ਤਿਉਹਾਰਾਂ ਤੋਂ ਪਹਿਲਾਂ ਫੂਡ ਸੇਫਟੀ ਵਿਭਾਗ ਦਾ ਐਕਸ਼ਨ, 600 ਕਿਲੋ ਮਿਲਾਵਟ ਮਿਠਾਈ ਕੀਤੀ ਨਸ਼ਟ

Published: 

19 Aug 2026 18:49 PM IST

ਫਿਰੋਜ਼ਪੁਰ ਫੂਡ ਸੇਫਟੀ ਵਿਭਾਗ ਵੱਲੋਂ ਚੈਕਿੰਗ ਦੌਰਾਨ ਕੀੜਿਆਂ ਤੋਂ ਪ੍ਰਭਾਵਿਤ ਮਿਠਾਈਆਂ, ਜਿਸ ਵਿੱਚ ਰਸਗੁੱਲੇ ਵੀ ਸ਼ਾਮਲ ਸਨ, ਪਾਈਆਂ ਗਈਆਂ। ਲਗਭਗ 300 ਕਿਲੋਗ੍ਰਾਮ ਮਿਠਾਈ ਸਬੰਧੀ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਅਤੇ ਮਨੁੱਖੀ ਖਪਤ ਤੋਂ ਹਟਾਇਆ ਗਿਆ। ਸਬੰਧਤ ਫੂਡ ਬਿਜ਼ਨਸ ਆਪਰੇਟਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ।

ਤਿਉਹਾਰਾਂ ਤੋਂ ਪਹਿਲਾਂ ਫੂਡ ਸੇਫਟੀ ਵਿਭਾਗ ਦਾ ਐਕਸ਼ਨ, 600 ਕਿਲੋ ਮਿਲਾਵਟ ਮਿਠਾਈ ਕੀਤੀ ਨਸ਼ਟ

ਤਿਉਹਾਰਾਂ ਦੇ ਮੱਦੇਨਜ਼ਰ ਫਿਰੋਜ਼ਪੁਰ ਫੂਡ ਸੇਫਟੀ ਵਿਭਾਗ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਫੂਡ ਸੇਫਟੀ ਵਿਭਾਗ ਵੱਲੋਂ ਵਰਕਸ਼ਾਪ ਦੀ ਚੈਕਿੰਗ ਦੌਰਾਨ ਰਾਜਸਥਾਨ ਤੋਂ ਆ ਰਹੇ ਸ਼ੱਕੀ ਖੋਏ ਦੇ ਸੈਂਪਲ ਫੂਡ ਸੇਫਟੀ ਐਕਟ ਅਤੇ ਨਿਯਮਾਂ ਅਨੁਸਾਰ ਲਏ ਗਏ। ਮੌਕੇ ਤੇ ਲਗਭਗ 300 ਕਿਲੋਗ੍ਰਾਮ ਖੋਆ ਗੰਦਗੀ ਵਾਲੀ ਸਥਿਤੀ ਵਿੱਚ ਪਿਆ ਹੋਇਆ ਪਾਇਆ ਗਿਆ ਅਤੇ ਉਸ ਵਿੱਚੋਂ ਬਦਬੂ ਆ ਰਹੀ ਸੀ। ਖਾਦ ਪਦਾਰਥ ਦੀ ਅਸੁਰੱਖਿਅਤ ਅਤੇ ਅਣਉਚਿਤ ਸਟੋਰੇਜ ਸਥਿਤੀ ਨੂੰ ਦੇਖਦੇ ਹੋਏ ਉਕਤ ਖੋਏ ਨੂੰ ਮਨੁੱਖੀ ਖਪਤ ਲਈ ਅਣਉਚਿਤ ਸਮਝਦਿਆਂ ਨਿਯਮਾਂ ਅਨੁਸਾਰ ਨਸ਼ਟ/ਡਿਸਪੋਜ਼ ਕਰਵਾਇਆ ਗਿਆ।

