ਜ਼ਮੀਨ ਦੇ ਛੋਟੇ ਜਿਹੇ ਟੁਕੜੇ ਪਿੱਛੇ ਭਤੀਜੇ ਦਾ ਕਤਲ, ਵਾਰਦਾਤ ਤੋਂ ਬਾਅਦ ਚਾਚਾ ਫ਼ਰਾਰ

Updated On: 

16 Sep 2026 10:42 AM IST

ਜਾਣਕਾਰੀ ਮੁਤਾਬਕ, ਚਾਚਾ ਜਸਮਿੰਦਰ ਸਿੰਘ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਲੈ ਕੇ ਆਪਣੇ 27 ਸਾਲਾ ਭਤੀਜੇ ਗੁਰਵਿੰਦਰ ਸਿੰਘ ਨਾਲ ਵਿਵਾਦ 'ਚ ਸੀ। ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਅਤੇ ਸਿੰਚਾਈ ਵਾਲੀ ਪਾਣੀ ਦੀ ਖਾਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਚਾਚੇ ਜਸਮਿੰਦਰ ਸਿੰਘ ਨੇ ਬੀਤੇ ਦਿਨ ਆਪਣੇ ਲਾਇਸੰਸੀ ਹਥਿਆਰ ਨਾਲ ਆਪਣੇ ਭਤੀਜੇ 'ਤੇ ਗੋਲੀ ਚਲਾ ਦਿੱਤੀ।

ਜ਼ਮੀਨ ਦੇ ਛੋਟੇ ਜਿਹੇ ਟੁਕੜੇ ਪਿੱਛੇ ਭਤੀਜੇ ਦਾ ਕਤਲ, ਵਾਰਦਾਤ ਤੋਂ ਬਾਅਦ ਚਾਚਾ ਫ਼ਰਾਰ

ਫਿਰੋਜ਼ਪੁਰ ਦੇ ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਜ਼ਮੀਨ ਦੇ ਝਗੜੇ ਕਾਰਨ ਇੱਕ ਚਾਚੇ ਨੇ ਆਪਣੇ ਹੀ ਭਤੀਜੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਜਾਣਕਾਰੀ ਮੁਤਾਬਕ, ਚਾਚਾ ਜਸਮਿੰਦਰ ਸਿੰਘ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਲੈ ਕੇ ਆਪਣੇ 27 ਸਾਲਾ ਭਤੀਜੇ ਗੁਰਵਿੰਦਰ ਸਿੰਘ ਨਾਲ ਵਿਵਾਦ ਚੱਲ ਰਿਹਾ ਸੀ। ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਤੇ ਸਿੰਚਾਈ ਵਾਲੀ ਪਾਣੀ ਦੀ ਖਾਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਚਾਚੇ ਜਸਮਿੰਦਰ ਸਿੰਘ ਨੇ ਬੀਤੇ ਦਿਨ ਆਪਣੇ ਲਾਇਸੰਸੀ ਹਥਿਆਰ ਨਾਲ ਆਪਣੇ ਭਤੀਜੇ ‘ਤੇ ਗੋਲੀ ਚਲਾ ਦਿੱਤੀ।

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ

ਗੋਲੀ ਲੱਗਣ ਨਾਲ ਗੁਰਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮੁਲਜ਼ਮ ਜਸਮਿੰਦਰ ਸਿੰਘ ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਜ਼ੀਰਾ ਸਦਰ ਥਾਣੇ ਦੇ ਐਸਐਚਓ ਗੁਰਪ੍ਰੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਜਾਂਸ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

Loading...
Unable to load recommendations.
Follow Us