ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਕਿਡਨੀ ਟਰਾਂਸਪਲਾਂਟ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ ਜਾਣਕਾਰੀ
ਸਿਹਤ ਮੰਤਰੀ ਬਲਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਡਨੀ ਦੀ ਸੋਜ ਤੋਂ ਪੀੜਤ ਮਰੀਜ਼ ਦਾ ਟਰਾਂਸਪਲਾਂਟ ਸਫਲਤਾਪੂਰਵਕ ਕੀਤਾ ਗਿਆ ਤੇ ਇਲਾਜ ਦੌਰਾਨ ਮਰੀਜ਼ ਤੋਂ ਕੋਈ ਪੈਸਾ ਨਹੀਂ ਲਿਆ ਗਿਆ। ਸਿਹਤ ਮੰਤਰੀ ਮੁਤਾਬਕ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਆਰਗਨ ਰੀਟਰੀਵਲ ਸੈਂਟਰਾਂ ਵਜੋਂ ਵਿਕਸਤ ਕੀਤਾ ਗਿਆ ਹੈ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਸੂਬਾ ਸਰਕਾਰ ਵੱਲੋਂ ਸਿਹਤ ਖੇਤਰ ‘ਚ ਕੀਤੇ ਜਾ ਰਹੇ ਕੰਮਾਂ ਤੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸਰਕਾਰ ਦੀਆਂ ਵੱਖ-ਵੱਖ ਸਿਹਤ ਯੋਜਨਾਵਾਂ, ਮੁਫ਼ਤ ਇਲਾਜ ਤੇ ਮਰੀਜ਼ਾਂ ਲਈ ਉਪਲਬਧ ਸਹੂਲਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਇੱਕ ਮਰੀਜ਼ ਦਾ ਮੁਫ਼ਤ ਕਿਡਨੀ ਟਰਾਂਸਪਲਾਂਟ ਕੀਤਾ ਗਿਆ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਡਨੀ ਦੀ ਸੋਜ ਤੋਂ ਪੀੜਤ ਮਰੀਜ਼ ਦਾ ਟਰਾਂਸਪਲਾਂਟ ਸਫਲਤਾਪੂਰਵਕ ਕੀਤਾ ਗਿਆ ਤੇ ਇਲਾਜ ਦੌਰਾਨ ਮਰੀਜ਼ ਤੋਂ ਕੋਈ ਪੈਸਾ ਨਹੀਂ ਲਿਆ ਗਿਆ। ਸਿਹਤ ਮੰਤਰੀ ਮੁਤਾਬਕ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਆਰਗਨ ਰੀਟਰੀਵਲ ਸੈਂਟਰਾਂ ਵਜੋਂ ਵਿਕਸਤ ਕੀਤਾ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਗੁਰਦੇ ਤੇ ਲਿਵਰ ਵਰਗੇ ਅੰਗਾਂ ਦੇ ਟਰਾਂਸਪਲਾਂਟ ਦੀ ਸਹੂਲਤ ਲੋਕਾਂ ਲਈ ਹੋਰ ਆਸਾਨ ਹੋਈ ਹੈ।
ਮਾਨ ਸਰਕਾਰ ਦੀ ਸਿਹਤ ਕ੍ਰਾਂਤੀ ਤਹਿਤ ਲਿਖਿਆ ਜਾ ਰਿਹਾ ਪ੍ਰੇਰਨਾਦਾਇਕ ਇਤਿਹਾਸ!
ਗੁਰਦਾ ਟਰਾਂਸਪਲਾਂਟ ਦੇ ਮੁਫ਼ਤ ਆਪਰੇਸ਼ਨ ਦੇ ਲਾਭਪਾਤਰੀ ਨੇ ਕੀਤਾ ਮਾਨ ਸਰਕਾਰ ਦਾ ਧੰਨਵਾਦ ਹੌਸਲਾ ਅਫ਼ਜ਼ਾਈ ਕਰਦੇ ਹੋਏ ਸਿਹਤ ਮੰਤਰੀ ਨੇ @AAPbalbir ਨੇ ਦਿੱਤੀਆਂ ਸ਼ੁਭਕਾਮਨਾਵਾਂ pic.twitter.com/ajWUjn3bva — AAP Punjab (@AAPPunjab) September 15, 2026
ਡਾਇਲਸਿਸ ਸਹੂਲਤਾਂ ਦਾ ਵੀ ਕੀਤਾ ਵਿਸਥਾਰ
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ‘ਚ ਡਾਇਲਸਿਸ ਲਈ ਮਸ਼ੀਨਾਂ ਦੀ ਗਿਣਤੀ 110 ਤੋਂ ਵਧਾ ਕੇ 206 ਕਰ ਦਿੱਤੀ ਗਈ ਹੈ। ਉਨ੍ਹਾਂ ਮੁਤਾਬਕ ਪਹਿਲਾਂ ਜਿੱਥੇ ਕਰੀਬ 32 ਹਜ਼ਾਰ ਡਾਇਲਸਿਸ ਹੁੰਦੇ ਸਨ, ਹੁਣ ਇਹ ਗਿਣਤੀ ਵਧ ਕੇ 56 ਹਜ਼ਾਰ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ 10 ਲੱਖ ਰੁਪਏ ਦੇ ਸਿਹਤ ਕਾਰਡ ਰਾਹੀਂ 5.33 ਲੱਖ ਮਰੀਜ਼ ਨਿੱਜੀ ਹਸਪਤਾਲਾਂ ‘ਚ ਵੀ ਡਾਇਲਸਿਸ ਦੀ ਸਹੂਲਤ ਲੈ ਰਹੇ ਹਨ।
ਪੰਜਾਬੀਆਂ ਲਈ ਮੁਹੱਈਆ ਕਰਵਾ ਰਹੇ ਹਾਂ ਬਿਹਤਰੀਨ ਸਿਹਤ ਸਹੂਲਤਾਂ !!
