ਜਲੰਧਰ: ਗਊਵੰਸ਼ ਨਾਲ ਭਰੀਆਂ 2 ਪਿਕਅੱਪ ਗੱਡੀਆਂ ਕਾਬੂ, ਹਿਰਾਸਤ ‘ਚ ਇੱਕ ਚਾਲਕ

Updated On: 

15 Sep 2026 14:53 PM IST

ਗੌ ਰੱਖਿਆ ਦਲ ਦੇ ਟੀਮ ਦੇ ਮੈਂਬਰਾਂ ਮੁਤਾਬਕ ਪਿਕਅੱਪ ਗੱਡੀਆਂ 'ਚ ਗਊਵੰਸ਼ ਨੂੰ ਬਹੁਤ ਹੀ ਮਾੜੇ ਅਤੇ ਬੇਰਹਿਮ ਢੰਗ ਨਾਲ ਠੂਸ-ਠੂਸ ਕੇ ਭਰਿਆ ਗਿਆ ਸੀ। ਇੱਕ ਪਿਕਅੱਪ 'ਚੋਂ ਤਿੰਨ ਬਲਦ ਬਰਾਮਦ ਹੋਣ ਦੀ ਗੱਲ ਕਹੀ ਗਈ ਹੈ। ਗੌ ਰੱਖਿਆ ਦਲ ਨੇ ਦਾਅਵਾ ਕੀਤਾ ਕਿ ਮੌਕੇ ਤੇ ਪਸ਼ੂਆਂ ਦੀ ਢੋਆ-ਢੁਆਈ ਨਾਲ ਸਬੰਧਤ ਕੋਈ ਵੈਧ ਬਿੱਲ ਜਾਂ ਸਰਕਾਰੀ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ।

ਜਲੰਧਰ: ਗਊਵੰਸ਼ ਨਾਲ ਭਰੀਆਂ 2 ਪਿਕਅੱਪ ਗੱਡੀਆਂ ਕਾਬੂ, ਹਿਰਾਸਤ ਚ ਇੱਕ ਚਾਲਕ

ਜਲੰਧਰ ਦੇ ਪਠਾਨਕੋਟ ਬਾਈਪਾਸ ਨੇੜੇ ਦੇਰ ਰਾਤ ਕਰੀਬ 3 ਵਜੇ ਵਿਸ਼ਵ ਹਿੰਦੂ ਪਰਿਸ਼ਦ ਤੇ ਗੌ ਰੱਖਿਆ ਦਲ ਦੀਆਂ ਟੀਮਾਂ ਨੇ ਗਊਵੰਸ਼ ਨਾਲ ਭਰੀਆਂ ਦੋ ਮਹਿੰਦਰਾ ਪਿਕਅੱਪ ਗੱਡੀਆਂ ਨੂੰ ਕਾਬੂ ਕੀਤਾ। ਦੋਵੇਂ ਗੱਡੀਆਂ ਨੂੰ ਤਿਰਪਾਲ ਨਾਲ ਢੱਕਿਆ ਹੋਇਆ ਸੀ। ਟੀਮਾਂ ਮੁਤਾਬਕ ਇਸ ਤਰ੍ਹਾਂ ਗਊਵੰਸ਼ ਨੂੰ ਲੁਕਾ ਕੇ ਲਿਜਾਇਆ ਜਾ ਰਿਹਾ ਸੀ।

ਗੌ ਰੱਖਿਆ ਦਲ ਦੇ ਆਗੂ ਇੰਦਰਜੀਤ ਬਿਸ਼ਸ਼੍ਰੂ ਪਰਸ਼ਾਦ ਨੇ ਦੱਸਿਆ ਕਿ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਪਿਕਅੱਪ ਗੱਡੀਆਂ ‘ਚ ਗਊਵੰਸ਼ ਭਰ ਕੇ ਲਿਜਾਏ ਜਾ ਰਹੇ ਹਨ। ਇਸ ਤੋਂ ਬਾਅਦ ਟੀਮ ਨੇ ਰਾਤ ਕਰੀਬ 2:30 ਵਜੇ ਇੱਕ ਗੱਡੀ ਨੂੰ ਰੋਕ ਕੇ ਜਾਂਚ ਕੀਤੀ। ਇਸੇ ਦੌਰਾਨ ਇੱਕ ਹੋਰ ਸ਼ੱਕੀ ਪਿਕਅੱਪ ਤੇਜ਼ ਰਫ਼ਤਾਰ ਨਾਲ ਉਥੋਂ ਨਿਕਲ ਗਈ। ਟੀਮ ਨੇ ਉਸ ਦਾ ਪਿੱਛਾ ਕੀਤਾ। ਆਪਣੇ ਆਪ ਨੂੰ ਘਿਰਿਆ ਦੇਖ ਕੇ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਗੱਡੀ ਬੇਕਾਬੂ ਹੋ ਕੇ ਦੂਜੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਸੜਕ ਕਿਨਾਰੇ ਲੱਗੇ ਖੰਭੇ ਨਾਲ ਜਾ ਟਕਰਾਈ।

