ਫਿਰੋਜ਼ਪੁਰ: ਮਰੀਆਂ ਮੱਛੀਆਂ ਦੀ ਬਦਬੂ, ਘਰਾਂ ‘ਚ ਤਰੇੜਾਂ ਤੇ ਫਸਲ ਦਾ ਨੁਕਸਾਨ… ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਵੇਖੋ ਪਿੰਡਾਂ ਦੀ Ground Report
Ferozepur Flood Ground Report: ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਘੱਟ ਗਿਆ ਹੈ ਤੇ ਹੜ੍ਹ ਪ੍ਰਭਾਵਿਤ ਪਿੰਡਾਂ 'ਚੋਂ ਪਾਣੀ ਉੱਤਰ ਰਿਹਾ ਹੈ। ਫਿਰੋਜ਼ਪੁਰ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਜਿਵੇਂ ਕਿ ਨਵੀ ਗੱਟੀ ਰਾਜੋਕੇ, ਗੱਟੀ ਰਾਜੋਕੇ ਆਦਿ 'ਚ ਪਾਣੀ ਘਟਣ ਤੋਂ ਬਾਅਦ, ਕਿਸਾਨਾਂ ਦੀਆਂ ਝੋਨੇ ਤੇ ਸਬਜ਼ੀਆਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਖੜ੍ਹੇ ਪਾਣੀ 'ਚ ਮਰੀਆਂ ਹੋਈਆਂ ਮੱਛੀਆਂ ਪਈਆਂ ਹਨ।
ਬਾਰਿਸ਼ ਤੋਂ ਰਾਹਤ ਦੇ ਬਾਅਦ ਪੰਜਾਬ ‘ਚ ਹੁਣ ਹੜ੍ਹ ਦਾ ਪਾਣੀ ਹੌਲੀ-ਹੌਲੀ ਥੱਲੇ ਉੱਤਰ ਰਿਹਾ ਹੈ। ਹਾਲਾਂਕਿ, ਪਾਣੀ ਘਟਣ ਦੇ ਨਾਲ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਪਾਣੀ ਘਟਣ ਨਾਲ ਹੜ੍ਹ ਦੀ ਅਸਲੀ ਸਥਿਤੀ ਨਜ਼ਰ ਆ ਰਹੀ ਹੈ। ਕਿਸਾਨਾਂ ਦੇ ਖੇਤਾਂ ‘ਚ ਕਈ-ਕਈ ਫੁੱਟ ਰੇਤ ਚੜ੍ਹ ਗਈ ਹੈ, ਪਾਣੀ ਘੱਟਣ ਨਾਲ ਪਸ਼ੂਆਂ ਦੀਆਂ ਲਾਸ਼ਾਂ ਨਜ਼ਰ ਆ ਰਹੀਆਂ ਹਨ ਤੇ ਕਈ ਇਲਾਕਿਆਂ ‘ਚ ਬਦਬੂ ਫੈਲ ਗਈ ਹੈ।

ਫਿਰੋਜ਼ਪੁਰ ‘ਚ ਹੜ੍ਹ ਦਾ ਕਹਿਰ
ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਘੱਟ ਗਿਆ ਹੈ ਤੇ ਹੜ੍ਹ ਪ੍ਰਭਾਵਿਤ ਪਿੰਡਾਂ ‘ਚੋਂ ਪਾਣੀ ਉੱਤਰ ਰਿਹਾ ਹੈ। ਫਿਰੋਜ਼ਪੁਰ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਜਿਵੇਂ ਕਿ ਨਵੀ ਗੱਟੀ ਰਾਜੋਕੇ, ਗੱਟੀ ਰਾਜੋਕੇ ਆਦਿ ‘ਚ ਪਾਣੀ ਘਟਣ ਤੋਂ ਬਾਅਦ, ਕਿਸਾਨਾਂ ਦੀਆਂ ਝੋਨੇ ਤੇ ਸਬਜ਼ੀਆਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ।
