AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਫਿਰੋਜ਼ਪੁਰ: ਲਾੜੇ ਦਾ ਚਿਹਰਾ ਦੇਖਣ ਤੋਂ ਬਾਅਦ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਮੰਡਪ ‘ਚ ਮੁੜੀ ਬਰਾਤ

ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਟੀਟੂ ਖੇੜਾ ਦਾ ਹੈ। ਇੱਥੇ ਵਿਆਹ ਦੇ ਮੰਡਪ 'ਚ ਪਹੁੰਚੀ ਲਾੜੀ ਨੇ ਲਾੜੇ ਦਾ ਚਿਹਰਾ ਦੇਖਣ ਤੋਂ ਬਾਅਦ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਸੀ ਕਿ ਰਿਸ਼ਤੇ ਵੇਲੇ ਹੋਰ ਲੜਕੇ ਦੀ ਤਸਵੀਰ ਦਿਖਾਈ ਗਈ ਸੀ ਤੇ ਵਿਆਹ ਕਿਸੇ ਹੋਰ ਨਾਲ ਕਰਵਾਇਆ ਜਾ ਰਿਹਾ ਸੀ।

ਫਿਰੋਜ਼ਪੁਰ: ਲਾੜੇ ਦਾ ਚਿਹਰਾ ਦੇਖਣ ਤੋਂ ਬਾਅਦ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਮੰਡਪ 'ਚ ਮੁੜੀ ਬਰਾਤ
sunny-chopra-ferozepur
| Updated On: 19 Aug 2026 07:22 AM IST
Share

ਫਿਰੋਜ਼ਪੁਰ ‘ਚ ਇੱਕ ਵਿਆਹ ਸਮਾਗਮ ‘ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਜਦੋਂ ਲਾੜੀ ਵੱਲੋਂ ਲਾੜੇ ਦਾ ਚਿਹਰਾ ਦੇਖ ਕੇ ਵਿਆਹ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰਾਜਸਥਾਨ ਤੋਂ ਆਈ ਬਰਾਤ ਨੂੰ ਬਿਨਾਂ ਲਾੜੀ ਦੇ ਖਾਲੀ ਹੱਥ ਪਰਤਣਾ ਪਿਆ। ਇਸ ਮਾਮਲੇ ‘ਚ ਦੋਵੇਂ ਧਿਰਾਂ ਦੇ ਵੱਖ-ਵੱਖ ਦਾਅਵੇ ਹਨ। ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਟੀਟੂ ਖੇੜਾ ਦਾ ਹੈ। ਇੱਥੇ ਵਿਆਹ ਦੇ ਮੰਡਪ ‘ਚ ਪਹੁੰਚੀ ਲਾੜੀ ਨੇ ਲਾੜੇ ਦਾ ਚਿਹਰਾ ਦੇਖਣ ਤੋਂ ਬਾਅਦ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਸੀ ਕਿ ਰਿਸ਼ਤੇ ਵੇਲੇ ਹੋਰ ਲੜਕੇ ਦੀ ਤਸਵੀਰ ਦਿਖਾਈ ਗਈ ਸੀ ਤੇ ਵਿਆਹ ਕਿਸੇ ਹੋਰ ਨਾਲ ਕਰਵਾਇਆ ਜਾ ਰਿਹਾ ਸੀ।

ਰਾਜਸਥਾਨ ਦੇ ਛਤਰਗੜ੍ਹ ਤੋਂ ਗੁਰੂਹਰਸਹਾਏ ਪਹੁੰਚੀ ਸੀ ਬਰਾਤ

ਜਾਣਕਾਰੀ ਮੁਤਾਬਕ ਰਾਜਸਥਾਨ ਦੇ ਛਤਰਗੜ੍ਹ ਤੋਂ ਬਰਾਤ ਗੁਰੂਹਰਸਹਾਏ ਪਹੁੰਚੀ ਸੀ। ਵਿਆਹ ਦੀਆਂ ਰਸਮਾਂ ਤੇ ਫੇਰਿਆਂ ਤੋਂ ਪਹਿਲਾਂ ਜਦੋਂ ਲਾੜੀ ਨੇ ਲਾੜੇ ਨੂੰ ਦੇਖਿਆ ਤਾਂ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬਰਾਤ ਨੂੰ ਬਿਨਾਂ ਵਿਆਹ ਤੋਂ ਹੀ ਵਾਪਸ ਮੁੜਨਾ ਪਿਆ।

ਲਾੜੀ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਵਿਆਹ ਲਈ ਉਸ ਨੂੰ ਕਿਸੇ ਹੋਰ ਲੜਕੇ ਦੀ ਤਸਵੀਰ ਦਿਖਾਈ ਗਈ ਸੀ, ਜਦਕਿ ਵਿਆਹ ਵਾਲੇ ਦਿਨ ਮੰਡਪ ‘ਚ ਕਿਸੇ ਹੋਰ ਵਿਅਕਤੀ ਨੂੰ ਲਾੜੇ ਵਜੋਂ ਪੇਸ਼ ਕੀਤਾ ਗਿਆ।

ਲਾੜੇ ਦੇ ਨਾਨਾ ਨੇ ਕੀ ਕਿਹਾ?

ਉੱਧਰ ਰਾਜਸਥਾਨ ਤੋਂ ਆਏ ਲਾੜੇ ਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਰਿਸ਼ਤਾ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਤੈਅ ਹੋਇਆ ਸੀ ਤੇ ਵਿਆਹ ਤੋਂ ਪਹਿਲਾਂ ਮੋਬਾਈਲ ਤੇ ਵੀ ਗੱਲਬਾਤ ਹੁੰਦੀ ਰਹੀ ਸੀ। ਲਾੜੇ ਦੇ ਨਾਨਾ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਲਾੜੇ ਦੀਆਂ ਤਸਵੀਰਾਂ ਵਿਚੋਲਿਆਂ ਤੇ ਲੜਕੀ ਦੀ ਮਾਂ ਵੱਲੋਂ ਹੀ ਦਿੱਤੀਆਂ ਗਈਆਂ ਸਨ।

ਫਿਲਹਾਲ, ਇਹ ਪੂਰਾ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਤੇ ਜਾਂਚ ਜਾਰੀ ਹੈ। ਦੋਵੇਂ ਪੱਖਾਂ ਵੱਲੋਂ ਆਪਣੇ-ਆਪਣੇ ਦਾਅਵੇ ਕੀਤੇ ਜਾ ਰਹੇ ਹਨ, ਇਸ ਲਈ ਮਾਮਲੇ ਦੀ ਅਸਲ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

Follow Us
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ...
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...