ਫਿਰੋਜ਼ਪੁਰ ਦੇ ਨੌਜਵਾਨ ਦੀ ਜਰਮਨੀ ‘ਚ ਮੌਤ, 12 ਦਿਨ ਪਹਿਲਾਂ ਹੀ ਦਾਦੀ ਦੇ ਸਸਕਾਰ ਤੋਂ ਬਾਅਦ ਗਿਆ ਸੀ ਵਾਪਸ
ਵਿੰਦਰ ਸਿੰਘ ਨੂੰ ਸਵੇਰੇ ਮਾਮੂਲੀ ਜੁਕਾਮ ਹੋਇਆ ਸੀ ਤੇ ਉਸ ਦੀ ਇਕਦਮ ਤਬੀਅਤ ਵਿਗੜ ਗਈ, ਜਿਸ ਤੋਂ ਥੋੜੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਆਪਣੀ ਦਾਦੀ ਦੇ ਅੰਤਿਮ ਸਸਕਾਰ ਲਈ ਆਇਆ ਹੋਇਆ ਸੀ। ਉਹ 12 ਦਿਨ ਪਹਿਲਾਂ ਹੀ ਵਾਪਸ ਜਰਮਨੀ ਗਿਆ ਸੀ। ਹੁਣ ਉਸ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰਾ ਹੈ।
ਫਿਰੋਜ਼ਪੁਰ ਦੇ ਸ਼ਹਿਰ ਮਮਦੋਟ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਜਰਮਨੀ ‘ਚ ਮੌਤ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਮੰਡ ਵਜੋਂ ਹੋਈ ਹੈ। ਉਹ ਜਰਮਨੀ ਪੜਾਈ ਕਰਨ ਲਈ ਗਿਆ ਹੋਇਆ ਸੀ। ਉਹ ਬੀਤੇ ਸਾਲ ਸਤੰਬਰ ‘ਚ ਹੀ ਵਿਦੇਸ਼ ਗਿਆ ਸੀ।
ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਨੂੰ ਸਵੇਰੇ ਮਾਮੂਲੀ ਜੁਕਾਮ ਹੋਇਆ ਸੀ ਤੇ ਉਸ ਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਤੋਂ ਥੋੜ੍ਹੀ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਆਪਣੀ ਦਾਦੀ ਦੇ ਅੰਤਿਮ ਸਸਕਾਰ ਲਈ ਆਇਆ ਹੋਇਆ ਸੀ। ਉਹ 12 ਦਿਨ ਪਹਿਲਾਂ ਹੀ ਵਾਪਸ ਜਰਮਨੀ ਗਿਆ ਸੀ। ਹੁਣ ਉਸ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ
ਉੱਥੇ ਹੀ ਦੱਸ ਦੇਈਏ ਕਿ ਵਿਦੇਸ਼ ‘ਚ ਨੌਜਵਾਨ ਦੀ ਮੌਤ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਜਰਮਨੀ ਵਰਗੇ ਦੇਸ਼ਾਂ ਤੋਂ ਅਚਾਨਕ ਮੌਤਾਂ ਦੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ ਦਵਿੰਦਰ ਸਿੰਘ ਦੀ ਮੌਤ ਕਿਸ ਕਾਰਨ ਹੋਈ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਪਰ, ਵਿਦੇਸ਼ਾਂ ‘ਚ ਨੌਜਵਾਨਾਂ ਦੀ ਅਚਾਨਕ ਮੌਤ ਪਿੱਛੇ ਕਈ ਵਾਰ ਹਾਰਟ ਅਟੈਕ ਦਾ ਕਾਰਨ ਸਾਹਮਣੇ ਆ ਚੁੱਕਿਆ ਹੈ।
ਵਿਦੇਸ਼ਾਂ ‘ਚ ਅਚਾਨਕ ਹਾਰਟ ਅਟੈਕ ਦੇ ਕਈ ਕਾਰਨ ਦੱਸੇ ਜਾਂਦੇ ਹਨ। ਜਿਨ੍ਹਾਂ ‘ਚ ਮਾੜੀ ਜੀਵਨਸ਼ੈਲੀ, ਜੰਕ ਫੂਡ, ਸਟ੍ਰੈਸ ਤੇ ਠੰਡੇ ਤਾਪਮਾਨ ਵਰਗੇ ਕਈ ਕਾਰਨ ਰਹਿੰਦੇ ਹਨ।