ਗੁਰਦਾਸ ਮਾਨ ਜਲਦ ਹੀ ਲਾਂਚ ਕਰਨਗੇ ਨਵਾਂ ਵੀਡੀਓ ਗੀਤ, ਵਿਦੇਸ਼ ‘ਚ ਸਟੇਜ ਪ੍ਰਦਰਸ਼ਨ ਦੌਰਾਨ ਗਾਇਆ ਗਾਣਾ

Updated On: 

16 Sep 2023 11:01 AM

ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਇਸ ਸਮੇਂ ਵਿਦੇਸ਼ ਵਿੱਚ ਹਨ। ਗੁਰਦਾਸ ਮਾਨ ਜਲਦ ਹੀ ਆਪਣਾ ਨਵਾਂ ਵੀਡੀਓ ਗੀਤ ਲਾਂਚ ਕਰ ਸਕਦੇ ਹਨ। ਉਨ੍ਹਾਂ ਨੇ ਕੈਨਬਰਾ ਵਿੱਚ ਇੱਕ ਸਟੇਜ ਪ੍ਰਦਰਸ਼ਨ ਦੌਰਾਨ ਆਪਣਾ ਨਵਾਂ ਗੀਤ 'ਦੂਰ ਨਿਮਾਣੀਆਂ ਦਾ ਮਾਨ' ਗਾਇਆ।

ਗੁਰਦਾਸ ਮਾਨ ਜਲਦ ਹੀ ਲਾਂਚ ਕਰਨਗੇ ਨਵਾਂ ਵੀਡੀਓ ਗੀਤ, ਵਿਦੇਸ਼ ਚ ਸਟੇਜ ਪ੍ਰਦਰਸ਼ਨ ਦੌਰਾਨ ਗਾਇਆ ਗਾਣਾ

ਗੁਰਦਾਸ ਮਾਨ

Follow Us On

ਬਾਲੀਵੁੱਡ ਫਿਲਮਾਂ ‘ਚ ਹਿੱਟ ਗੀਤ ਗਾ ਚੁੱਕੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਜਲਦ ਹੀ ਆਪਣਾ ਨਵਾਂ ਵੀਡੀਓ ਗੀਤ ਲਾਂਚ ਕਰ ਸਕਦੇ ਹਨ। ਉਨ੍ਹਾਂ ਨੇ ਕੈਨਬਰਾ ਵਿੱਚ ਇੱਕ ਸਟੇਜ ਪ੍ਰਦਰਸ਼ਨ ਦੌਰਾਨ ਆਪਣਾ ਨਵਾਂ ਗੀਤ ‘ਦੂਰ ਨਿਮਾਣੀਆਂ ਦਾ ਮਾਨ’ ਗਾਇਆ। ਹਾਲਾਂਕਿ ਇਸ ਗੀਤ ਦਾ ਵੀਡੀਓ ਅਜੇ ਸ਼ੂਟ ਨਹੀਂ ਹੋਇਆ ਹੈ।

ਗੁਰਦਾਸ ਮਾਨ ਇਸ ਸਮੇਂ ਵਿਦੇਸ਼ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਭਾਰਤ ਪਰਤਣ ਤੋਂ ਬਾਅਦ ਉਹ ਜਲਦ ਹੀ ਪੰਜਾਬ ਆਉਣਗੇ ਅਤੇ ਵੀਡੀਓ ਸਮੇਤ ਪ੍ਰਸ਼ੰਸਕਾਂ ਨੂੰ ਆਪਣਾ ਗੀਤ ਪੇਸ਼ ਕਰਨਗੇ। ਜਦੋਂ ਗੁਰਦਾਸ ਮਾਨ ਨੇ ਕੈਨਬਰਾ ਵਿੱਚ ਇਹ ਗੀਤ ਗਾਇਆ ਤਾਂ ਉਹ ਭਾਵੁਕ ਹੁੰਦੇ ਨਜ਼ਰ ਆਏ। ਕੈਨਬਰਾ ਵਿੱਚ ਗੁਰਦਾਸ ਮਾਨ ਦੇ ਇਸ ਨਵੇਂ ਗੀਤ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬੜੇ ਧਿਆਨ ਨਾਲ ਸੁਣਦੇ ਰਹੇ। ਗੀਤ ਖਤਮ ਹੋਣ ਤੋਂ ਬਾਅਦ ਸਰੋਤਿਆਂ ਨੇ ਗੁਰਦਾਸ ਮਾਨ ਦੇ ਇਸ ਗੀਤ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ।

ਭਾਰਤ ਆਉਣ ਤੋਂ ਬਾਅਦ ਜਾਣਗੇ ਕੈਨੇਡਾ

ਗੁਰਦਾਸ ਮਾਨ ਜਲਦੀ ਹੀ ਭਾਰਤ ਪਰਤਣਗੇ ਅਤੇ ਫਿਰ ਕੁਝ ਦਿਨਾਂ ਬਾਅਦ ਕੈਨੇਡਾ ਚਲੇ ਜਾਣਗੇ। ਗੁਰਦਾਸ ਮਾਨ ਦੇ ਪ੍ਰਸ਼ੰਸਕ ਇਸ ਸਮੇਂ ਉਨ੍ਹਾਂ ਦੇ ਨਵੇਂ ਗੀਤ ਦਾ ਇੰਤਜ਼ਾਰ ਕਰ ਰਹੇ ਹਨ। ਇਸ ਗੀਤ ਦੇ ਬੋਲ ਹਨ ‘ਗੁਰੂ ਗ੍ਰੰਥ ਸਾਹਿਬ ਨੂੰ ਸਜਾਕੇ ਤੁੱਸੀ, ਖਾਲਸੇ ਨੂੰ ਦਿੱਤੀ ਇੱਕ ਵਖਰੀ ਪਹਿਚਾਨ…ਪੰਜ ਹੀ ਪਿਆਰੇ ਤੇਰੇ-ਪੰਜ ਹੀ ਕੱਕੜ ਨੇ, ਪੰਜ ਤਖ਼ਤ ਦਾ ਫਰਮਾਨ-ਬੋਲੇ ਸੋ ਨਿਹਾਲ ਹੋਵੇਂ-ਸਤਿ ਸ੍ਰੀ ਅਕਾਲ ਗੂੰਜੇ’।

ਸੋਸ਼ਲ ਸਾਈਟ ‘ਤੇ ਕਾਫੀ ਸੁਣਿਆ ਜਾ ਰਿਹਾ ਇਹ ਗੀਤ

ਗੁਰਦਾਸ ਮਾਨ ਵੱਲੋਂ ਆਪਣੀ ਸਟੇਜ ਪਰਫਾਰਮੈਂਸ ਦੌਰਾਨ ਗਾਇਆ ਇਹ ਗੀਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿੱਚ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਅਤੇ ਸੱਭਿਆਚਾਰ ਨੂੰ ਬਿਆਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਗੁਰਦਾਸ ਮਾਨ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਤ ਕਈ ਗੀਤ ਗਾ ਚੁੱਕੇ ਹਨ। ਹੁਣ ਕਾਫੀ ਸਮੇਂ ਬਾਅਦ ਉਨ੍ਹਾਂ ਦਾ ਨਵਾਂ ਧਾਰਮਿਕ ਗੀਤ ਆਇਆ ਹੈ।

Exit mobile version