ਖੜ੍ਹੇ ਪਾਣੀ ‘ਚ ਮਰੀਆਂ ਹੋਈਆਂ ਮੱਛੀਆਂ ਪਈਆਂ ਹਨ, ਜਿਸ ਕਾਰਨ ਇਲਾਕੇ ‘ਚ ਫੈਲ ਗਈ ਹੈ ਤੇ ਇਹ ਬਿਮਾਰੀ ਦਾ ਕਾਰਨ ਬਣ ਰਹੀ ਹੈ। ਹਾਲਾਂਕਿ, ਪ੍ਰਸ਼ਾਸਨ ਵੱਲੋਂ ਮੈਡਿਕਲ ਸੁਵਿਧਾਵਾਂ ਤੇ ਰਾਹਤ ਕਾਰਜ ਲਈ ਕਈ ਕੈਂਪ ਲਗਾਏ ਗਏ ਹਨ, ਪਰ ਲੋਕਾਂ ਦੇ ਜੀਵਨ ਨੂੰ ਪਟੜੀ ‘ਤੇ ਆਉਣ ਲਈ ਅਜੇ ਕਾਫੀ ਲੰਬਾ ਸਮਾਂ ਲੱਗੇਗਾ।

ਇਹ ਵੀ ਪੜ੍ਹੋ
ਪਾਣੀ ਘਟਣ ਨਾਲ ਲੋਕ ਆਪਣੇ ਘਰਾਂ ‘ਚ ਵਾਪਸ ਪਰਤ ਰਹੇ ਹਨ, ਪਰ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਟੁੱਟੀਆਂ ਹੋਈਆਂ ਹਨ ਤੇ ਕਈ ਘਰਾਂ ‘ਚ ਵੱਡੀਆਂ–ਵੱਡੀਆਂ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਕਿਸੇ ਵੀ ਕੋਈ ਵੱਡੇ ਹਾਦਸਾ ਵਾਪਰ ਸਕਦਾ ਹੈ।
ਪੀੜਤਾਂ ਨੇ ਦੱਸੀ ਹੱਡਬੀਤੀ
ਪੀੜਤ ਕਿਸਾਨ ਮੇਹਰ ਸਿੰਘ ਨੇ ਦੱਸਿਆ ਕਿ ਪਾਣੀ ਤਾਂ ਉੱਤਰ ਗਿਆ ਹੈ, ਫਸਲਾਂ ਦਾ ਨੁਕਸਾਨ ਹੋਇਆ, ਪਰ ਇਲਾਕੇ ‘ਚ ਬਦਬੂ ਆ ਰਹੀ ਹੈ, ਜਿਸ ਨਾਲ ਇਲਾਕੇ ਬੱਚੇ, ਜਵਾਨ ਤੇ ਬਜ਼ੁਰਗ ਪਰੇਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਦੋਂ ਹੜ੍ਹ ਆਇਆ ਸੀ, ਹੁਣ ਪਰੇਸ਼ਾਨੀ ਉਸ ਤੋਂ ਵੀ ਜ਼ਿਆਦਾ ਵੱਧ ਗਈ ਹੈ।
ਪੀੜਤ ਰਾਜ ਕੌਰ, ਜਿਸ ਦੇ ਘਰ ਨੂੰ ਭਾਰੀ ਨੁਕਸਾਨ ਪਹੁੰਚਿਆ, ਨੇ ਦੱਸਿਆ ਕਿ ਹਾਲਾਤ ਬਹੁੱਤ ਮਾੜੇ ਬਣ ਗਏ ਹਨ। ਘਰ ਦੇ ਸਾਰੀਆਂ ਕੰਧਾਂ ਨੂੰ ਤਰੇੜਾਂ ਆ ਗਈਆਂ। 20 ਕਿਲੇ ਫਸਲ ਤਬਾਹ ਹੋ ਗਈ। ਸਾਰੇ ਇਲਾਕੇ ‘ਚ ਨੁਕਸਾਨ ਪਹੁੰਚਿਆ ਹੈ। ਇਲਾਕੇ ਦੇ ਸਾਰੇ ਬੰਨ੍ਹ ਟੁੱਟ ਗਏ ਹਨ।


