ਨੂੰ ਲੈ ਕੇ ਪੰਜਾਬ ਪੁਲਿਸ ਨੇ ਪੂਰੇ ਸੂਬੇ ਵਿੱਚ 131 ਥਾਵਾਂ ਤੇ ਨਾਕੇ ਲਗਾ ਕੇ ਆਪਰੇਸ਼ਨ ਸੀਲ-2 ਮੁਹਿੰਮ ਵਿੱਢੀ ਹੋਈ ਹੈ। ਸਮਿਟ ਵਿੱਚ ਪਹੁੰਚਣ ਵਾਲੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।
ਅਮ੍ਰਿਤਸਰ ਨਿਊਜ: ਗੁਰੂ ਨਗਰੀ ਅਮ੍ਰਿਤਸਰ ਵਿਚ ਹੋਣ ਵਾਲੀ ਜੀ-20 ਸਮਿਟ ਨੂੰ ਲੈ ਕੇ ਵਿਦੇਸ਼ੀ ਡੇਲੀਗੇਟਸ ਦਾ ਅਮ੍ਰਿਤਸਰ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਾਰੇ ਵਿਦੇਸ਼ੀ ਮਹਿਮਾਨਾਂ ਦਾ ਪੰਜਾਬੀ ਸੱਭਿਆਚਾਰ ਨਾਲ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ।
ਇਸੇ ਲੜੀ ਵਿੱਚ ਮੰਗਲਵਾਰ ਨੂੰ ਜਦੋਂ ਕੁਝ ਵਿਦੇਸ਼ੀ ਮਹਿਮਾਨ ਅਮ੍ਰਿਤਸਰ ਦੇ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੇ ਤਾਂ ਲੋਕ ਕਲਾਕਾਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸੀਐਮ ਮਾਨ ਨੇ ਸ਼ਾਨਦਾਰ ਪ੍ਰਬੰਧਾਂ ਦਾ ਕੀਤਾ ਹੈ ਦਾਅਵਾ
ਬੀਤੇ ਦਿਨੀਂ ਜੀ-20 ਸਮਿਟ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਅਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਅਮ੍ਰਿਤਸਰ ਵਿੱਚ ਸਿੱਖਿਆ ਅਤੇ ਲੈਬਰ ਤੇ ਹੋਣ ਜਾ ਰਹੀਆਂ ਜੀ-20 ਦੀਆਂ ਦੋ ਬੈਠਕਾਂ ਨੂੰ ਲੈ ਕੇ ਅਜਿਹਾ ਸ਼ਾਨਦਾਰ ਪ੍ਰਬੰਧ ਕੀਤਾ ਜਾਵੇਗਾ ਕਿ ਦੁਨੀਆ ਵੀ ਵੇਖ ਕੇ ਹੈਰਾਨ ਹੋ ਜਾਵੇਗੀ। ਉਨ੍ਹਾਂ ਕਿਹਾ ਸੀ ਜੀ-20 ਦੀਆਂ ਬੈਠਕਾਂ ਵਿੱਚ ਪਹੁੰਚਣ ਵਾਲੇ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦੇ ਮਾਲ ਰੋਡ ਸਥਿਤ ਸਕੂਲ ਦਾ ਵੀ ਦੌਰਾ ਕਰਨਗੇ।
ਬੈਠਕਾਂ ਨੂੰ ਸਫਲ ਬਣਾਉਣ ਲਈ ਪੱਬਾਂ-ਭਾਰ ਹੋਈ ਸਰਕਾਰ
ਸੂਬਾ ਸਰਕਾਰ ਜੀ-20 ਸਮਿਟ ਨੂੰ ਵੱਧ ਤੋਂ ਵੱਧ ਸਫਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਤੋਂ ਲੈ ਕੇ ਉਨ੍ਹਾਂ ਦੀ ਮਹਿਮਾਨਵਾਜੀ ਤੱਕ ਹਰ ਚੀਜ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਇੱਥੇ ਪਹੁੰਚਣ ਵਾਲੇ ਮਹਿਮਾਨ ਵੀ ਭਰਵਾਂ ਸਵਾਗਤ ਵੇਖ ਕੇ ਬਹੁਤ ਖੁਸ਼ ਨਜਰ ਆ ਰਹੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