ਫੂਡ ਸੇਫਟੀ ਵਿਭਾਗ ਦਾ ਐਕਸ਼ਨ

ਫੂਡ ਸੇਫਟੀ ਵਿਭਾਗ ਵੱਲੋਂ ਚੈਕਿੰਗ ਦੌਰਾਨ ਕੀੜਿਆਂ ਤੋਂ ਪ੍ਰਭਾਵਿਤ ਮਿਠਾਈਆਂ, ਜਿਸ ਵਿੱਚ ਰਸਗੁੱਲੇ ਵੀ ਸ਼ਾਮਲ ਸਨ, ਪਾਈਆਂ ਗਈਆਂ। ਲਗਭਗ 300 ਕਿਲੋਗ੍ਰਾਮ ਮਿਠਾਈ ਸਬੰਧੀ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਅਤੇ ਮਨੁੱਖੀ ਖਪਤ ਤੋਂ ਹਟਾਇਆ ਗਿਆ। ਸਬੰਧਤ ਫੂਡ ਬਿਜ਼ਨਸ ਆਪਰੇਟਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ।

ਫੂਡ ਸੇਫਟੀ ਵਿਭਾਗ ਵੱਲੋਂ ਸਪਸ਼ਟ ਕੀਤਾ ਗਿਆ ਕਿ ਖਪਤਕਾਰਾਂ ਦੀ ਸਿਹਤ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖਾਣ-ਪੀਣ ਵਾਲੀਆਂ ਵਸਤੂਆਂ ਦੀ ਤਿਆਰੀ, ਸਟੋਰੇਜ, ਢੋਆ-ਢੁਆਈ ਅਤੇ ਵਿਕਰੀ ਦੌਰਾਨ ਸਫਾਈ ਅਤੇ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਕਰਨਾ ਹਰ ਫੂਡ ਬਿਜ਼ਨਸ ਆਪਰੇਟਰ ਦੀ ਜ਼ਿੰਮੇਵਾਰੀ ਹੈ।

ਫੂਡ ਸੇਫਟੀ ਵਿਭਾਗ ਵੱਲੋਂ ਜਨਤਾ ਨੂੰ ਅਪੀਲ

ਫੂਡ ਸੇਫਟੀ ਵਿਭਾਗ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਫ਼ ਖਾਓ, ਸਿਹਤਮੰਦ ਰਹੋ। ਖਪਤਕਾਰ ਜਿੱਥੋਂ ਤੱਕ ਸੰਭਵ ਹੋਵੇ, FSSAI ਲਾਇਸੈਂਸ/ਰਜਿਸਟ੍ਰੇਸ਼ਨ ਵਾਲੇ ਫੂਡ ਬਿਜ਼ਨਸ ਆਪਰੇਟਰਾਂ ਤੋਂ ਹੀ ਖਾਦ ਪਦਾਰਥ ਖਰੀਦਣ। ਖਪਤਕਾਰਾਂ ਨੂੰ ਇਹ ਵੀ ਅਧਿਕਾਰ ਹੈ ਕਿ ਉਹ ਜਿੱਥੇ ਖਾਦ ਪਦਾਰਥ ਤਿਆਰ ਕੀਤੇ ਜਾ ਰਹੇ ਹਨ, ਉੱਥੇ ਸਫਾਈ ਅਤੇ ਹਾਈਜੀਨ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਸ਼ੱਕੀ ਜਾਂ ਅਸੁਰੱਖਿਅਤ ਖਾਦ ਪਦਾਰਥਾਂ ਦੀ ਸੂਚਨਾ ਫੂਡ ਸੇਫਟੀ ਵਿਭਾਗ ਨੂੰ ਦੇ ਸਕਦੇ ਹਨ।

ਫੂਡ ਸੇਫਟੀ ਵਿਭਾਗ ਵੱਲੋਂ ਜਨਤਾ ਨੂੰ ਅਪੀਲ, ਫੂਡ ਸੇਫਟੀ ਵਿਭਾਗ ਦਾ ਐਕਸ਼ਨ, ਤਿਉਹਾਰਾਂ ਤੋਂ ਪਹਿਲਾਂ ਫੂਡ ਸੇਫਟੀ ਵਿਭਾਗ ਦਾ ਐਕਸ਼ਨ, 600 ਕਿਲੋ ਮਿਲਾਵਟ ਮਿਠਾਈ ਕੀਤੀ ਨਸ਼ਟ,

Loading...
Unable to load recommendations.
Follow Us