ਫਿਰੋਜ਼ਪੁਰ 'ਚ ਮੁੜ ਪਾਕਿਸਤਾਨੀ ਡ੍ਰੋਨ ਨੇ ਸੁੱਟੀ ਢਾਈ ਕਿੱਲੋ ਹੈਰੋਇਨ, BSF ਨੇ ਕੀਤੀ ਫਾਈਰਿੰਗ | Pakistani drone dropped two and a half kilos of heroin in Ferozepur, Know full detail in punjabi Punjabi news - TV9 Punjabi

ਫਿਰੋਜ਼ਪੁਰ ‘ਚ ਮੁੜ ਪਾਕਿਸਤਾਨੀ ਡ੍ਰੋਨ ਨੇ ਸੁੱਟੀ ਢਾਈ ਕਿੱਲੋ ਹੈਰੋਇਨ, BSF ਨੇ ਕੀਤੀ ਫਾਈਰਿੰਗ

Updated On: 

17 Sep 2023 17:06 PM

ਨਸ਼ਾ ਤਸਕਰਾਂ ਖਿਲਾਫ ਇਸ ਵੇਲੇ ਪੁਲਿਸ ਨੇ ਬਹੁਤ ਸਖਤੀ ਹੋਈ ਹੈ। ਆਏ ਦਿਨ ਨਸ਼ਾ ਤਸਕਰਾਂ ਦੀਆਂ ਪ੍ਰਪਾਟੀਆਂ ਸੀਜ ਕੀਤੀਆਂ ਜਾ ਰਹੀਆਂ ਹਨ ਪਰ ਇਸਦੇ ਬਾਵਜੂਦ ਵੀ ਨਸ਼ਾ ਤਸਕਰਾਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਪਾਕਿਸਤਾਨ ਤਸਕਰਾਂ ਨਾਲ ਮਿਲੀਭੁਗਤ ਨਾਲ ਸਰਹੱਦ ਪਾਰ ਤੋਂ ਲਗਾਤਾਰ ਹੈਰੋਇਆ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਮੁੜ ਪਾਕਿਸਤਾਨੀ ਡ੍ਰੋਨ ਨੇ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਚ ਡ੍ਰੋਨ ਰਾਹੀਂ ਕਰੀਬ ਢਾਈ ਕਿੱਲੋ ਹੈਰੋਇਨ ਸੁੱਟੀ ਜਿਸਨੂੰ ਬੀਐੱਸਐੱਫ ਨੇ ਜ਼ਬਤ ਕਰ ਲਿਆ।

ਫਿਰੋਜ਼ਪੁਰ ਚ ਮੁੜ ਪਾਕਿਸਤਾਨੀ ਡ੍ਰੋਨ ਨੇ ਸੁੱਟੀ ਢਾਈ ਕਿੱਲੋ ਹੈਰੋਇਨ, BSF ਨੇ ਕੀਤੀ ਫਾਈਰਿੰਗ
Follow Us On

ਫਿਰੋਜ਼ਪੁਰ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਬੇਸ਼ੱਕ ਪੰਜਾਬ ਪੁਲਿਸ ਅਤੇ ਬੀਐੱਸਐੱਫ ਨੇ ਨਸ਼ੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਪਰ ਇਸਦੇ ਬਾਵਜੂਦ ਵੀ ਪਾਕਿਸਤਾਨ (Pakistan) ਵੱਲੋਂ ਲਗਾਤਾਰ ਹੈਰੋਇਨ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਸੁਰੱਖਿਆ ਬਲ ਪਾਕਿਸਤਾਨ ਦੀਆਂ ਚਾਲਾਂ ਨੂੰ ਅਸਫਲ ਕਰ ਰਹੇ ਹਨ। ਤੇ ਹੁਣ ਮੁੜ ਪਾਕਿਸਤਾਨ ਨੇ ਹੈਰੋਇਨ ਡਰੋਨ ਰਾਹੀਂ ਹੈਰੋਇਨ ਸੁੱਟਣ ਦੀ ਕੋਸ਼ਿਸ਼ ਕੀਤੀ ਹੈ।

ਪਾਕਿਸਤਾਨ ਨੇ ਇਹ ਨਾਪਾਕ ਕੋਸ਼ਿਸ਼ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਦੇ ਖੇਤਾਂ ਵਿੱਚ ਕਰੀਬ ਢਾਈ ਕਿੱਲੋ ਸੁੱਟੀ ਪਰ ਡ੍ਰੋਨ ਦੀ ਆਵਾਜ ਸੁਣਦੇ ਹੀ ਬੀਐੱਸਐੱਫ ਨੇ ਫਾਈਰਿੰਗ ਕਰ ਦਿੱਤੀ। ਤੇ ਡ਼੍ਰੋਨ ਪਾਕਿਸਤਾਨ ਵੱਲ ਮੁੜਨ ਲਈ ਮਜ਼ਬੂਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਅਤੇ ਬੀਐੱਸਐੱਫ (BSF) ਨੇ ਤਲਾਸ਼ੀ ਮੁਹਿੰਮ ਚਲਾਈ। ਇਹ ਘਟਨਾ ਐਤਵਾਰ ਸਵੇਰੇ ਕਰੀਬ 4:10 ਮਿੰਟ ਦੀ ਹੈ, ਜਿਸ ਵੇਲੇ ਪਾਕਿਸਤਾਨ ਡ੍ਰੋਨ ਭਾਰਤ ਵਿੱਚ ਦਾਖਿਲ ਹੋਇਆ। ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੂੰ ਹੈਰੋਇਨ ਦਾ ਇੱਕ ਵੱਡਾ ਪੈਕੇਟ ਮਿਲਿਆ ਜਿਸਨੂੰ ਖੋਲ੍ਹੇਕੇ ਦੇਖਿਆ ਤਾਂ ਉਸ ਵਿੱਚ ਕਰੀਬ ਢਾਈ ਕਿੱਲੋ ਹੈਰੋਇਨ ਸੁੱਟ ਦਿੱਤੀ।

ਬੀਐੱਸਐੱਫ ਨੇ ਜਿਵੇਂ ਹੀ ਡ੍ਰੋਨ ਦੀ ਆਵਾਜ ਸੁਣੀ ਤਾਂ ਫਾਈਰਿੰਗ (Firing) ਸ਼ੁਰੂ ਕਰ ਦਿੱਤੀ, ਜਿਸ ਕਾਰਨ ਪਾਕਿਸਤਾਨੀ ਤਸਕਰਾਂ ਦੀ ਚਾਲ ਸਫਲ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਅੰਮ੍ਰਿਤਸਰ ਅਤੇ ਫਿਰੋਜਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਕਈ ਵਾਰੀ ਹੈਰੋਇਨ ਦੀ ਸਪਲਾਈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਸਫਲ ਨਹੀਂ ਹੋ ਸਕਿਆ।

Exit mobile version