Ferozepur 'ਚ ਆਰਮੀ ਨੇ ਦਿਖਾਈ ਆਪਣੀ ਤਾਕਤ, ਗੁਰਦਾਸ ਮਾਨ ਨੇ ਕੀਤੇ ਦਰਸ਼ਕ
ਫਿਰੋਜਪੁਰ ਨਿਊਜ: ਦੇਸ਼ ਦੀਆਂ ਸਰਹੱਦਾਂ ਅਤੇ ਜੰਗਾਂ ਵਿੱਚ ਕਿਵੇਂ ਸਾਡੇ ਵੀਰ ਜਵਾਨਾਂ ਮੁੰਹ ਤੋੜ ਜਵਾਬ ਦਿੱਤੇ ਸਨ। ਇਸ ਬਾਰੇ ਫਿਰੋਜਪੁਰ ਕੈਂਟ ਗੋਲਡਨ ਐਰੋ ਭਾਰਤੀਆਂ ਫੋਜ ਵਾਜਰਾ ਜਵਾਨਾਂ ਵੱਲੋਂ ਆਜਾਦੀ ਕਾ ਅਮ੍ਰਿਤ ਮਹਾਉਤਸਵ (Azadi Ka Amrit Mahotsav) ਨੂੰ ਲੈਕੇ ਸ਼ਹੀਦ ਭਗਤ ਸਿੰਘ , ਰਾਜਗੁਰੂ , ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਆਰਮੀ ਦੇ ਜਵਾਨਾਂ ਨੇ ਸਕਾਈ ਡਾਇਵਿੰਗ, ਘੋੜ ਸਵਾਰੀ ਜੰਪਿੰਗ , ਗਤਕਾ , ਖੁਰਕਰੀ ਸ਼ੋਅ ਕਰ ਆਪਣੀ ਤਾਕਤ ਦਿਖਾਈ।
ਗੁਰਦਾਸ ਮਾਨ ਨੇ ਕੀਲੇ ਦਰਸ਼ਕ
ਇਸ ਮੌਕੇ ਮੰਨੇ-ਪ੍ਰਮਨੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਲੋਕਾਂ ਨੂੰ ਨਿਹਾਲ ਕਰ ਦਿੱਤਾ। ਪ੍ਰੋਗਰਾਮ ਦੌਰਾਨ ਜਵਾਨਾਂ ਵੱਲੋਂ 1956,1965, 1971 ਵਿੱਚ ਪਾਕਿਸਤਾਨ ਦੇ ਨਾਲ ਹੋਈ ਜੰਗ ਨੂੰ ਲੈ ਕੇ ਵੀ ਅਦਭੁੱਤ ਲਾਇਟ ਐਂਡ ਸਾਉਂਡ ਸ਼ੋਅ ਦੇ ਜਰੀਏ ਦੱਸਿਆ ਗਿਆ ਕਿ ਕਿਵੇਂ ਸਾਡੇ ਜਵਾਨਾਂ ਤੋਂ ਪਾਕਿਸਤਾਨ ਨੂੰ ਕਰਾਰੀ ਹਾਰ ਮਿਲੀ ਸੀ। ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਜੰਗਾਂ ਵਿੱਚ ਸਾਡੇ ਕਿਹੜੇ-ਕਿਹੜੇ ਬਹਾਦੁਰ ਜਵਾਨ ਮੌਜੂਦ ਸਨ। ਕਿੰਨਿਆਂ ਨੂੰ ਮੈਡਲ ਮਿਲੇ ਅਤੇ ਕਿੰਨੇ ਸ਼ਹੀਦ ਹੋਏ ਸਨ।
ਜਵਾਨਾਂ ਦੇ ਕਰਤਬ ਵੇਖ ਹੈਰਾਨ ਹੋਏ ਲੋਕ
ਇਸ ਦੌਰਾਨ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਵੀ ਇੱਕ ਪੁੱਤਰ ਸ਼ਹੀਦ ਹੋਇਆ ਹੈ। ਅਤੇ ਉਨ੍ਹਾਂ ਨੂੰ ਇਸ ਦਾ ਫਕਰ ਮਹਿਸੂਸ ਹੋ ਰਿਹਾ ਹੈ। ਕਿ ਉਨ੍ਹਾਂ ਦੇ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਹੈ। ਫਿਰੋਜਪੁਰ ਕੈਂਟ ਗੋਲਡਨ ਐਰੋ ਭਾਰਤੀਆਂ ਫੋਜ ਵਾਜਰਾ ਜਵਾਨਾਂ ਨੇ ਆਜਾਦੀ ਦਾ ਅਮ੍ਰਿਤ ਮਹਾਂਉਤਸਵ ਨੂੰ ਲੈਕੇ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਾਡੇ ਆਰਮੀ ਦੇ ਜਵਾਨਾਂ ਨੇ ਸਕਾਈ ਡਾਇਵਿੰਗ, ਘੋੜ ਸਵਾਰੀ ਜੰਪਿੰਗ , ਗਤਕਾ , ਖੁਰਕਰੀ ਸ਼ੋਅ ਕਰ ਆਪਣੀ ਤਾਕਤ ਦਿਖਾਈ ਇਸ ਮੌਕੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਵੀ ਦੇਸ਼ ਭਗਤੀ ਦੇ ਗੀਤ ਗਾ ਕੇ ਉੱਥੇ ਮੌਜੂਦ ਲੋਕਾਂ ਨੂੰ ਝੁੰਮਣ ਲਾ ਦਿੱਤਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