‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ : ਅਸੀਂ ਪਹਿਲੀ ਵਾਰ ਭਾਖੜਾ ਦੇ ਪਾਣੀ ਦੀ 95 ਤੋਂ 96 ਪ੍ਰਤੀਸ਼ਤ ਕੀਤੀ ਵਰਤੋਂ- ਸੀਐੱਮ ਮਾਨ
CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿੱਚ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਉਦੇਸ਼ ਆਮ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਤ ਕਰਨਾ ਅਤੇ ਪ੍ਰਸ਼ਾਸਨਿਕ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। - ਮੁੱਖ ਮੰਤਰੀ ਮਾਨ ਸਰਪੰਚਾਂ ਨਾਲ ਗੱਲਬਾਤ ਕੀਤੀ।

CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿੱਚ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਉਦੇਸ਼ ਆਮ ਲੋਕਾਂ ਨਾਲ ਸਿੱਧਾ ਸੰਚਾਰ ਸਥਾਪਤ ਕਰਨਾ ਅਤੇ ਪ੍ਰਸ਼ਾਸਨਿਕ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ।
ਭਾਖੜੇ ਦੇ ਪਾਣੀ ਪਹਿਲੀ ਵਾਰ ਕੀਤੀ 95 ਤੋਂ 96 ਪ੍ਰਤੀਸ਼ਤ ਵਰਤੋਂ
ਸੀਐੱਮ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਨਹਿਰੀ ਪਾਣੀ ਦੀ ਵਰਤੋਂ ਵੱਧੀ ਹੈ। ਇਸ ਦੇ ਨਾਲ ਹੀ ਅਸੀਂ ਪਿਛਲੀਆਂ ਸਰਕਾਰਾਂ ਵੇਲੇ ਭਾਖੜੇ ਦੇ ਪਾਣੀ ਵਰਤੋਂ 70 ਤੋਂ 75 ਪ੍ਰਤੀਸ਼ਤ ਕਰਦੇ ਸੀ। ਸਾਡੀ ਸਰਕਾਰ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਅਸੀਂ ਭਾਖੜਾ ਦੇ ਪਾਣੀ ਦੀ ਵਰਤੋਂ 95 ਤੋਂ 96 ਪ੍ਰਤੀਸ਼ਤ ਕੀਤੀ ਹੈ। ਅਸੀਂ ਪਾਣੀ ਦੀ ਇਕ ਬੁੰਦ ਵੀ ਜ਼ਿਆਦਾ ਨਹੀਂ ਜਾਣ ਦਿੱਤੀ। BBMB ਪੰਜਾਬ ਦੇ ਖਿਲਾਫ ਕੋਰਟ ਦੇ ਵਿੱਚ ਗਿਆ ਸੀ।
ਨਹਿਰੀ ਪਾਣੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਕਿਸਾਨ- ਮਾਨ
ਕਿਸਾਨ ਵੀਰ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਨਹਿਰੀ ਪਾਣੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ। ਨਹਿਰੀ ਪਾਣੀ ਚ ਖ਼ਾਸ ਤੱਤ ਹੁੰਦੇ ਹਨ ਜੋ ਉਪਜਾਊ ਸ਼ਕਤੀ ਨੂੰ ਵਧਾਉਣ ਚ ਸਹਾਇਕ ਹੁੰਦੇ ਹੈ। ਸਾਡੀ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਣੀ ਅਤੇ ਬਿਜਲੀ ਦੀ ਨਿਰੰਤਰ ਸਪਲਾਈ ਦਿੱਤੀ ਜਾ ਰਹੀ ਹੈ। ਅਤੇ ਆਉਣ ਵਾਲੇ ਸਮੇਂ ਚ ਵੀ ਇਸ ਦੀ ਕੋਈ ਕਮੀ ਨਹੀਂ ਹੋਣ ਦੇਆਂਗੇ।
ਮੁੱਖ ਮੰਤਰੀ ਮਾਨ ਨੇ ਸਰਪੰਚਾਂ ਨਾਲ ਕੀਤੀ ਗੱਲਬਾਤ
ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਮੁੱਖ ਮੰਤਰੀ ਮਾਨ ਸੂਬੇ ਭਰ ਦੇ ਸਰਪੰਚਾਂ ਨਾਲ ਗੱਲਬਾਤ ਕੀਤੀ ਅਤੇ ਪੇਂਡੂ ਵਿਕਾਸ ਬਾਰੇ ਉਹਨਾਂ ਤੋਂ ਸੁਝਾਅ ਮੰਗੇ। ਇਸ ਦੌਰਾਨ ਉਹ ਸਰਪੰਚਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਨੀਤੀਆਂ ਤੋਂ ਵੀ ਜਾਣੂ ਕਰਵਾਉਂਦੇ ਹੋਏ ਨਜ਼ਰ ਆਏ। ਪੰਜਾਬ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵੱਲੋਂ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਕਈ ਪਿੰਡਾਂ ਚ ਵਿਕਾਸ ਕਾਰਜ ਚੱਲ ਰਹੇ ਹਨ। ਤੁਹਾਡੇ ਵਿੱਚੋਂ ਵੀ ਕਈ ਪਿੰਡ ਅਜਿਹੇ ਹੋਣਗੇ ਜਿੱਥੇ ਖੇਡ ਮੈਦਾਨ, ਛੱਪੜਾਂ ਦੀ ਸਫ਼ਾਈ, ਸਕੂਲ, ਨਹਿਰੀ ਪਾਣੀ ਦੇ ਕੰਮ ਚੱਲ ਰਹੇ ਹੋਣਗੇ।
ਇਹ ਵੀ ਪੜ੍ਹੋ
ਪੰਜਾਬ ਦੇ ਸਾਰੇ ਪਿੰਡਾਂ ਦੇ ਸਾਰੇ ਛੱਪੜਾਂ ਦੇ ਆਧੁਨਿਕੀਕਰਨ ਦੀ ਸੂਬਾ ਪੱਧਰੀ ਸਫ਼ਾਈ ਮੁਹਿੰਮ ਸਰਕਾਰ ਵੱਲੋਂ ਜਾਰੀ ਬਜਟ ਤੋਂ ਬਾਅਦ ਤੇਜ਼ੀ ਨਾਲ਼ ਜਾਰੀ ਹੈ। ਇਸ ਤਹਿਤ ਥਾਪਰ ਜਾਂ ਸੀਚੇਵਾਲ ਮਾਡਲ ਦੇ ਸਫ਼ਾਈ ਪਲਾਂਟਾਂ ਦੀ ਸਥਾਪਨਾ ਰਾਹੀਂ ਛੱਪੜਾਂ ਦੀ ਸਫ਼ਾਈ ਦਾ ਪੱਕਾ ਹੱਲ ਹੋਵੇਗਾ ਅਤੇ ਨਾਲ਼ ਸਿੰਜਾਈ ਦਾ ਵੀ ਲਾਭ ਹਾਸਲ ਹੋਵੇਗਾ।
ਸੂਬੇ ਵਿੱਚ ਚੱਲ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਹਿਯੋਗ ਦੀ ਅਪੀਲ
ਮੁੱਖ ਮੰਤਰੀ ਦਾ ਮੁੱਖ ਧਿਆਨ ਸੂਬੇ ਵਿੱਚ ਚੱਲ ਰਹੀ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ‘ਤੇ ਹੈ। ਉਹ ਸਰਪੰਚਾਂ ਨੂੰ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਆਪਣੇ-ਆਪਣੇ ਖੇਤਰਾਂ ਵਿੱਚ ਨਸ਼ਿਆਂ ਦੇ ਖਾਤਮੇ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਬਾਰੇ ਜਾਣਕਾਰੀ ਦਵੋ। ਤੁਹਾਡੀ ਪਛਾਣ ਵੀ ਗੁਪਤ ਰੱਖੀ ਜਾਵੇਗੀ।
ਆਸਾਨ ਰਜਿਸਟਰੀ ਅਤੇ ਲੈਂਡ ਪੂਲਿੰਗ ਨੀਤੀ ਬਾਰੇ ਦਿੱਤੀ ਜਾਣਕਾਰੀ
ਇਸ ਦੇ ਨਾਲ ਹੀ, ਮੁੱਖ ਮੰਤਰੀ ਆਸਾਨ ਰਜਿਸਟਰੀ ਅਤੇ ਲੈਂਡ ਪੂਲਿੰਗ ਨੀਤੀ ਵਰਗੀਆਂ ਯੋਜਨਾਵਾਂ ਦੇ ਲਾਭਾਂ ਅਤੇ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। Land Pooling ਪਾਲਿਸੀ ਨੂੰ ਲੈਕੇ ਵਿਰੋਧੀ ਅਫਵਾਹਾਂ ਫੈਲਾ ਰਹੇ ਹਨ, ਨਵੀਂ ਪਾਲਿਸੀ ਤਹਿਤ ਕਿਸਾਨ ਆਪਣੀ ਮਰਜ਼ੀ ਮੁਤਾਬਕ ਹੀ ਆਪਣੀ ਜ਼ਮੀਨ ਸਰਕਾਰ ਨੂੰ ਦੇ ਸਕਦਾ ਹੈ। ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣ। ਮੁੱਖ ਮੰਤਰੀ ਦੇ ਇਸ ਦੌਰੇ ਨੂੰ ਪੇਂਡੂ ਵਿਕਾਸ ਅਤੇ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।