👉🏻 ਹੁਣ ਤੱਕ 96 ਲੱਖ ਲੋਕਾਂ ਦੀ ਆਮ ਆਦਮੀ ਕਲੀਨਿਕ ‘ਚ ਕੀਤੀ ਜਾ ਚੁੱਕੀ ਸਕ੍ਰੀਨਿੰਗ 👉🏻 ਸਿਖਲਾਈ ਪ੍ਰਾਪਤ 1100 ਟ੍ਰੇਨਰ ਪੰਜਾਬ ‘ਚ ਰੋਜ਼ 3 ਲੱਖ ਲੋਕਾਂ ਨੂੰ ਕਰਵਾਉਂਦੇ ਨੇ ਯੋਗਾ 👉🏻 4 ਮੈਡੀਕਲ ਕਾਲਜਾਂ ਵਿੱਚ ਬਦਲੇ ਜਾ ਸਕਣਗੇ ਗੁਰਦੇ 👉🏻 ਅੰਮ੍ਰਿਤ ਪ੍ਰੋਜੈਕਟ ਤਹਿਤ 1,080 pic.twitter.com/gRrCvTKsj1 — AAP Punjab (@AAPPunjab) September 15, 2026ਇਹ ਵੀ ਪੜ੍ਹੋ
96 ਲੱਖ ਲੋਕਾਂ ਦੀ ਆਮ ਆਦਮੀ ਕਲੀਨਿਕਾਂ ਚ ਸਕ੍ਰੀਨਿੰਗ
ਸਿਹਤ ਮੰਤਰੀ ਨੇ ਆਮ ਆਦਮੀ ਕਲੀਨਿਕਾਂ ਦੀਆਂ ਸਿਹਤ ਸੇਵਾਵਾਂ ਸਬੰਧੀ ਵੀ ਅੰਕੜੇ ਸਾਂਝੇ ਕੀਤੇ ਗਏ ਹਨ। ਸਿਹਤ ਮੰਤਰੀ ਅਨੁਸਾਰ ਹੁਣ ਤੱਕ 96 ਲੱਖ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸੂਬੇ ‘ਚ 1,100 ਸਿਖਲਾਈ ਪ੍ਰਾਪਤ ਯੋਗਾ ਟ੍ਰੇਨਰ ਰੋਜ਼ਾਨਾ ਕਰੀਬ 3 ਲੱਖ ਲੋਕਾਂ ਨੂੰ ਯੋਗਾ ਕਰਵਾ ਰਹੇ ਹਨ।
ਮਾਨ ਸਰਕਾਰ ਦੀ ਸਿਹਤ ਕ੍ਰਾਂਤੀ ਸਦਕਾ ਮੁਫ਼ਤ ਹੋ ਰਹੇ ਗੁਰਦੇ ਅਤੇ ਲਿਵਰ ਟਰਾਂਸਪਲਾਂਟ, ਬਚ ਰਹੀਆਂ ਕੀਮਤੀ ਜਾਨਾਂ!
👉🏻 ਮਾਨ ਸਰਕਾਰ ਨੇ ਮਸ਼ੀਨਾਂ 110 ਤੋਂ ਵਧਾ ਕੇ ਕੀਤੀਆਂ 206, 32,000 ਦੀ ਬਜਾਏ ਹੋਣ ਲੱਗੇ 56,000 ਡਾਇਲਸਿਸ 👉🏻 ₹10 ਲੱਖ ਵਾਲ਼ੇ ਸਿਹਤ ਕਾਰਡ ਰਾਹੀਂ ਨਿੱਜੀ ਹਸਪਤਾਲਾਂ ਵਿੱਚ ਵੀ 5.33 ਲੱਖ ਮਰੀਜ਼ ਕਰਵਾ ਰਹੇ ਡਾਇਲਸਿਸ 👉🏻 pic.twitter.com/FoZUKDAFk8 — AAP Punjab (@AAPPunjab) September 15, 2026
ਅੰਮ੍ਰਿਤ ਪ੍ਰੋਜੈਕਟ ਤਹਿਤ 1,080 ਦਿਲ ਦੇ ਮਰੀਜ਼ਾਂ ਦਾ ਇਲਾਜ
ਸਿਹਤ ਵਿਭਾਗ ਮੁਤਾਬਕ ਅੰਮ੍ਰਿਤ ਪ੍ਰੋਜੈਕਟ ਤਹਿਤ ਹੁਣ ਤੱਕ 1,080 ਦਿਲ ਦੇ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਚੁੱਕਾ ਹੈ। ਸਰਕਾਰ ਦਾ ਕਹਿਣਾ ਹੈ ਕਿ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਦੀ ਪਹੁੰਚ ‘ਚ ਲਿਆਉਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।