ਚਾਲਕ ਗੱਡੀ ਛੱਡ ਕੇ ਭੱਜਣ ਲੱਗਾ, ਪਰ ਗੌ ਰੱਖਿਆ ਦਲ ਦੀ ਟੀਮ ਨੇ ਕੀਤਾ

ਟੀਮ ਦੇ ਮੈਂਬਰਾਂ ਮੁਤਾਬਕ ਪਿਕਅੱਪ ਗੱਡੀਆਂ ‘ਚ ਗਊਵੰਸ਼ ਨੂੰ ਬਹੁਤ ਹੀ ਮਾੜੇ ਅਤੇ ਬੇਰਹਿਮ ਢੰਗ ਨਾਲ ਠੂਸ-ਠੂਸ ਕੇ ਭਰਿਆ ਗਿਆ ਸੀ। ਇੱਕ ਪਿਕਅੱਪ ‘ਚੋਂ ਤਿੰਨ ਬਲਦ ਬਰਾਮਦ ਹੋਣ ਦੀ ਗੱਲ ਕਹੀ ਗਈ ਹੈ। ਗੌ ਰੱਖਿਆ ਦਲ ਨੇ ਦਾਅਵਾ ਕੀਤਾ ਕਿ ਮੌਕੇ ਤੇ ਪਸ਼ੂਆਂ ਦੀ ਢੋਆ-ਢੁਆਈ ਨਾਲ ਸਬੰਧਤ ਕੋਈ ਵੈਧ ਬਿੱਲ ਜਾਂ ਸਰਕਾਰੀ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ। ਟੀਮ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਗਊਵੰਸ਼ ਨੂੰ ਪਠਾਨਕੋਟ ਤੇ ਜੰਮੂ ਦੇ ਇਲਾਕਿਆਂ ‘ਚ ਗੈਰ-ਕਾਨੂੰਨੀ ਕਟਾਈ ਤੇ ਮਾਸ ਦੀ ਸਪਲਾਈ ਲਈ ਲਿਜਾਇਆ ਜਾ ਰਿਹਾ ਸੀ।

ਪੁਲਿਸ ਨੇ ਦੋਵੇਂ ਵਾਹਨ ਕਬਜ਼ੇ ‘ਚ ਲਏ

ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਤ ਥਾਣੇ ਦੀ ਪੁਲਿਸ ਤੇ ਥਾਣਾ ਮੁਖੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੋਵੇਂ ਪਿਕਅੱਪ ਗੱਡੀਆਂ ਨੂੰ ਕਬਜ਼ੇ ‘ਚ ਲੈ ਕੇ ਇੱਕ ਚਾਲਕ ਨੂੰ ਹਿਰਾਸਤ ‘ਚ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਸੀ। ਬਰਾਮਦ ਗਊਵੰਸ਼ ਤੇ ਹਿਰਾਸਤ ‘ਚ ਲਏ ਗਏ ਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੋਵੇਂ ਵਾਹਨਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦਸਤਾਵੇਜ਼ਾਂ ਦੀ ਜਾਂਚ ਤੇ ਪੁੱਛਗਿੱਛ ਤੋਂ ਬਾਅਦ ਮਾਮਲੇ ਦੀ ਪੂਰੀ ਜਾਣਕਾਰੀ ਸਾਹਮਣੇ ਆਵੇਗੀ ਅਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।

Loading...
Unable to load recommendations.
Follow Us