ਫਿਰੋਜ਼ਪੁਰ ਪੁਲਿਸ ਨੇ 22 ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਚੋਰਾਂ ਨੂੰ ਕੀਤਾ ਕਾਬੂ
ਪੁਲਿਸ ਨੇ ਵਾਹਨ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਾਹਨ ਚੋਰਾਂ ਨੂੰਚੋਰੀ ਦੇ ਬਾਈਕ ਅਤੇ ਸਕੂਟਰਾਂ ਸਮੇਤ ਕਾਬੂ ਕੀਤਾ ਹੈ। ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਉਮੀਦ ਹੈ ਕਿ ਮੁਲਜਮਾਂ ਕੋਲੋਂ ਅੱਗੇ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਫਿਰੋਜਪੁਰ ਚ ਪੁਲਿਸ ਨੇ ਵਾਹਨ ਚੋਰਾਂ ਦੇ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਾਹਨ ਚੋਰਾਂ ਨੂੰ 22 ਚੋਰੀ ਦੀਆਂ ਬਾਈਕਾਂ ਅਤੇ ਸਕੂਟਰਾਂ ਸਮੇਤ ਦੋ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ, ਇਹ ਦੋਵੇਂ ਮੋਟਰਸਾਈਕਲ ਦਾ ਚੈਸੀ ਨੰਬਰ ਮਿਟਾ ਕੇ ਇਨ੍ਹਾਂ ਨੂੰ ਅੱਗੇ ਵੇਚ ਦਿੰਦੇ ਸਨ।
ਐਸਪੀਡੀ ਨੇ ਪ੍ਰੈਸ ਕਾਨਰੰਸ ਨੂੰ ਸੰਬੋਧਨ ਕਰਦਿਆ ਦੱਸਿਆ ਗਿਆ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆ ਨੂੰ ਠੱਲ ਪਾਉਣ ਲਈ ਜਿਲਾ ਪੁਲਿਸ ਵੱਲੋਂ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਇਸ ਲੜੀ ਵਿੱਚ ਜਿਲਾ ਪੁਲਿਸ ਦੁਆਰਾ ਜਿਲੇ ਦੇ ਸਮੁਹ ਪੁਲਿਸ ਅਧਿਕਾਰੀਆ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆ ਗਈਆ ਹਨ, ਜੋ ਮੁਸਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅੰਨਸਰਾਂ ਖਿਲਾਫ ਕਾਰਵਾਈ ਕਰ ਰਹੀਆ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ 02 ਫਰਵਰੀ ਨੂੰ ਗਸ਼ਤ ਦੌਰਾਨ ਟੀਮ ਨੂੰ ਗੁਪਤ ਸੂਤਰਾਂ ਤੋਂ ਇਤਲਾਹ ਮਿਲੀ ਸੀ ਕਿ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਾਜ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਲਾਲ ਸਿੰਘ ਵਾਸੀ ਪਿੰਡ ਚਪਾਤੀ, ਥਾਣਾ ਲੱਖੋ ਕੇ ਬਹਿਰਾਮ, ਜਿਲਾ ਫਿਰੋਜ਼ਪੁਰ ਦੋਨੋ ਜਾਣੇ ਮਿਲ ਕੇ ਫਿਰੋਜ਼ਪੁਰ ਸ਼ਹਿਰ, ਛਾਉਣੀ ਤੇ ਆਸ ਪਾਸ ਤੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ ਅਤੇ ਅੱਜ ਵੀ ਇਹ ਦੋਵੇਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਬੈਕਸਾਈਡ ਡੀਏਵੀ ਕਾਲਜ ਨੇੜੇ ਧੋਬੀ ਘਾਟ ਫਿਰੋਜਪੁਰ ਕੇਂਟ ਖੜੇ ਹਨ ਅਤੇ ਮੋਟਰਸਾਈਕਲ ਵੇਚਣ ਦੀ ਤਾਕ ਵਿੱਚ ਹਨ। ਜਿਸ ਤੇ ਪੁਲਿਸ ਅਧਿਕਾਰ ਰਾਜੇਸ਼ ਕੁਮਾਰ ਨੇ ਕਾਰਵਾਈ ਕਰਦਿਆ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ, ਜਿੰਨਾਂ ਪਾਸੋਂ ਇੱਕ ਚੋਰੀ ਦੀ ਮੋਟਰਸਾਈਕਲ ਬਰਾਮਦ
ਹੋਈ ਹੈ।
ਪੁੱਛਗਿੱਛ ਦੌਰਾਨ ਦੋਵਾਂ ਮੁਲਜਮਾਂ ਕੋਲੋਂ ਖਾਈ ਵਾਲੀਆਂ ਨਹਿਰਾਂ ਤੇ ਬਣੇ ਮੋਰਚੇ ਵਿਚ ਛੁਪਾ ਕੇ ਰੱਖੀਆਂ 02 ਹਰ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾਏ ਗਏ। ਰਿਮਾਂਡ ਦੌਰਾਨ ਪੁਲਿਸ ਨੇ ਦੋਸ਼ੀਆਂ ਪਾਸੋਂ ਸਖਤੀ ਨਾਲ ਪੁੱਛ-ਗਿੱਛ ਕਰਨ ਤੇ ਇਨ੍ਹਾਂ ਨੇ ਕਈ ਵੱਡੀਆਂ ਵਾਰਦਾਤਾਂ ਦਾ ਖੁਲਾਸਾ ਕੀਤਾ